ਕੋਵਿਡ-19 ਦੇ ਡਰ ਕਾਰਨ ਘਰਾਂ ''ਚ ਡੱਕੇ ਲੋਕ, ਪਤੀ-ਪਤਨੀ ''ਚ ਵਧੇ ਤੂੰ-ਤੂੰ ਮੈਂ-ਮੈਂ ਦੇ ਮਾਮਲੇ

Monday, Mar 23, 2020 - 07:58 PM (IST)

ਕੋਵਿਡ-19 ਦੇ ਡਰ ਕਾਰਨ ਘਰਾਂ ''ਚ ਡੱਕੇ ਲੋਕ, ਪਤੀ-ਪਤਨੀ ''ਚ ਵਧੇ ਤੂੰ-ਤੂੰ ਮੈਂ-ਮੈਂ ਦੇ ਮਾਮਲੇ

ਕੋਲੰਬੋ (ਏਜੰਸੀ)- ਕੋਰੋਨਾ ਵਾਇਰਸ ਕਾਰਨ ਪੂਰੇ ਵਿਸ਼ਵ ਵਿਚ ਹਾਹਾਕਾਰ ਮਚਿਆ ਹੋਇਆ ਹੈ। 192 ਮੁਲਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਪੂਰੇ ਵਿਸ਼ਵ ਵਿਚ ਵਿਗਿਆਨੀਆਂ ਵਲੋਂ ਦਿਨ-ਰਾਤ ਇਕ ਕਰਕੇ ਨਵੀਂ ਦਵਾਈ ਦੀ ਖੋਜ ਕੀਤੀ ਜਾ ਰਹੀ ਹੈ। ਪਰ ਫਿਲਹਾਲ ਅਜੇ ਤੱਕ ਕਿਸੇ ਨੂੰ ਇਸ ਵਿਚ ਸਫਲਤਾ ਨਹੀਂ ਮਿਲੀ ਹੈ। ਕੋਰੋਨਾ ਵਾਇਰਸ ਕਾਰਨ ਮੁਲਕਾਂ ਦੇ ਮੁਲਕ, ਸ਼ਹਿਰਾਂ ਦੇ ਸ਼ਹਿਰ ਸੁੰਨ ਪਏ ਹੋਏ ਹਨ ਸੜਕਾਂ 'ਤੇ ਸੁੰਨ ਪੱਸਰੀ ਹੋਈ ਹੈ।

ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਘਰਾਂ ਵਿਚ ਰਹਿਣ ਨੂੰ ਕਿਹਾ ਗਿਆ ਹੈ, ਇਸ ਕਾਰਨ ਘਰਾਂ ਵਿਚ ਘਰੇਲੂ ਹਿੰਸਾ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਸ਼੍ਰੀਲੰਕਾ ਵਿਚ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਲਗਾਏ ਗਏ ਕਰਫਿਊ ਦੌਰਾਨ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਰਾਜਧਾਨੀ ਕੋਲੰਬੋ ਸਥਿਤ ਨੈਸ਼ਨਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਆਉਣ ਵਾਲੇ ਅਜਿਹੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ।

ਵਿਭਾਗ ਦੀ ਹੈਡ ਨਰਸ ਪੁਸ਼ਪਾ ਡੇ ਸੋਇਸਾ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਦੇਸ਼ਵਿਆਪੀ ਕਰਫਿਊ ਲੱਗਣ ਤੋਂ ਬਾਅਦ ਹਸਪਤਾਲ ਵਿਚ ਆਉਣ ਵਾਲੀਆਂ ਕਈ ਔਰਤਾਂ ਨੇ ਘਰੇਲੂ ਹਿੰਸਾ ਦੀ ਸ਼ਿਕਾਇਤ ਕੀਤੀ। ਔਰਤਾਂ ਦਾ ਕਹਿਣਾ ਸੀ ਕਿ ਘਰ ਵਿਚ ਬੰਦ ਰਹਿਣ ਦੌਰਾਨ ਉਹ ਆਪਣੇ ਪਤੀ ਦੇ ਵਤੀਰੇ ਅਤੇ ਕੁੱਟਮਾਰ ਦੀਆਂ ਸ਼ਿਕਾਰ ਹੋਈਆਂ। ਇਸ ਦੌਰਾਨ ਸੋਮਵਾਰ ਨੂੰ ਸਵੇਰੇ ਖਤਮ ਹੋਏ ਦੇਸ਼ਵਿਆਪੀ ਕਰਫਿਊ ਨੂੰ 8 ਜ਼ਿਲਿਆਂ ਵਿਚ ਇਕ ਦਿਨ ਲਈ ਹੋਰ ਵਧਾ ਦਿੱਤਾ ਗਿਆ। ਇਨ੍ਹਾਂ ਜ਼ਿਲਿਆਂ ਵਿਚ ਰਾਜਧਾਨੀ ਕੋਲੰਬੋ ਵੀ ਸ਼ਾਮਲ ਹੈ। ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 82 ਹੋ ਗਈ ਹੈ। ਅਜੇ ਤੱਕ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ।


author

Sunny Mehra

Content Editor

Related News