ਨਵਜੰਮੇ ਬੱਚੇ ਨੂੰ ਮਾਰਨ ਲਈ ਮਾਂ ਨੇ ਛੱਡਿਆ ਬਾਥਟਬ ''ਚ, ਹੋਈ ਮੌਤ

11/15/2017 3:07:38 PM

ਨਿਊਯਾਰਕ (ਬਿਊਰੋ)— ਨਿਊਯਾਰਕ ਵਿਚ ਸੋਮਵਾਰ ਨੂੰ ਇਕ ਬੇਰਹਿਮ ਮਾਂ ਨੇ ਆਪਣੇ 10 ਦਿਨ ਦੇ ਬੱਚੇ ਨੂੰ ਬਾਥਟਬ ਵਿਚ ਡੁਬੋ ਕੇ ਮਾਰ ਦਿੱਤਾ। ਇਸ ਬੇਰਿਹਮ ਮਾਂ ਨੇ ਜੇਰੇਮਿਆਹ ਨਾਂ ਦੇ ਨਵਜੰਮੇ ਬੱਚੇ ਨੂੰ ਮਾਰਨ ਲਈ ਬਾਥਟਬ ਵਿਚ ਛੱਡ ਦਿੱਤਾ। ਪਰਿਵਾਰ ਦੇ ਦੂਜੇ ਮੈਂਬਰ ਨੇ ਬੱਚੇ ਨੂੰ ਇਸ ਸਥਿਤੀ ਵਿਚ ਦੇਖਦੇ ਹੀ ਪੁਲਸ ਨੂੰ ਇਸ ਬਾਰੇ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਪਹੁੰਚੇ। ਉਨ੍ਹਾਂ ਨੇ ਬੱਚੇ ਨੂੰ ਬਾਥਟਬ ਵਿਚੋਂ ਬਾਹਰ ਕੱਢਿਆ ਅਤੇ ਉਸ ਨੂੰ ਰੋਚੇਟਰ ਜਨਰਲ ਹਸਪਤਾਲ ਲੈ ਕੇ ਗਏ। ਜਾਂਚ ਕਰਨ ਦੇ ਕੁਝ ਦੇਰ ਮਗਰੋਂ ਹੀ ਡਾਕਟਰਾਂ ਨੇ ਬੱਚੇ ਨੂੰ ਮ੍ਰਿਤ ਕਰਾਰ ਦਿੱਤਾ। 

PunjabKesari
ਸੁਤਰਾਂ ਮੁਤਾਬਕ ਬੱਚੇ ਦੀ ਮਾਂ 25 ਸਾਲਾ ਮਾਰਕੀਆ ਮਿਸ਼ੇਲ ਨੇ ਆਪਣੀ ਗਲਤੀ ਸਵੀਕਾਰ ਕਰ ਲਈ। ਸੂਤਰਾਂ ਮੁਤਾਬਕ ਮਿਸ਼ੇਲ ਨੇ ਜਾਣ ਬੁਝ ਕੇ ਟੱਬ ਵਿਚ 8-10 ਇੰਚ ਤੱਕ ਪਾਣੀ ਭਰਿਆ ਅਤੇ ਫਿਰ ਆਪਣੇ 10 ਦਿਨ ਦੇ ਬੱਚੇ ਨੂੰ ਇਸ ਵਿਚ ਦੋ ਘੰਟੇ ਲਈ ਛੱਡ ਦਿੱਤਾ। ਮੰਗਲਵਾਰ ਨੂੰ ਉਸ ਨੂੰ ਅਪਰਾਧੀ ਦੱਸਦੇ ਹੋਏ ਉਸ 'ਤੇ ਹੱਤਿਆ ਦੇ ਦੋਸ਼ ਲਗਾਏ ਗਏ। ਸਰਕਾਰੀ ਵਕੀਲ ਵੱਲੋਂ ਮਿਸ਼ੇਲ 'ਤੇ ਹੋਰ ਦੋਸ਼ ਦਰਜ ਕਰਾਉਣ ਲਈ ਜਿਊਰੀ ਦਾ ਪੈਨਲ ਬਣਾਇਆ ਜਾ ਸਕਦਾ ਹੈ। ਪੁਲਸ ਮੁਤਾਬਕ ਮਿਸ਼ੇਲ ਦਾ ਇਕ ਸੱਤ ਸਾਲ ਦਾ ਬੱਚਾ ਵੀ ਹੈ।


Related News