ਵੰਸ਼ ਨੂੰ ਅੱਗੇ ਵਧਾਉਣ ਲਈ 7 ਲੜਕੀਆਂ ਦੇ ਪਿਤਾ ਨੇ ਖਰੀਦਿਆ ''ਲੜਕਾ''

09/20/2017 12:28:51 PM

ਬੀਜਿੰਗ— ਚੀਨ ਵਿਚ 7 ਬੇਟੀਆਂ ਦੇ ਮਾਤਾ-ਪਿਤਾ ਨੇ ਇਕ ਬੇਟੇ ਨੂੰ ਇਸ ਲਈ ਖਰੀਦਿਆ ਕਿਉਂਕਿ ਉਹ ਆਪਣੇ ਖ਼ਾਨਦਾਨੀ ਪਰੰਪਰਾ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ। ਅਦਾਲਤ ਵਿਚ ਸੁਣਵਾਈ ਦੌਰਾਨ ਮੀਡੀਆ ਨੂੰ ਇਹ ਪਤਾ ਚਲਿਆ ਕਿ ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਰਹਿਣ ਵਾਲੇ ਇਸ ਮਾਤਾ-ਪਿਤਾ ਨੇ ਬੱਚੇ  ਦੇ ਕਥਿਤ ਤੌਰ ਉੱਤੇ ਅਗਵਾਹ ਲਈ 92, 000 ਯੁਆਨ (10,700 ਪੌਂਡ) ਦਾ ਭੁਗਤਾਨ ਕੀਤਾ ਸੀ। ਹਰ ਸਾਲ ਚੀਨ ਵਿਚ ਹਜ਼ਾਰਾਂ ਬੱਚੇ ਗਾਇਬ ਹੋ ਜਾਂਦੇ ਹਨ। ਇਹ ਬੱਚੇ ਦੇਸ਼ ਵਿਚ ਚੱਲ ਰਹੇ ਵਿਸ਼ਾਲ ਤਸਕਰੀ ਦੇ ਚੈਨਲ ਦਾ ਸ਼ਿਕਾਰ ਬਣਦੇ ਹਨ। ਜਿਨ੍ਹਾਂ ਨੂੰ ਵੇਚ ਕੇ ਤਸਕਰ ਵੱਡੀ ਮਾਤਰਾ ਵਿਚ ਪੈਸਾ ਬਣਾਉਂਦੇ ਹਨ।  ਗਰੀਬ ਸਮੁਦਾਇਆਂ ਦੇ ਪਰਿਵਾਰ ਵਿਚ ਅਕਸਰ ਮਾਤਾ-ਪਿਤਾ ਪੁਰਖ ਸੰਤਾਨਾਂ ਨੂੰ ਤਰਜੀਹ ਦਿੰਦੇ ਹਨ। ਇਸੇ ਵਜ੍ਹਾ ਨਾਲ ਚੀਨ ਵਿਚ ਵੀ ਵੱਡੀ ਗਿਣਤੀ ਵਿਚ ਕੰਨਿਆ ਭਰੂਣ ਹੱਤਿਆ ਹੋ ਰਹੀ ਹੈ। ਉਹ ਸੋਚਦੇ ਹਨ ਕਿ ਮੁੰਡੇ ਦੇ ਪੈਦੇ ਹੋਣ ਨਾਲ ਉਹ ਆਪਣੇ ਬੁਢੇਪੇ ਵਿਚ ਆਰਥਿਕ ਸਹਾਇਤਾ ਪ੍ਰਾਪਤ ਕਰਨ ਦੇ ਨਾਲ ਹੀ ਪਰਿਵਾਰ ਦੇ ਨਾਮ ਜਾਂ ਖ਼ਾਨਦਾਨ ਪਰੰਪਰਾ ਨੂੰ ਅੱਗੇ ਜਾਰੀ ਰੱਖਿਆ ਜਾ ਸਕਦਾ ਹੈ। ਜੋ ਮਾਤਾ-ਪਿਤਾ ਕੋਰਟ ਵਿਚ ਮੁੰਡੇ ਦੀ ਤਸਕਰੀ ਮਾਮਲੇ ਵਿਚ ਸੁਣਵਾਈ ਦਾ ਸਾਹਮਣਾ ਕਰ ਰਹੇ ਸਨ ਉਨ੍ਹਾਂ ਨੂੰ ਉਸ ਮੁੰਡੇ ਨੂੰ ਵੇਚਣ ਵਾਲੇ ਲੋਕਾਂ ਦੁਆਰਾ ਵਾਰ-ਵਾਰ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਇਹ ਬੱਚਾ ਤਸਕਰੀ ਦੁਆਰਾ ਨਹੀਂ ਲਿਆਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਇੱਕ ਔਰਤ ਨਾਲ ਮਿਲੇ ਸੀ ਜਿਸ ਨੇ ਕਿ ਬੱਚੇ ਦੀ ਮਾਂ ਹੋਣ ਦਾ ਦਾਅਵਾ ਕੀਤਾ ਸੀ। ਤਸਕਰਾਂ 'ਚੋਂ ਇਕ ਨੇ ਇਹ ਦੱਸਿਆ ਕਿ ਉਹ ਮਹਿਲਾ ਉਸ ਦੀ ਭਤੀਜੀ ਸੀ ਜੋ ਕਿ ਬੱਚੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੀ ਸੀ। ਬੱਚੇ ਨੂੰ ਗੋਦ ਲੈਣ ਤੋਂ ਪਹਿਲਾਂ ਬਕਾਇਦਾ ਪਰਿਕ੍ਰੀਆ ਨੂੰ ਪਾਲਣ ਕੀਤਾ ਗਿਆ ਹੈ ਅਤੇ ਇਸ ਵਿਚ ਜੋ ਪੈਸਾ ਲਿਆ ਗਿਆ ਉਹ ਜੀਵਨ ਖ਼ਰਚ ਲਈ ਲਿਆ ਗਿਆ ਸੀ। ਬੱਚੇ ਨੂੰ ਖਰੀਦਣ ਵਾਲੇ ਚੇਨ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਖ਼ਾਨਦਾਨ ਪਰੰਪਰਾ ਨੂੰ ਅੱਗੇ ਵਧਾਉਣ ਲਈ ਬੱਚੇ ਨੂੰ ਚਾਹੁੰਦਾ ਸੀ ਕਿਉਂਕਿ ਉਸ ਦੀਆਂ 7 ਬੇਟੀਆਂ ਹੀ ਹਨ।


Related News