ਸਿਡਨੀ ''ਚ ਘਰ ਨੂੰ ਲੱਗੀ ਅੱਗ, ਪਰਿਵਾਰ ਨੇ ਕਿਹਾ- ''ਸਾਡਾ ਸਭ ਕੁਝ ਤਬਾਹ ਹੋ ਗਿਆ''

10/01/2017 1:14:20 PM


ਸਿਡਨੀ— ਸਿਡਨੀ 'ਚ ਐਤਵਾਰ ਯਾਨੀ ਕਿ ਕੱਲ ਰਾਤ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਪਰਿਵਾਰ ਦਾ ਸਭ ਕੁਝ ਤਬਾਹ ਹੋ ਗਿਆ। ਇਸਹਾਕ ਅਤੇ ਜ਼ਿਨਾ ਹਾਮੂਦ ਨਾਂ ਦੇ ਪਤੀ-ਪਤਨੀ ਆਪਣੇ 5 ਬੱਚਿਆਂ ਨਾਲ ਇਸ ਘਰ 'ਚ ਰਹਿੰਦੇ  ਸਨ। ਅੱਗ ਲੱਗਣ ਕਾਰਨ ਉਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ। ਇਹ ਅੱਗ ਕੱਲ ਰਾਤ 9.30 ਵਜੇ ਸਿਡਨੀ ਦੇ ਕਿੰਗਜ਼ਗਰੋਵ 'ਚ ਸਥਿਤ ਘਰ ਨੂੰ ਲੱਗੀ। ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ। 
ਘਰ ਨੂੰ ਅੱਗ ਲੱਗਣ ਕਾਰਨ ਪਰਿਵਾਰ ਦੀ ਜਮਾਂ ਕੀਤੀ ਨਕਦੀ, ਗਹਿਣੇ ਅਤੇ ਹੋਰ ਸਾਰਾ ਸਾਮਾਨ ਸੜ ਗਿਆ। ਜਿੰਨਾ ਹਾਮੂਦ ਨੇ ਦੱਸਿਆ ਕਿ ਮੇਰਾ ਸਭ ਕੁਝ ਤਬਾਹ ਹੋ ਗਿਆ। ਮੇਰੇ ਬੱਚਿਆਂ ਦੇ ਜਨਮ ਸਰਟੀਫਿਕੇਟ ਅਤੇ ਪਾਸਪੋਰਟ ਇਸ ਅੱਗ 'ਚ ਸੜ ਕੇ ਸੁਆਹ ਹੋ ਗਏ। 
ਖੁਸ਼ਕਿਸਮਤੀ ਇਹ ਰਹੀ ਕਿ ਜਿਸ ਸਮੇਂ ਘਰ ਨੂੰ ਅੱਗ ਲੱਗੀ ਉਸ ਸਮੇਂ ਪਰਿਵਾਰ ਘਰ 'ਚ ਮੌਜੂਦ ਨਹੀਂ ਸੀ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਬਹੁਤ ਉੱਚੀ ਆਵਾਜ਼ ਸੁਣੀ ਅਤੇ ਦੇਖਿਆ ਕਿ ਘਰ ਨੂੰ ਅੱਗ ਲੱਗੀ ਹੋਈ ਸੀ। ਜਿਸ ਦੀ ਸੂਚਨਾ ਐਮਰਜੈਂਸੀ ਅਧਿਕਾਰੀਆਂ ਨੂੰ ਦਿੱਤੀ ਗਈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਅੱਗ ਲੱਗਣ ਕਾਰਨ ਗੁਆਂਢੀਆਂ ਨੂੰ ਧੂੰਏ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News