ਈਰਾਨ ਤੋਂ ਬਾਅਦ ਹੁਣ ਭਾਰਤ ਦੇ ਗੁਆਂਢ ਦੇਸ਼ 'ਚ ਜੰਗ ਦੀ ਤਿਆਰੀ, ਵੱਡੇ ਸ਼ਹਿਰ ਨਿਸ਼ਾਨੇ 'ਤੇ
Friday, Mar 13, 2026 - 10:51 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਵਿਚ ਜਾਰੀ ਤਣਾਅ ਵਿਚਕਾਰ ਹੁਣ ਭਾਰਤ ਦੇ ਗੁਆਂਢ ਦੇਸ਼ ਵਿਚ ਜੰਗ ਦੇ ਬੱਦਲ ਛਾ ਗਏ ਹਨ। ਅਸਲ ਵਿਚ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਵਿੱਚ ਕੀਤੇ ਹਵਾਈ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਆਰ-ਪਾਰ ਦੀ ਜੰਗ ਵਿੱਚ ਬਦਲਦਾ ਜਾਪਦਾ ਹੈ। ਹਵਾਈ ਹਮਲਿਆਂ ਤੋਂ ਬਾਅਦ ਇੱਕ ਸੀਨੀਅਰ ਤਾਲਿਬਾਨ ਅਧਿਕਾਰੀ ਨੇ ਪਾਕਿਸਤਾਨ ਦੇ ਵੱਡੇ ਸ਼ਹਿਰਾਂ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਇਹ ਚੇਤਾਵਨੀ ਅਫਗਾਨਿਸਤਾਨ ਵਿੱਚ ਪਾਕਿਸਤਾਨੀ ਹਵਾਈ ਹਮਲਿਆਂ ਤੋਂ ਬਾਅਦ ਆਈ ਹੈ।
ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰ ਨਿਸਾਨੇ 'ਤੇ
ਤਾਲਿਬਾਨ ਦੇ ਸੀਨੀਅਰ ਅਧਿਕਾਰੀ ਹਾਜੀ ਜ਼ਾਹਿਦ, ਜੋ ਕਿ ਤਾਲਿਬਾਨ ਦੇ ਸਰਵਉੱਚ ਨੇਤਾ ਹਿਬਤੁੱਲਾ ਅਖੁੰਦਜ਼ਾਦਾ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ, ਨੇ ਪਾਕਿਸਤਾਨ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਹਾਜੀ ਜ਼ਾਹਿਦ ਨੇ ਕਿਹਾ ਕਿ ਜੇਕਰ ਪਾਕਿਸਤਾਨ ਤੋਂ ਅਜਿਹੇ ਹਮਲੇ ਜਾਰੀ ਰਹੇ ਤਾਂ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਖਾਸ ਤੌਰ 'ਤੇ ਇਸਲਾਮਾਬਾਦ, ਕਰਾਚੀ ਅਤੇ ਕਵੇਟਾ ਦਾ ਜ਼ਿਕਰ ਕੀਤਾ।ਇਸ ਚੇਤਾਵਨੀ ਨੇ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਤਣਾਅ ਨੂੰ ਬੇਹੱਦ ਖ਼ਤਰਨਾਕ ਪੱਧਰ 'ਤੇ ਪਹੁੰਚਾ ਦਿੱਤਾ ਹੈ।

ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੀ ਏਅਰਸਟ੍ਰਾਈਕ
ਇਹ ਬਿਆਨ ਅਫਗਾਨਿਸਤਾਨ ਵਿੱਚ ਤਾਲਿਬਾਨ ਪ੍ਰਸ਼ਾਸਨ ਦੇ ਦੋਸ਼ਾਂ ਦੇ ਵਿਚਕਾਰ ਆਇਆ ਹੈ ਕਿ ਪਾਕਿਸਤਾਨੀ ਫੌਜਾਂ ਨੇ ਅਫਗਾਨਿਸਤਾਨ ਦੇ ਕਈ ਇਲਾਕਿਆਂ ਵਿੱਚ ਹਵਾਈ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਵਿੱਚ ਰਾਜਧਾਨੀ ਕਾਬੁਲ ਅਤੇ ਕੰਧਾਰ ਦੇ ਨਾਲ-ਨਾਲ ਹੋਰ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।ਰਿਪੋਰਟਾਂ ਅਨੁਸਾਰ ਪਾਕਿਸਤਾਨੀ ਫੌਜ ਨੇ ਰਾਜਧਾਨੀ ਕਾਬੁਲ ਅਤੇ ਕੰਧਾਰ ਸਮੇਤ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਵਿੱਚ ਕੰਧਾਰ ਸਥਿਤ ਇੱਕ ਤੇਲ ਡਿਪੂ (Fuel Depot) ਵੀ ਸ਼ਾਮਲ ਹੈ।
ਮਾਹਿਰਾਂ ਦੀ ਰਾਏ
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਿਆਨ ਦੋਵਾਂ ਦੇਸ਼ਾਂ ਵਿਚਕਾਰ ਵਧਦੇ ਤਣਾਅ ਦਾ ਸੰਕੇਤ ਦਿੰਦਾ ਹੈ। ਅਫਗਾਨਿਸਤਾਨ-ਪਾਕਿਸਤਾਨ ਸਰਹੱਦ ਲੰਬੇ ਸਮੇਂ ਤੋਂ ਵਿਵਾਦਾਂ ਅਤੇ ਫੌਜੀ ਝੜਪਾਂ ਦਾ ਕੇਂਦਰ ਰਹੀ ਹੈ। ਦੋਵੇਂ ਧਿਰਾਂ ਸਮੇਂ-ਸਮੇਂ 'ਤੇ ਇੱਕ ਦੂਜੇ 'ਤੇ ਸਰਹੱਦ ਪਾਰ ਹਮਲਿਆਂ ਅਤੇ ਅੱਤਵਾਦੀਆਂ ਦਾ ਸਮਰਥਨ ਕਰਨ ਦੇ ਦੋਸ਼ ਲਗਾਉਂਦੀਆਂ ਰਹੀਆਂ ਹਨ। ਤਾਜ਼ਾ ਬਿਆਨ ਨੇ ਖੇਤਰੀ ਸੁਰੱਖਿਆ ਬਾਰੇ ਨਵੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਕਾਰਵਾਈ ਅਤੇ ਬਿਆਨਬਾਜ਼ੀ ਜਾਰੀ ਰਹੀ ਤਾਂ ਇਸ ਨਾਲ ਪੂਰੇ ਖੇਤਰ ਵਿੱਚ ਅਸਥਿਰਤਾ ਵਧ ਸਕਦੀ ਹੈ। ਫਿਲਹਾਲ ਪਾਕਿਸਤਾਨ ਸਰਕਾਰ ਵੱਲੋਂ ਤਾਲਿਬਾਨ ਦੀ ਇਸ ਤਾਜ਼ਾ ਧਮਕੀ 'ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ, ਪਰ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਥਿਤੀ ਨੂੰ ਕਾਬੂ ਕਰਨ ਲਈ ਕੂਟਨੀਤਕ ਪੱਧਰ 'ਤੇ ਗੱਲਬਾਤ ਜ਼ਰੂਰੀ ਹੋਵੇਗੀ।
:ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
