ਮੁੜ ਭਖ਼ ਗਈ ਅਫ਼ਗਾਨ-ਪਾਕਿਸਤਾਨ ਦੀ ਜੰਗ ! ਤਾਜ਼ਾ ਹਮਲਿਆਂ ''ਚ 14 ਪਾਕਿ ਜਵਾਨਾਂ ਦੀ ਮੌਤ
Saturday, Mar 14, 2026 - 02:59 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਸਰਹੱਦੀ ਤਣਾਅ ਹੁਣ ਜੰਗ 'ਚ ਬਦਲ ਗਿਆ ਹੈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਫੌਜਾਂ ਨੇ ਪਾਕਿਸਤਾਨੀ ਫੌਜ ਦੁਆਰਾ ਕੀਤੇ ਗਏ ਹਵਾਈ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ ਹੈ। ਅਫਗਾਨ ਰੱਖਿਆ ਮੰਤਰਾਲੇ ਅਨੁਸਾਰ, ਕੁਨਾਰ ਅਤੇ ਨੰਗਰਹਾਰ ਸੂਬਿਆਂ 'ਚ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਦੌਰਾਨ 14 ਪਾਕਿਸਤਾਨੀ ਸੈਨਿਕ ਮਾਰੇ ਗਏ ਅਤੇ 11 ਜ਼ਖ਼ਮੀ ਹੋਏ ਹਨ। ਇਸ ਦੌਰਾਨ ਪਾਕਿਸਤਾਨੀ ਫੌਜ ਦਾ ਇੱਕ ਟੈਂਕ ਅਤੇ ਇੱਕ ਵਿਦੇਸ਼ੀ ਵਾਹਨ ਵੀ ਤਬਾਹ ਕਰ ਦਿੱਤਾ ਗਿਆ।
ਅਫਗਾਨ ਸਰਕਾਰ ਨੇ ਆਪਣੀ ਜਵਾਬੀ ਫੌਜੀ ਮੁਹਿੰਮ ਦਾ ਨਾਮ "ਰੱਦ-ਏ-ਜ਼ੁਲਮ" ਰੱਖਿਆ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਫੈਸਲਾਬਾਦ, ਇਸਲਾਮਾਬਾਦ ਸਥਿਤ ਰਣਨੀਤਕ ਕੇਂਦਰ 'ਹਮਜ਼ਾ' 'ਤੇ ਵੀ ਹਵਾਈ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਪਾਕਿਸਤਾਨੀ ਹਵਾਈ ਹਮਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਨਾਗਰਿਕ ਮਾਰੇ ਗਏ ਹਨ। ਰਿਪੋਰਟਾਂ ਅਨੁਸਾਰ, ਕਾਬੁਲ ਦੇ ਪੁਲ-ਏ-ਚਰਖੀ ਇਲਾਕੇ ਵਿੱਚ ਹੋਏ ਹਮਲਿਆਂ ਵਿੱਚ ਭਾਰੀ ਜਾਨੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜੰਗਬੰਦੀ ਲਈ ਰਾਜ਼ੀ ਹੋਇਆ ਇਰਾਨ ! ਰਾਸ਼ਟਰਪਤੀ ਨੇ ਦੱਸਿਆ 'ਰਾਹ'
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨੀ ਹਵਾਈ ਸੈਨਾ ਨੇ ਕੰਧਾਰ ਹਵਾਈ ਅੱਡੇ 'ਤੇ ਹਮਲਾ ਕੀਤਾ ਸੀ, ਜਿੱਥੇ 'ਕਾਮ ਏਅਰ'ਦਾ ਉਹ ਤੇਲ ਭੰਡਾਰ ਨਸ਼ਟ ਹੋ ਗਿਆ ਜੋ ਇਸ ਸਾਲ ਦੀਆਂ ਹੱਜ ਯਾਤਰਾਵਾਂ ਲਈ ਸਟੋਰ ਕੀਤਾ ਗਿਆ ਸੀ। ਪਾਕਿਸਤਾਨ ਨੇ 26 ਫਰਵਰੀ ਨੂੰ ਅਫਗਾਨਿਸਤਾਨ ਵਿਰੁੱਧ "ਆਪਰੇਸ਼ਨ ਗਜ਼ਬ-ਏ-ਹੱਕ" ਸ਼ੁਰੂ ਕੀਤਾ ਸੀ, ਜਿਸ ਨੂੰ ਉਸਨੇ ਅਫਗਾਨ ਤਾਲਿਬਾਨ ਵਿਰੁੱਧ "ਖੁੱਲ੍ਹੀ ਜੰਗ" ਕਰਾਰ ਦਿੱਤਾ।
UNAMA ਦੇ ਅੰਕੜਿਆਂ ਅਨੁਸਾਰ, 26 ਫਰਵਰੀ ਤੋਂ ਲੈ ਕੇ ਹੁਣ ਤੱਕ ਇਸ ਜੰਗ ਵਿੱਚ ਘੱਟੋ-ਘੱਟ 75 ਨਾਗਰਿਕ ਮਾਰੇ ਗਏ ਹਨ ਅਤੇ 193 ਜ਼ਖ਼ਮੀ ਹੋਏ ਹਨ। ਸੰਯੁਕਤ ਰਾਸ਼ਟਰ ਨੇ ਦੋਵਾਂ ਦੇਸ਼ਾਂ ਨੂੰ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ ਹੈ ਤਾਂ ਜੋ ਹੋਰ ਨਿਰਦੋਸ਼ ਜਾਨਾਂ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ- ਹੁਣ ਖ਼ਤਮ ਹੋਵੇਗੀ ਗੈਸ ਦੀ ਕਿੱਲਤ ! ਇਰਾਨ ਤੋਂ ਆਈ Good News ਸੁਣ ਬਾਗੋ-ਬਾਗ ਹੋਏ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
