ਹੁਣ ਇਸ ਦੇਸ਼ 'ਚ ਟਰੈਕਟਰ ਲੈ ਕੇ ਸੜਕਾਂ 'ਤੇ ਉਤਰੇ ਅੰਨਦਾਤਾ, ਪੁਲਸ ਨਾਲ ਹੋਏ ਹੱਥੋਪਾਈ

Friday, Feb 21, 2025 - 12:48 PM (IST)

ਹੁਣ ਇਸ ਦੇਸ਼ 'ਚ ਟਰੈਕਟਰ ਲੈ ਕੇ ਸੜਕਾਂ 'ਤੇ ਉਤਰੇ ਅੰਨਦਾਤਾ, ਪੁਲਸ ਨਾਲ ਹੋਏ ਹੱਥੋਪਾਈ

ਤੇਸਾਲੋਨਿਕੀ (ਏਜੰਸੀ)- ਯੂਨਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਤੇਸਾਲੋਨਿਕੀ ਵਿਚ ਬੁੱਧਵਾਰ ਦੇਰ ਰਾਤ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਪੁਲਸ ਨਾਲ ਝੜਪ ਹੋ ਗਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਉਸ ਜਗ੍ਹਾ ਨੇੜੇ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼ ਕੀਤੀ, ਜਿੱਥੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਤਾਕਿਸ ਭਾਸ਼ਣ ਦੇ ਰਹੇ ਸਨ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਜਾਂ ਗ੍ਰਿਫ਼ਤਾਰ ਹੋਣ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ। ਕੇਂਦਰੀ ਯੂਨਾਨ ਤੋਂ 1,000 ਤੋਂ ਵੱਧ ਪ੍ਰਦਰਸ਼ਨਕਾਰੀ ਲਗਭਗ 50 ਟਰੈਕਟਰਾਂ ਦੇ ਕਾਫਲੇ ਨਾਲ ਉੱਤਰੀ ਸ਼ਹਿਰ ਪਹੁੰਚੇ।

ਇਹ ਵੀ ਪੜ੍ਹੋ : ਲੈਂਡਿੰਗ ਦੌਰਾਨ ਪਲਟਿਆ ਸੀ ਜਹਾਜ਼, ਹੁਣ ਏਅਰਲਾਈਨਜ਼ ਹਰੇਕ ਯਾਤਰੀ ਨੂੰ ਦੇਵੇਗੀ 26-26 ਲੱਖ ਰੁਪਏ ਮੁਆਵਜ਼ਾ

 

ਕਾਲੇ ਝੰਡੇ ਦਿਖਾਉਂਦਿਆਂ ਕਿਸਾਨਾਂ ਨੇ ਐਮਰਜੈਂਸੀ ਲਾਈਟਾਂ ਜਗਾ ਕੇ ਰਾਤ ਨੂੰ ਰੈਲੀ ਦੌਰਾਨ ਤੇਸਾਲੋਨਿਕੀ ’ਚ ਮੁੱਖ ਸੜਕਾਂ ਨੂੰ ਟਰੈਕਟਰਾਂ ਨਾਲ ਬੰਦ ਕਰ ਦਿੱਤਾ। ਹਾਲ ਹੀ ਦੇ ਮਹੀਨਿਆਂ ’ਚ ਪੂਰੇ ਯੂਰਪ ’ਚ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਹਨ। ਯੂਨਾਨ ਵਿਚ ਖੇਤੀਬਾੜੀ ਯੂਨੀਅਨਾਂ ਕਈ ਹਫ਼ਤਿਆਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ, ਜਿਸ ਵਿਚ ਜਲਵਾਯੂ ਪਰਿਵਰਤਨ ਕਾਰਨ ਹੋਣ ਵਾਲੇ ਫਸਲਾਂ ਦੇ ਨੁਕਸਾਨ ਸਮੇਤ ਕਈ ਮੁੱਦਿਆਂ ’ਤੇ ਸਰਕਾਰ ਤੋਂ ਸਮਰਥਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ : 3 ਬੱਸਾਂ 'ਚ ਹੋਏ ਬੰਬ ਧਮਾਕੇ, ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News