22 ਸਾਲ ਬਾਅਦ ਭਾਰਤੀ ਨਾਗਰਿਕ ਫਰੀਦਾ ਬਾਨੋ ਦੀ ਹੋਵੇਗੀ ਦੇਸ਼ ਵਾਪਸੀ

Monday, Dec 16, 2024 - 04:05 PM (IST)

22 ਸਾਲ ਬਾਅਦ ਭਾਰਤੀ ਨਾਗਰਿਕ ਫਰੀਦਾ ਬਾਨੋ ਦੀ ਹੋਵੇਗੀ ਦੇਸ਼ ਵਾਪਸੀ

ਇਸਲਾਮਾਬਾਦ: 22 ਸਾਲਾਂ ਤੋਂ ਪਾਕਿਸਤਾਨ ਵਿਚ ਰਹਿ ਰਹੀ ਭਾਰਤੀ ਨਾਗਰਿਕ ਹਮੀਦਾ ਬਾਨੋ ਨੂੰ ਵਾਪਸ ਭੇਜਣ ਲਈ ਪਾਕਿਸਤਾਨ ਪੂਰੀ ਤਰ੍ਹਾਂ ਤਿਆਰ ਹੈ। ਦੋ ਦਹਾਕੇ ਪਹਿਲਾਂ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈ ਹਮੀਦਾ ਬਾਨੋ ਦੀ ਕਹਾਣੀ ਬਹੁਤ ਹੀ ਦਰਦਨਾਕ ਹੈ। ਤਸਕਰਾਂ ਨੇ ਉਸ ਨੂੰ ਦੁਬਈ 'ਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਦੀ ਬਜਾਏ ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ। 22 ਸਾਲਾਂ ਤੋਂ ਹਮੀਦਾ ਬਾਨੋ ਆਪਣੇ ਦੇਸ਼ ਪਰਤਣ ਲਈ ਦਿਨ-ਰਾਤ ਦੁਆਵਾਂ ਕਰ ਰਹੀ ਸੀ। ਉਹ ਸੋਮਵਾਰ 16 ਦਸੰਬਰ ਨੂੰ ਵਾਹਗਾ ਬਾਰਡਰ ਰਾਹੀਂ ਭਾਰਤ ਪਰਤੇਗੀ।

ਏਜੰਟ ਧੋਖੇ ਨਾਲ ਲੈ ਗਿਆ ਪਾਕਿਸਤਾਨ 

ਸਾਲ 2022 'ਚ ਮੁੰਬਈ 'ਚ ਰਹਿ ਰਹੇ ਹਮੀਦਾ ਬਾਨੋ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਉਸ ਦੇ ਪਾਕਿਸਤਾਨ 'ਚ ਹੋਣ ਦਾ ਪਤਾ ਲੱਗਾ। ਸਾਲ 2022 'ਚ ਪਾਕਿਸਤਾਨ ਦੇ ਨਿਊਜ਼ ਚੈਨਲ 'ਆਜ ਨਿਊਜ਼' ਨਾਲ ਗੱਲਬਾਤ ਕਰਦੇ ਹੋਏ ਹਮੀਦਾ ਬਾਨੋ ਨੇ ਦੱਸਿਆ ਸੀ ਕਿ ਸਾਲ 2002 'ਚ ਇਕ ਏਜੰਟ ਨੇ ਉਸ ਨੂੰ ਦੁਬਈ 'ਚ ਕੁੱਕ ਦੀ ਨੌਕਰੀ ਦੁਆਉਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਧੋਖੇ ਨਾਲ ਪਾਕਿਸਤਾਨ ਭੇਜ ਦਿੱਤਾ ਗਿਆ। ਬਾਨੋ ਨੇ ਦੱਸਿਆ ਕਿ ਏਜੰਟ ਨੇ ਉਸ ਨੂੰ ਏਅਰਪੋਰਟ 'ਤੇ ਇਕੱਲੇ ਆਉਣ ਲਈ ਕਿਹਾ ਸੀ।

ਪਾਕਿਸਤਾਨ ਵਿੱਚ ਕਰਾਇਆ ਵਿਆਹ 

ਹਮਾਦੀ ਬਾਨੋ ਕੋਲ ਪਾਕਿਸਤਾਨ ਪਹੁੰਚਣ ਲਈ ਜਾਇਜ਼ ਦਸਤਾਵੇਜ਼ ਨਹੀਂ ਸਨ, ਜਿਸ ਕਾਰਨ ਉਸ ਨੇ ਪਾਕਿਸਤਾਨੀ ਅਧਿਕਾਰੀਆਂ ਤੋਂ ਮਦਦ ਨਹੀਂ ਲਈ। ਕੁਝ ਸਾਲਾਂ ਬਾਅਦ ਕਰਾਚੀ ਦੇ ਇਕ ਵਿਅਕਤੀ ਨੇ ਉਸ ਨਾਲ ਵਿਆਹ ਕਰ ਲਿਆ ਅਤੇ ਉਹ ਉਸ ਨਾਲ ਰਹਿਣ ਲੱਗ ਪਈ। ਇਸ ਤੋਂ ਬਾਅਦ ਵੀ ਉਸ ਨੇ ਆਪਣੇ ਵਤਨ ਭਾਰਤ ਪਰਤਣ ਦੀ ਉਮੀਦ ਨਹੀਂ ਛੱਡੀ। ਦੋ ਸਾਲ ਪਹਿਲਾਂ 2022 'ਚ ਉਸ ਨੇ ਸੋਸ਼ਲ ਮੀਡੀਆ ਰਾਹੀਂ ਮੁੰਬਈ 'ਚ ਰਹਿੰਦੇ ਆਪਣੇ ਬੱਚਿਆਂ ਨਾਲ ਗੱਲ ਕੀਤੀ ਸੀ। ਪਾਕਿਸਤਾਨ 'ਚ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਹਮੀਦਾ ਬਾਨੋ ਨੇ ਕਿਹਾ ਸੀ ਕਿ ਇੰਨੇ ਸਾਲਾਂ 'ਚ ਉਸ ਨੇ ਕਦੇ ਵੀ ਈਦ ਖੁਸ਼ੀ ਨਾਲ ਨਹੀਂ ਮਨਾਈ। ਉਹ ਕੋਨੇ ਵਿੱਚ ਬੈਠ ਕੇ ਰੋਂਦੀ ਰਹਿੰਦੀ ਸੀ। ਹਮੀਦਾ ਨੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਸ ਨੂੰ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਆਖਰੀ ਪਲ ਉਸ ਨਾਲ ਬਿਤਾ ਸਕੇ। ਹਮੀਦਾ ਬਾਨੋ ਦਾ ਪਾਕਿਸਤਾਨ ਵਿੱਚ ਕੋਈ ਬੱਚਾ ਨਹੀਂ ਹੈ। ਉਸ ਦੇ ਪਤੀ ਦੀ ਵੀ ਕੋਰੋਨਾ ਮਹਾਮਾਰੀ ਦੌਰਾਨ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News