SHO ਸਮੇਤ 6 ਪੁਲਸ ਮੁਲਾਜ਼ਮਾਂ ਦੀ ਮੌਤ, Pak 'ਚ ਵੱਡਾ IED ਧਮਾਕਾ

Friday, Mar 13, 2026 - 04:34 PM (IST)

SHO ਸਮੇਤ 6 ਪੁਲਸ ਮੁਲਾਜ਼ਮਾਂ ਦੀ ਮੌਤ, Pak 'ਚ ਵੱਡਾ IED ਧਮਾਕਾ

ਪੇਸ਼ਾਵਰ: ਪਾਕਿਸਤਾਨ ਦੇ ਉੱਤਰ-ਪੱਛਮੀ ਹਿੱਸੇ ਤੋਂ ਇੱਕ ਦਰਦਨਾਕ ਖਬਰ ਸਾਹਮਣੇ ਆਈ ਹੈ, ਜਿੱਥੇ ਸ਼ੁੱਕਰਵਾਰ ਨੂੰ ਇੱਕ ਪੁਲਸ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਈ.ਈ.ਡੀ. (IED) ਬੰਬ ਧਮਾਕੇ 'ਚ ਐੱਸਐੱਚਓ ਸਣੇ 6 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ।

ਨਿਯਮਤ ਗਸ਼ਤ ਦੌਰਾਨ ਹੋਇਆ ਹਮਲਾ
ਸਥਾਨਕ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਲੱਕੀ ਮਾਰਵਤ ਜ਼ਿਲ੍ਹੇ ਦੇ ਸ਼ਾਦੀ ਖੇਲ ਬੇਟਾਨੀ ਇਲਾਕੇ 'ਚ ਵਾਪਰੀ। ਪੁਲਸ ਦੀ ਗੱਡੀ ਰਸੂਲ ਖੇਲ ਚੈੱਕ ਪੋਸਟ ਦੇ ਨੇੜੇ ਨਿਯਮਤ ਗਸ਼ਤ 'ਤੇ ਸੀ, ਜਦੋਂ ਇਹ ਅਚਾਨਕ ਆਈ.ਈ.ਡੀ. ਦੀ ਲਪੇਟ 'ਚ ਆ ਗਈ। ਇਸ ਭਿਆਨਕ ਧਮਾਕੇ 'ਚ ਥਾਣਾ ਮੁਖੀ (SHO) ਆਜ਼ਮ, ਗੱਡੀ ਦੇ ਡਰਾਈਵਰ ਸ਼ਾਹ ਬਹਿਰਾਮ ਤੇ ਚਾਰ ਹੋਰ ਪੁਲਸ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇੱਕ ਮੁਲਾਜ਼ਮ ਗੰਭੀਰ ਜ਼ਖਮੀ
ਇਸ ਧਮਾਕੇ ਵਿੱਚ ਇੰਸਾਫੂਦੀਨ ਨਾਮ ਦਾ ਇੱਕ ਪੁਲਸ ਮੁਲਾਜ਼ਮ ਗੰਭੀਰ ਰੂਪ 'ਚ ਜ਼ਖਮੀ ਹੋਇਆ ਹੈ, ਜਿਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ
ਘਟਨਾ ਤੋਂ ਬਾਅਦ ਪੁਲਸ ਤੇ ਹੋਰ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤੇ ਇਲਾਕੇ 'ਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਕੀਤੀ ਨਿੰਦਾ
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੁਹੈਲ ਅਫਰੀਦੀ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਉਨ੍ਹਾਂ ਨੇ ਪੁਲਸ ਮਹਾਨਿਰੀਖਕ (IGP) ਤੋਂ ਇਸ ਘਟਨਾ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News