ਪਿਤਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ, ਕੋਰਟ ਨੇ ਸਜ਼ਾ ਦੇ ਬਾਵਜੂਦ 6.5 ਕਰੋੜ ਹਰਜਾਨਾ ਦੇਣ ਦਾ ਦਿੱਤਾ ਹੁਕਮ

05/22/2022 6:17:02 PM

ਸਿਡਨੀ (ਬਿਊਰੋ): ਧੀ ਨਾਲ ਬਲਾਤਕਾਰ ਦੇ ਜ਼ੁਰਮ ਵਿਚ ਜੇਲ੍ਹ ਵਿਚ ਬੰਦ ਇਕ ਪਿਤਾ ਨੂੰ ਹੁਣ ਆਪਣੀ ਧੀ ਨੂੰ 6.5 ਕਰੋੜ ਰੁਪਏ ਦੇਣੇ ਹੋਣਗੇ। ਆਸਟ੍ਰੇਲੀਆ ਦੀ ਸਿਡਨੀ ਦੀ ਇਕ ਅਦਾਲਤ ਨੇ ਧੀ ਦੇ ਪੱਖ ਵਿਚ ਫ਼ੈਸਲਾ ਸੁਣਾਉਂਦੇ ਹੋਏ ਇਹ ਆਦੇਸ਼ ਦਿੱਤਾ। ਸਿਡਨੀ ਵਿਚ ਰਹਿਣ ਵਾਲੀ 52 ਸਾਲ ਦੀ ਔਰਤ ਨੇ ਪਿਤਾ ਤੋਂ ਹਰਜਾਨਾ ਲੈਣ ਲਈ ਮੁਕੱਦਮਾ ਦਾਇਰ ਕੀਤਾ ਸੀ। ਜੇਨੀ ਹੇਨਸ ਨਾਲ ਉਸ ਦੇ ਪਿਤਾ ਨੇ 4 ਤੋਂ 11 ਸਾਲ ਦੀ ਉਮਰ ਤੱਕ ਦੁਰਵਿਵਹਾਰ ਕੀਤਾ। ਇਸ ਦੁਰਵਿਵਹਾਰ ਕਾਰਨ ਜੇਨੀ 'ਆਇਡੇਂਟਿਟੀ ਡਿਸਆਰਡਰ' ਨਾਲ ਵੀ ਜੂਝ ਰਹੀ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਛੋਟੀ ਉਮਰ 'ਚ ਪਹਿਲਾ ਅੰਦੋਲਨ, ਇਕੱਲੇ ਮਾਂ ਨੇ ਪਾਲਿਆ, ਜਾਣੋ ਆਸਟ੍ਰੇਲੀਆ ਦੇ ਨਵੇਂ PM ਦੀ ਦਿਲਚਸਪ ਕਹਾਣੀ

1974 ਅਤੇ 1981 ਦੇ ਵਿਚਕਾਰ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣ ਕਾਰਨ ਜੇਨੀ ਨੇ ਆਪਣੇ ਪਿਤਾ ਰਿਚਰਡ ਜੌਨ ਹੇਨਸ ਤੋਂ ਹਰਜਾਨਾ ਲੈਣ ਲਈ ਮੁਕੱਦਮਾ ਕੀਤਾ ਸੀ। 77 ਸਾਲਾ ਉਸ ਦੇ ਪਿਤਾ ਨੂੰ ਬਲਾਤਕਾਰ ਅਤੇ ਹੋਰ ਮਾਮਲਿਆਂ ਵਿਚ 2019 ਵਿਚ ਕਰੀਬ 33 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਜੇਨੀ ਦੇ ਪਿਤਾ ਨੇ ਅਦਾਲਤ ਵਿਚ ਦੋਸ਼ਾਂ ਨੂੰ ਸਵੀਕਾਰ ਵੀ ਕੀਤਾ ਸੀ। ਜੇਨੀ ਨੂੰ 2017 ਵਿਚ ਯੂਕੇ ਤੋਂ ਸਿਡਨੀ ਨੂੰ ਹਵਾਲਗੀ ਦਿੱਤੀ ਗਈ। ਕੁੱਲ 25 ਵਾਰ ਜੇਨੀ ਦੇ ਪਿਤਾ ਨੇ ਉਸ ਨਾਲ ਬਲਾਤਕਾਰ, ਹਮਲੇ ਅਤੇ ਸਰੀਰਕ ਸ਼ੋਸ਼ਣ ਕੀਤਾ। ਕੋਰਟ ਨੇ 5 ਲੱਖ ਡਾਲਰ (ਲੱਗਭਗ 3 ਕਰੋੜ 87 ਲੱਖ ਰੁਪਏ) ਸਧਾਰਨ ਨੁਕਸਾਨ ਦਾ ਮੁਲਾਂਕਣ ਕੀਤਾ, 1 ਲੱਖ ਡਾਲਰ (ਲੱਗਭਗ 77 ਲੱਖ 53 ਹਜ਼ਾਰ ਰੁਪਏ) ਦੇ ਵਧੇ ਹੋਏ ਨੁਕਸਾਨ ਅਤੇ 2,40,000 ਡਾਲਰ (ਲੱਗਭਗ 1 ਕਰੋੜ 86 ਲੱਖ ਰੁਪਏ) ਵਿਆਜ਼ ਦਾ ਮੁਲਾਂਕਣ ਕੀਤਾ। ਇਸ ਮਗਰੋਂ ਕੋਰਟ ਨੇ ਜੇਨੀ ਦੇ ਪਿਤਾ ਨੂੰ ਇਹ ਸਾਰੀ ਰਾਸ਼ੀ ਚੁਕਾਉਣ ਦਾ ਆਦੇਸ਼ ਦਿੱਤਾ ਹੈ। ਜੇਨੀ ਦੇ ਪਿਤਾ ਕੋਲ ਬ੍ਰਿਟੇਨ ਵਿਚ ਵੀ ਜਾਇਦਾਦ ਹੈ। ਕੋਰਟ ਨੇ ਬ੍ਰਿਟੇਨ ਵਿਚ ਉਸ ਦੀ ਜਾਇਦਾਦ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ।


Vandana

Content Editor

Related News