ਇਰਾਨ ''ਤੇ ਇਜ਼ਰਾਈਲ ਨੇ ਮੁੜ ਕੀਤਾ ਵੱਡਾ ਹਮਲਾ ! ਧਮਾਕਿਆਂ ਨਾਲ ਦਹਿਲ ਗਿਆ ਪੂਰਾ ਦੇਸ਼

Wednesday, Mar 04, 2026 - 03:36 PM (IST)

ਇਰਾਨ ''ਤੇ ਇਜ਼ਰਾਈਲ ਨੇ ਮੁੜ ਕੀਤਾ ਵੱਡਾ ਹਮਲਾ ! ਧਮਾਕਿਆਂ ਨਾਲ ਦਹਿਲ ਗਿਆ ਪੂਰਾ ਦੇਸ਼

ਇੰਟਰਨੈਸ਼ਨਲ ਡੈਸਕ : ਇਰਾਨ ਤੇ ਅਮਰੀਕਾ-ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਹੋਰ ਭਿਆਨਕ ਰੂਪ ਅਖਤਿਆਰ ਕਰ ਗਈ ਹੈ। ਬੁੱਧਵਾਰ ਸਵੇਰੇ ਇਜ਼ਰਾਈਲ ਰੱਖਿਆ ਬਲ ਨੇ ਈਰਾਨ ਦੀ ਰਾਜਧਾਨੀ ਤਹਿਰਾਨ 'ਤੇ ਹਵਾਈ ਹਮਲਿਆਂ ਦੀ 10ਵੀਂ ਵੱਡੀ ਲਹਿਰ ਸ਼ੁਰੂ ਕਰ ਦਿੱਤੀ ਹੈ।

ਇਜ਼ਰਾਈਲੀ ਫੌਜ ਅਨੁਸਾਰ, ਇਹ ਹਮਲੇ ਖ਼ਾਸ ਤੌਰ 'ਤੇ ਇਰਾਨੀ ਸਰਕਾਰੀ ਇਮਾਰਤਾਂ, ਅੰਦਰੂਨੀ ਸੁਰੱਖਿਆ ਬਲਾਂ ਅਤੇ ਬਸੀਜ ਮਿਲੀਸ਼ੀਆ ਦੇ ਕਮਾਨ ਕੇਂਦਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਨ। ਸਥਾਨਕ ਨਿਵਾਸੀਆਂ ਅਨੁਸਾਰ ਰਾਤ ਭਰ ਜ਼ੋਰਦਾਰ ਧਮਾਕੇ ਸੁਣੇ ਗਏ। ਹਮਲੇ ਇੰਨੇ ਭਿਆਨਕ ਸਨ ਕਿ ਲੋਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ ਹੈ। ਸੁਰੱਖਿਅਤ ਥਾਵਾਂ ਦੀ ਭਾਲ ਵਿੱਚ ਲੋਕ ਸ਼ਹਿਰ ਛੱਡ ਕੇ ਪਹਾੜਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ- ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਤਹਿਰਾਨ ਤੋਂ ਇਲਾਵਾ ਈਰਾਨ ਦੇ ਇਸਫਾਹਾਨ ਸ਼ਹਿਰ ਨੇੜੇ ਵੀ ਅਸਮਾਨ ਵਿੱਚ ਕਾਲੇ ਧੂੰਏਂ ਦੇ ਗੁਬਾਰ ਦੇਖੇ ਗਏ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਮਲਿਆਂ ਦਾ ਦਾਇਰਾ ਕਾਫੀ ਵੱਡਾ ਹੈ। ਪਿਛਲੇ ਸ਼ਨੀਵਾਰ ਤੋਂ ਸ਼ੁਰੂ ਹੋਈ ਇਸ ਸਿੱਧੀ ਜੰਗ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਫੌਜੀ ਕਾਰਵਾਈ ਮੰਨੀ ਜਾ ਰਹੀ ਹੈ, ਜਿਸ ਦੌਰਾਨ ਇਰਾਨ 'ਚ ਹੁਣ ਤੱਕ 800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News