ਬ੍ਰਿਸਬੇਨ 'ਚ ਦੀਵਾਲੀ ਮੇਲੇ ਦੌਰਾਨ ਕਿਸਾਨ ਹਿਤੈਸ਼ੀਆਂ ਵੱਲੋਂ ਅਡਾਨੀ ਵਿਰੁੱਧ ਰੋਸ ਮੁਜਾਹਰਾ

11/06/2021 3:00:30 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਸਿਟੀ ਹਾਲ ਸਾਹਮਣੇ ਭਾਰਤੀ ਭਾਈਚਾਰੇ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਦੀਵਾਲੀ ਮੇਲਾ ਆਯੋਜਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਦੀਵਾਲੀ ਮੇਲਾ ਕਰਵਾਉਣ ਲਈ “ਅਡਾਨੀ ਗਰੁੱਪ” ਵੱਲੋਂ ਲਈ ਗਈ ਸਪਾਂਸਰ ਕਰਕੇ ਕਿਸਾਨ ਹਤੈਸ਼ੀ ਸੰਸਥਾ “ਕਿਸਾਨ ਏਕਤਾ ਕਲੱਬ” ਵੱਲੋਂ ਇਸ ਦਾ ਵਿਰੋਧ ਕਰਦਿਆਂ ਰੋਸ ਮੁਜਾਹਰਾ ਕੀਤਾ ਗਿਆ ਅਤੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਗਈ।

PunjabKesari

ਇਸ ਸ਼ਾਂਤਮਈ ਰੋਸ ਮੁਜਾਹਰੇ ਵਿਚ ਬੁਲਾਰਿਆਂ ਅਤੇ ਸਥਾਨਕ ਲੋਕਾਂ ਨੇ ਭਾਰੀ ਰੋਸ ਦਾ ਪ੍ਰਗਟਾਵਾ ਕਰਦਿਆਂ ਭਾਰਤ ਦੀ ਕੇਂਦਰ ਸਰਕਾਰ ਨੂੰ ਭੰਡਿਆ ਅਤੇ ਦੀਵਾਲੀ ਮੇਲੇ ਦੇ ਪ੍ਰਬੰਧਕਾਂ ਨੂੰ “ਅਡਾਨੀ” ਦਾ ਵਿਰੋਧ ਕਰਨ ਦੀ ਪੁਰਜ਼ੋਰ ਮੰਗ ਕੀਤੀ। ਮੁਜ਼ਾਹਰੇ ਵਿਚ ਵਿਸ਼ੇਸ਼ ਤੌਰ ਜਤਿੰਦਰ ਰੈਹਿਲ, ਵਰਿੰਦਰ ਅਲੀਸ਼ੇਰ, ਹਰਮਨ ਗਿੱਲ, ਗਰੀਨ ਪਾਰਟੀ ਤੋਂ ਨਵਦੀਪ ਸਿੰਘ, ਅਜੀਤਪਾਲ ਸਿੰਘ, ਜਗਦੀਸ਼ ਚੱਠਾ, ਜਗਜੀਤ ਖੋਸਾ, ਮਨਦੀਪ ਖੋਸਾ, ਸੋਨੂੰ ਔਲਖ, ਜੱਸ ਅਤੇ ਐਕਸਟਿਸ਼ਨ ਰੀਬੀਲੀਅਨ ਗਰੁੱਪ ਵੱਲੋਂ ਵੱਖ-ਵੱਖ ਬੈਨਰਾਂ ਅਤੇ ਪੋਸਟਰਾਂ ਰਾਹੀਂ ਮੋਦੀ ਸਰਕਾਰ ਵੱਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਕਾਲੇ ਕਾਨੂੰਨਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਕਿਸਾਨਾਂ ਦੀ ਇਸ ਜੱਦੋ-ਜਹਿਦ ਵਿਚ ਖੁੱਲ੍ਹਾ ਸਹਿਯੋਗ ਦੇਣ ਦੀ ਆਪਣੀ ਵਚਨਬੱਧਤਾ ਦੁਹਰਾਈ। ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਪ੍ਰਬੰਧਕਾਂ ਨੂੰ “ਅਡਾਨੀ“ ਵਰਗੇ ਕਿਸਾਨ ਵਿਰੋਧੀ ਕਾਰੋਬਾਰੀ ਤੋਂ ਲਈ ਗਈ ਸਹਾਇਤਾ ਨੂੰ ਕਿਸਾਨਾਂ ਦੇ ਹਿਰਦੇ ਵਲੂੰਦਰਣ ਵਾਲੀ ਕਾਰਵਾਈ ਦੱਸਿਆ।


cherry

Content Editor

Related News