ਹੈਰਾਨੀਜਨਕ! 1 ਕਰੋੜ ਦੇ ਲਾਲਚ 'ਚ ਤਿੰਨ ਬੱਚਿਆਂ ਦੇ ਪਿਓ ਨੇ ਜੋ ਕੀਤਾ ਜਾਣ ਉੱਡ ਜਾਣਗੇ ਹੋਸ਼
Wednesday, Jan 08, 2025 - 12:53 PM (IST)
ਕੁਆਲਾਲੰਪੁਰ- ਬਹੁਤ ਸਾਰੇ ਲੋਕ ਅਜਿਹੇ ਹਨ ਜੋ ਪੈਸਿਆਂ ਦੇ ਲਾਲਚ ਵਿਚ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਮਲੇਸ਼ੀਆ ਦੇ ਇੱਕ ਵਿਅਕਤੀ ਨੇ ਬੀਮੇ ਤੋਂ 1 ਕਰੋੜ 91 ਲੱਖ ਰੁਪਏ ਲੈਣ ਦੇ ਲਾਲਚ ਵਿੱਚ ਆਪਣੀ ਅੱਖ ਹੀ ਫੋੜ ਲਈ। ਤਿੰਨ ਬੱਚਿਆਂ ਦੇ ਇਸ ਦਿਵਿਆਂਗ ਪਿਤਾ ਨੂੰ ਨਹੀਂ ਪਤਾ ਸੀ ਕਿ ਅਜਿਹਾ ਕਰਨ ਮਗਰੋਂ ਉਹ ਖ਼ੁਦ ਮੁਸੀਬਤ ਵਿੱਚ ਫਸ ਜਾਵੇਗਾ। ਉੱਧਰ ਬੀਮਾ ਕੰਪਨੀ ਨੇ ਉਕਤ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਾ ਦਿੱਤਾ ਹੈ।
ਦਰਜ ਰਿਪੋਰਟ ਮੁਤਾਬਕ 52 ਸਾਲਾ ਟੈਨ ਕੋਕ ਗੁਆਨ ਬੇਰੁਜ਼ਗਾਰ ਹੈ। ਅਜਿਹੀ ਸਥਿਤੀ ਵਿੱਚ ਗੁਆਨ ਨੇ RM1 ਮਿਲੀਅਨ (ਲਗਭਗ 1 ਕਰੋੜ 91 ਲੱਖ ਰੁਪਏ) ਦਾ ਬੀਮਾ ਲੈਣ ਲਈ ਜਾਣਬੁੱਝ ਕੇ ਆਪਣੀ ਖੱਬੀ ਅੱਖ ਫੋੜ ਲਈ। ਇਹ ਘਟਨਾ 8 ਜੂਨ, 2023 ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਦੇ ਦਰਮਿਆਨ ਮਲੇਸ਼ੀਆ ਦੇ ਬਟਰਵਰਥ, ਪੇਨਾਂਗ ਦੇ ਕੰਪੁੰਗ ਪਯਾ ਵਿਖੇ ਵਾਪਰੀ ਦੱਸੀ ਜਾਂਦੀ ਹੈ। ਇਸ ਤੋਂ ਬਾਅਦ ਟੈਨ ਨੇ ਇੰਸ਼ੋਰੈਂਸ ਕੰਪਨੀ ਕੋਲ ਕਲੇਮ ਦਰਜ ਕਰਵਾਇਆ ਤਾਂ ਜੋ ਉਹ ਪੈਸੇ ਦੀ ਵਸੂਲੀ ਕਰ ਸਕੇ। ਪਰ ਕੰਪਨੀ ਨੇ ਪੈਸੇ ਦੇਣ ਦੀ ਬਜਾਏ ਟੈਨ 'ਤੇ ਪੀਨਲ ਕੋਡ ਦੀ ਧਾਰਾ 420 ਦੇ ਤਹਿਤ ਦੋਸ਼ ਲਗਾਇਆ ਹੈ, ਜੋ ਧੋਖਾਧੜੀ ਨਾਲ ਸੰਬੰਧਿਤ ਹੈ। ਇਸ ਤੋਂ ਇਲਾਵਾ ਹੋਰ ਧਾਰਾਵਾਂ ਵੀ ਲਗਾਈਆਂ ਗਈਆਂ ਹਨ। ਕੇਸ ਦੀ ਸੁਣਵਾਈ 30 ਦਸੰਬਰ 2024 ਨੂੰ ਬਟਰਵਰਥ, ਪੇਨਾਂਗ ਦੀ ਮੈਜਿਸਟ੍ਰੇਟ ਅਦਾਲਤ ਵਿੱਚ ਹੋਈ, ਜਿੱਥੇ ਟੈਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-Trump ਨੇ ਸਾਂਝਾ ਕੀਤਾ ਨਕਸ਼ਾ, ਕੈਨੇਡਾ ਨੂੰ ਦੱਸਿਆ ਅਮਰੀਕਾ ਦਾ ਹਿੱਸਾ; ਭੜਕੇ ਕੈਨੇਡੀਅਨ ਨੇਤਾ
ਅਦਾਲਤ ਵਿੱਚ ਟੈਨ ਨੂੰ ਜ਼ਮਾਨਤ ਦੇਣ ਬਾਰੇ ਗੱਲ ਕਰਦਿਆਂ ਉਸ ਦੇ ਵਕੀਲ ਨੇ ਕਿਹਾ ਕਿ ਟੈਨ ਬੇਰੁਜ਼ਗਾਰ ਹੈ ਅਤੇ ਦਿਲ ਤੇ ਸਟ੍ਰੋਕ ਸਮੇਤ ਕਈ ਗੰਭੀਰ ਸਿਹਤ ਸਮੱਸਿਆਵਾਂ ਤੋਂ ਪੀੜਤ ਹੈ। ਹੁਣ ਉਸ ਦੀ ਖੱਬੀ ਅੱਖ ਵੀ ਨਹੀਂ ਰਹੀ, ਜਿਸ ਕਾਰਨ ਉਸ ਦੀਆਂ ਚੁਣੌਤੀਆਂ ਹੋਰ ਵਧ ਗਈਆਂ ਹਨ। ਟੈਨ ਦੇ ਵਕੀਲ ਨੇ ਕਿਹਾ ਕਿ ਫਿਲਹਾਲ ਪਰਿਵਾਰ ਦਾ ਸਾਰਾ ਖਰਚਾ ਉਸ ਦੀ ਪਤਨੀ ਹੀ ਚੁੱਕ ਰਹੀ ਹੈ, ਕਿਉਂਕਿ ਟੈਨ ਆਪਣੀ ਸਿਹਤ ਅਤੇ ਦਿਵਿਆਂਗਤਾ ਕਾਰਨ ਕੰਮ ਕਰਨ ਦੇ ਯੋਗ ਨਹੀਂ ਹੈ। ਵਕੀਲ ਨੇ ਬੇਨਤੀ ਕੀਤੀ ਕਿ ਟੈਨ ਨੂੰ ਉਸ ਦੇ ਨਿੱਜੀ ਹਾਲਾਤ ਕਾਰਨ ਘੱਟੋ-ਘੱਟ ਜ਼ਮਾਨਤ ਰਾਸ਼ੀ 'ਤੇ ਰਿਹਾਅ ਕੀਤਾ ਜਾਵੇ। ਵਕੀਲ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦੇ ਮੁਵੱਕਿਲ ਨੇ ਵੀ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਸੀ। ਹਾਲਾਂਕਿ ਅਦਾਲਤ ਨੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਫਰਵਰੀ 2025 ਵਿੱਚ ਹੋਵੇਗੀ। ਦੂਜੇ ਪਾਸੇ ਟੈਨ 'ਤੇ ਲੱਗੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।