ਜੰਗ ਵਿਚਾਲੇ ਗੁਆਂਢੀ ਮੁਲਕ ''ਚ ਖੜ੍ਹਾ ਹੋਇਆ ਵੱਡਾ ਸੰਕਟ ! ''ਕੜਿੱਕੀ'' ''ਚ ਫ਼ਸੀ ਲੱਖਾਂ ਲੋਕਾਂ ਦੀ ਜਾਨ

Thursday, Mar 12, 2026 - 03:38 PM (IST)

ਜੰਗ ਵਿਚਾਲੇ ਗੁਆਂਢੀ ਮੁਲਕ ''ਚ ਖੜ੍ਹਾ ਹੋਇਆ ਵੱਡਾ ਸੰਕਟ ! ''ਕੜਿੱਕੀ'' ''ਚ ਫ਼ਸੀ ਲੱਖਾਂ ਲੋਕਾਂ ਦੀ ਜਾਨ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਸਾਰੀ ਦੁਨੀਆ ਇਰਾਨ ਜੰਗ ਕਾਰਨ ਤੇਲ ਤੇ ਗੈਸ ਦੀ ਕਿੱਲਤ ਨਾਲ ਜੂਝ ਰਹੀ ਹੈ, ਉੱਥੇ ਹੀ ਪਾਕਿਸਤਾਨ ਵੀ ਤਾਲਿਬਾਨ ਨਾਲ ਜੰਗ 'ਚ ਰੁੱਝਿਆ ਹੋਇਆ ਹੈ। ਇਸ ਭਿਆਨਕ ਜੰਗ ਦੇ ਸਮੇਂ ਪਾਕਿਸਤਾਨ 'ਚ ਇਕ ਹੋਰ ਗੰਭੀਰ ਸਿਹਤ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪੂਰੇ ਦੇਸ਼ 'ਚ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਅਤਿ-ਆਧੁਨਿਕ ਦਵਾਈਆਂ, ਟੀਕਿਆਂ ਅਤੇ ਹੋਰ ਜੀਵਨ ਰੱਖਿਅਕ ਦਵਾਈਆਂ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ। ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਇਲਾਜ ਲਈ ਦਰ-ਦਰ ਭਟਕਣ ਲਈ ਮਜਬੂਰ ਹਨ।

ਪਾਕਿਸਤਾਨੀ ਮੀਡੀਆ ਅਤੇ ਸਿਹਤ ਮਾਹਿਰਾਂ ਅਨੁਸਾਰ, ਇਹ ਸਮੱਸਿਆ ਗਲੋਬਲ ਸਪਲਾਈ ਚੇਨ ਨਾਲੋਂ ਵੱਧ ਅੰਦਰੂਨੀ ਨੀਤੀਗਤ ਫੇਲ੍ਹ ਦਾ ਨਤੀਜਾ ਹੈ। ਸਰਕਾਰ ਵੱਲੋਂ ਨਵੀਆਂ ਪ੍ਰਵਾਨਿਤ ਦਵਾਈਆਂ ਦੀਆਂ ਅਧਿਕਾਰਤ ਕੀਮਤਾਂ ਨੂੰ ਨੋਟੀਫਾਈ ਨਾ ਕਰਨਾ ਸਭ ਤੋਂ ਵੱਡਾ ਕਾਰਨ ਹੈ। ਬਿਨਾਂ ਸਰਕਾਰੀ ਕੀਮਤ ਦੇ ਫਾਰਮਾਸਿਊਟੀਕਲ ਕੰਪਨੀਆਂ ਅਤੇ ਆਯਾਤਕ ਕਾਨੂੰਨੀ ਕਾਰਵਾਈ ਦੇ ਡਰੋਂ ਇਹ ਦਵਾਈਆਂ ਮਾਰਕੀਟ ਵਿੱਚ ਨਹੀਂ ਲਿਆ ਰਹੇ। ਡਰੱਗ ਰੈਗੂਲੇਟਰੀ ਅਥਾਰਟੀ ਆਫ ਪਾਕਿਸਤਾਨ (DRAP) ਦੀਆਂ ਪ੍ਰਕਿਰਿਆਵਾਂ ਵਿੱਚ ਦੇਰੀ ਕਾਰਨ ਨਵੀਆਂ ਦਵਾਈਆਂ ਨੂੰ ਮਨਜ਼ੂਰੀ ਮਿਲਣ ਵਿੱਚ ਵੀ ਅੜਿੱਕੇ ਪੈ ਰਹੇ ਹਨ।

ਇਹ ਵੀ ਪੜ੍ਹੋ- '200 ਨੂੰ ਤੇਲ ਖਰੀਦਣ ਲਈ ਹੋ ਜਾਓ ਤਿਆਰ..!' ਇਰਾਨ ਨੇ ਜੰਗ ਵਿਚਾਲੇ ਬਦਲ ਲਿਆ ਆਪਣਾ Plan

ਭਾਵੇਂ ਜ਼ਿਆਦਾਤਰ ਕੱਚਾ ਮਾਲ ਚੀਨ ਤੋਂ ਆਉਂਦਾ ਹੈ ਜੋ ਕਿ ਸਪਲਾਈ ਕਰਨ ਲਈ ਤਿਆਰ ਹੈ, ਪਰ ਸਰਕਾਰੀ ਪੱਧਰ 'ਤੇ ਕੀਮਤਾਂ ਤੈਅ ਨਾ ਹੋਣ ਕਾਰਨ ਦਰਾਮਦ ਰੁਕੀ ਹੋਈ ਹੈ। ਇਸ ਕਿੱਲਤ ਨੇ ਹੈਮੋਫਿਲੀਆ, ਮਲੇਰੀਆ, ਰੇਬੀਜ਼ ਅਤੇ ਪੋਲੀਓ ਵਰਗੀਆਂ ਬਿਮਾਰੀਆਂ ਦੇ ਇਲਾਜ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦਵਾਈਆਂ ਦੀ ਕਮੀ ਦੇ ਚੱਲਦਿਆਂ ਬਾਜ਼ਾਰ ਵਿੱਚ ਸਮਗਲ ਕੀਤੀਆਂ, ਨਕਲੀ ਅਤੇ ਗੈਰ-ਪ੍ਰਮਾਣਿਤ ਦਵਾਈਆਂ ਦਾ ਕਾਰੋਬਾਰ ਵਧ ਸਕਦਾ ਹੈ, ਜੋ ਮਰੀਜ਼ਾਂ ਦੀ ਜਾਨ ਲਈ ਵੱਡਾ ਖਤਰਾ ਹੈ। ਲਿਊਕੇਮੀਆ ਵਰਗੇ ਕੈਂਸਰਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਮਿਆਰੀ ਦਵਾਈਆਂ ਦੀ ਘਾਟ ਕਾਰਨ ਮਰੀਜ਼ਾਂ ਦੀ ਬਚਣ ਦੀ ਦਰ ਵੀ ਘਟ ਰਹੀ ਹੈ।

ਹੈਲਥਕੇਅਰ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੁਰੰਤ ਕੀਮਤਾਂ ਨਿਰਧਾਰਿਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਚਾਹੀਦਾ ਹੈ ਅਤੇ ਸਿਹਤ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ- ਜੰਗ ਨੇ ਕੱਢ'ਤਾ ਅਮਰੀਕਾ ਦਾ 'ਧੂੰਆਂ' ! ਪਹਿਲੇ 6 ਦਿਨਾਂ 'ਚ ਹੀ 'ਰਾਖ਼' ਹੋ ਗਏ ਗਏ 11,300,000,000 ਡਾਲਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News