ਫੈਡਰਲ ਕੰਜ਼ਰਵੇਟਿਵ ਚੋਣ ਨਤੀਜਿਆਂ ਲਈ ਤਿਆਰ

Friday, Jun 08, 2018 - 05:49 AM (IST)

ਟੋਰਾਂਟੋ— ਕੈਨੇਡਾ 'ਚ ਹੋ ਰਹੀਆਂ ਸੂਬਾਈ ਚੋਣਾਂ ਨੂੰ ਲੈ ਕੇ ਹਾਲ ਦੇ ਸਰਵੇਖਣਾਂ 'ਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦਾ ਪੱਲਾ ਭਾਰਾ ਦੱਸਿਆ ਗਿਆ। ਸ਼ਾਇਦ ਇਸੇ ਦੇ ਭਰੋਸੇ 'ਤੇ ਕੰਜ਼ਰਵੇਟਿਵ ਇਲੈਕਸ਼ਨ ਨਾਈਟ ਦੀਆਂ ਤਿਆਰੀਆਂ 'ਚ ਲੱਗ ਗਏ ਹਨ। ਓਨਟਾਰੀਓ 'ਚ ਹੋ ਰਹੀਆਂ ਚੋਣਾਂ ਦੌਰਾਨ ਫੈਡਰਲ ਕੰਜ਼ਰਵੇਟਿਵ ਡਿਪਟੀ ਲੀਡਰ ਲੀਜ਼ਾ ਰਾਇਤ ਵੀ ਵੋਟ ਪਾਉਣ ਓਨਟਾਰੀਓ ਪਹੁੰਚੀ ਤੇ ਕੰਜ਼ਰਵੇਟਿਵ ਉਮੀਦਵਾਰਾਂ ਨਾਲ ਮਿਲ ਕੇ ਉਨ੍ਹਾਂ ਨਾਲ ਆਪਣਾ ਉਤਸ਼ਾਹ ਸਾਂਝਾ ਕੀਤਾ।
ਕੰਜ਼ਵੇਟਿਵ ਡਿਪਟੀ ਲੀਡਰ ਨੇ ਕਿਹਾ ਕਿ ਉਨ੍ਹਾਂ ਨੂੰ ਚੋਣਾਂ ਦਾ ਦਿਨ ਬਹੁਤ ਪਸੰਦ ਹੈ। ਇਹ ਅਸਲ 'ਚ ਅਜਿਹਾ ਦਿਨ ਹੁੰਦਾ ਹੈ ਜਦੋਂ ਉਮੀਦਵਾਰ ਕੁਝ ਨਹੀਂ ਕਰ ਸਕਦੇ ਕਿਉਂਕਿ ਇਸ ਤੋਂ ਬਾਅਦ ਚੋਣ ਪ੍ਰਚਾਰ ਕੁਝ ਨਹੀਂ ਬਚਦਾ। ਇਸ ਤੋਂ ਬਾਅਦ ਸਿਰਫ ਨਤੀਜੇ ਦਾ ਹੀ ਇੰਤਜ਼ਾਰ ਹੁੰਦਾ ਹੈ। ਲੀਜ਼ਾ ਰਾਇਤ ਇਸ ਦੌਰਾਨ ਓਨਟਾਰੀਓ ਦੇ ਨਵੇਂ ਪ੍ਰੀਮੀਅਰ ਲਈ ਹੋਰ ਰਹੀਆਂ ਚੋਣਾਂ 'ਚ ਵੋਟ ਦੇਣ ਲਈ ਓਨਟਾਰੀਓ ਆਈ ਸੀ। ਆਪਣੇ ਪਤੀ ਨਾਲ ਨਾਸ਼ਤਾ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਲੀਜ਼ਾ ਨੇ ਕਿਹਾ ਕਿ ਉਹ ਕੁਝ ਸਮਾਂ ਉਨ੍ਹਾਂ ਦੇ ਪਛਾਣ ਵਾਲੇ ਲੋਕਾਂ ਨੂੰ ਨੋਟਸ ਤੇ ਈਮੇਲ ਭੇਜਣ 'ਚ ਬਿਤਾਏਗੀ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਇਹ ਸਭ ਕਰ ਰਹੀ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਬਾਅਦ 'ਚ ਮੈਂ ਬਹੁਤ ਵਿਅਸਤ ਹੋ ਜਾਵਾਂਗੀ।
ਉਨ੍ਹਾਂ ਕਿਹਾ ਕਿ ਉਹ ਮਿਲਟਨ ਟੋਰੀ ਉਮੀਦਵਾਰ ਪਰਮ ਗਿੱਲ ਨਾਲ ਪੋਲ ਦੇ ਨਤੀਜੇ ਦੇਖੇਗੀ ਤੇ ਬਾਅਦ 'ਚ ਯਾਰਕ ਸਿਮਕੋ ਉਮੀਦਵਾਰ ਕੈਰੋਲੀਨ ਮੁਲਰੋਨੀ ਵਲੋਂ ਹੋਸਟ ਕੀਤੇ ਜਾਣ ਵਾਲੇ ਸਮਾਗਮ 'ਚ ਸ਼ਿਰਕਤ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੈਰੋਲੀਨ ਲਈ ਜਿੱਤ ਦੀ ਪਾਰਟੀ ਦੀ ਉਮੀਦ ਹੈ। ਉਨ੍ਹਾਂ ਨਾਲ ਕਈ ਪਾਰਟੀ ਉਮੀਦਵਾਰਾਂ ਨੇ ਆਪਣਾ ਉਤਸ਼ਾਹ ਸਾਂਝਾ ਕੀਤਾ।


Related News