20 ਸਾਲ ਦੀ ਹੋਈ Facebook, Mark Zuckerberg ਨੇ ਸਾਂਝੀ ਕੀਤੀ 2004 ਦੀ ਪ੍ਰੋਫਾਈਲ ਫੋਟੋ, ਆਖੀ ਇਹ ਗੱਲ
Monday, Feb 05, 2024 - 06:18 PM (IST)
ਬਿਜ਼ਨੈੱਸ ਡੈਸਕ : ਫੇਸਬੁੱਕ ਸੋਸ਼ਲ ਮੀਡੀਆ ਦਾ ਇਕ ਅਜਿਹਾ ਪਲੇਟਫਾਰਮ ਹੈ, ਜਿਸਦੀ ਵਰਤੋਂ ਦੁਨੀਆ ਭਰ ਦੇ ਲੱਖਾਂ ਉਪਭੋਗਤਾਵਾਂ ਦੁਆਰਾ ਕੀਤੀ ਜਾਂਦੀ ਹੈ। ਇਸ ਦੇ ਹਰ ਦੇਸ਼ 'ਚ ਯੂਜ਼ਰਸ ਹਨ। ਫੇਸਬੁੱਕ ਨੂੰ ਸਾਲ 2004 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸ ਨੇ 20 ਸਾਲਾਂ ਦਾ ਸਫ਼ਰ ਤੈਅ ਕਰ ਲਿਆ ਹੈ। ਫੇਸਬੁੱਕ ਸਮੇਂ ਦੇ ਨਾਲ ਸਭ ਤੋਂ ਪਸੰਦੀਦਾ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਬਣ ਗਿਆ ਹੈ।
ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ
ਇਸ ਖ਼ਾਸ ਮੌਕੇ 'ਤੇ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਦੇ 20 ਸਾਲ ਪੂਰੇ ਹੋ ਜਾਣ 'ਤੇ ਆਪਣੇ ਸ਼ੁਰੂਆਤੀ ਦਿਨਾਂ ਦੀ ਪੁਰਾਣੀ ਫੇਸਬੁੱਕ ਪ੍ਰੋਫਾਈਲ ਫੋਟੋ ਸ਼ੇਅਰ ਕੀਤੀ ਹੈ। ਉਸ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਦੋ ਤਸਵੀਰਾਂ ਹਨ। ਪਹਿਲੀ ਤਸਵੀਰ 20 ਸਾਲ ਪੁਰਾਣੀ ਹੈ ਅਤੇ ਦੂਜੀ ਕੱਲ੍ਹ ਯਾਨੀ ਐਤਵਾਰ ਦੀ ਹੈ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸ਼ੁਰੂ ਹੋਵੇਗਾ 13 ਏਅਰਪੋਰਟ ਦਾ ਨਿਰਮਾਣ, ਉੱਤਰ ਪ੍ਰਦੇਸ਼ 'ਚ ਵੀ ਬਣਨਗੇ 5 ਨਵੇਂ ਹਵਾਈ ਅੱਡੇ
ਫੇਸਬੁੱਕ ਦੇ 20 ਸਾਲ ਪੂਰੇ ਹੋਣ 'ਤੇ ਮਾਰਕ ਜ਼ੁਕਰਬਰਗ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਦੇ ਲਿਖਿਆ ਕਿ, '20 ਸਾਲ ਪਹਿਲਾਂ ਮੈਂ ਇਕ ਚੀਜ਼ ਲਾਂਚ ਕੀਤੀ ਸੀ। ਅਣਗਿਣਤ ਲੋਕ ਇਸ ਵਿਚ ਸ਼ਾਮਲ ਹੋਏ, ਜਿਹਨਾਂ ਨੇ ਇਸ ਨੂੰ ਮਹਾਨ ਚੀਜ਼ ਵਿੱਚ ਬਦਲ ਦਿੱਤਾ। ਅਸੀਂ ਅਜੇ ਵੀ ਇਸਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ।' ਮਾਰਕ ਜ਼ੁਕਰਬਰਗ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਦੋਵਾਂ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਫੇਸਬੁੱਕ ਦੇ ਸ਼ੁਰੂਆਤੀ ਦਿਨਾਂ ਬਾਰੇ ਦੱਸਿਆ ਹੈ। ਵੀਡੀਓ 'ਚ ਮਾਰਕ ਜ਼ਕਰਬਰਗ ਦੇ ਕੁਝ ਦੋਸਤ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ - ਆਉਣ ਵਾਲੇ ਸਮੇਂ 'ਚ ਵਧੇਗੀ ਸੂਰਜੀ ਊਰਜਾ ਦੀ ਹਿੱਸੇਦਾਰੀ, ਚਾਰਜ ਕੀਤੇ ਜਾ ਸਕਦੇ ਹਨ ਇਲੈਕਟ੍ਰਿਕ ਵਾਹਨ
ਦੱਸ ਦੇਈਏ ਕਿ ਫੇਸਬੁੱਕ 20 ਸਾਲ ਪੁਰਾਣੀ ਹੋ ਗਈ ਹੈ। ਮਾਰਕ ਜ਼ੁਕਰਬਰਗ ਨੇ 4 ਫਰਵਰੀ 2004 ਨੂੰ ਫੇਸਬੁੱਕ ਲਾਂਚ ਕੀਤੀ ਸੀ। ਫੇਸਬੁੱਕ ਦੀ ਸ਼ੁਰੂਆਤ 'thefacebook.com' ਨਾਲ ਹੋਈ ਸੀ, ਜੋ ਨੂੰ ਬਾਅਦ ਵਿੱਚ ਫੇਸਬੁੱਕ ਵਿੱਚ ਬਦਲ ਦਿੱਤਾ ਗਿਆ ਸੀ। ਅੱਜ, ਦੁਨੀਆ ਭਰ ਵਿੱਚ 3 ਅਰਬ ਤੋਂ ਵੱਧ ਲੋਕ ਫੇਸਬੁੱਕ ਦੀ ਵਰਤੋਂ ਕਰ ਰਹੇ ਹਨ।
ਇਹ ਵੀ ਪੜ੍ਹੋ - ਯਾਤਰੀਆਂ ਲਈ ਖ਼ੁਸ਼ਖ਼ਬਰੀ: ਏਅਰਪੋਰਟ 'ਤੇ ਜਲਦੀ ਲਗਾਏ ਜਾਣਗੇ ਬਾਇਓਮੈਟ੍ਰਿਕ ਸਿਸਟਮ ਵਾਲੇ ਈ-ਗੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8