ਵੱਡੀ ਮੁਸੀਬਤ 'ਚ ਫੇਸਬੁੱਕ, ਅਮਰੀਕਾ ਦੇ 40 ਸੂਬੇ ਇਕੱਠੇ ਕਰਨਗੇ ਕੇਸ

Friday, Dec 04, 2020 - 11:19 PM (IST)

ਵੱਡੀ ਮੁਸੀਬਤ 'ਚ ਫੇਸਬੁੱਕ, ਅਮਰੀਕਾ ਦੇ 40 ਸੂਬੇ ਇਕੱਠੇ ਕਰਨਗੇ ਕੇਸ

ਵਾਸ਼ਿੰਗਟਨ-ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਸਾਈਟ ਫੇਸਬੁੱਕ ਅਕਸਰ ਕਿਸੇ ਨਾ ਕਿਸੇ ਵਿਵਾਦ 'ਚ ਰਹਿੰਦੀ ਹੈ। ਕਦੇ ਡਾਟਾ ਲੀਕ ਹੁੰਦਾ ਹੈ ਤਾਂ ਕਦੇ ਕਿਸੇ ਰਾਜਨੀਤਿਕ ਪਾਰਟੀਆਂ ਨੂੰ ਸਪੋਰਟ ਕਰਨ ਦਾ ਦੋਸ਼ ਲਗਦਾ ਹੈ। ਹੁਣ ਨਿਊਯਾਰਕ ਸੂਬੇ ਦੀ ਅਗਵਾਈ 'ਚ ਅਮਰੀਕਾ ਦੇ 40 ਤੋਂ ਜ਼ਿਆਦਾ ਸੂਬਿਆਂ ਦਾ ਇਕ ਸਮੂਹ ਫੇਸਬੁੱਕ 'ਤੇ ਇਕੱਠੇ ਕੇਸ ਕਰਨ ਜਾ ਰਿਹਾ ਹੈ। ਬੇਭਰੋਸਗੀ ਉਲੰਘਣਾ-ਜਾਂਚ ਅਤੇ ਸੀਕ੍ਰੇਸੀ ਦੀ ਸੁਰੱਖਿਆ ਨਾ ਰੱਖਣ ਦੇ ਮਾਮਲੇ 'ਚ ਇਹ ਕਾਰਵਾਈ ਕੀਤੀ ਜਾਵੇਗੀ। ਇਸ ਸਾਲ ਕਿਸੇ ਵੱਡੀ ਟੈੱਕ ਕੰਪਨੀ ਨੂੰ ਘੇਰਨ ਦਾ ਇਹ ਦੂਜਾ ਮਾਮਲਾ ਹੈ।

ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ

ਇਸ ਤੋਂ ਪਹਿਲਾਂ ਅਕਤੂਬਰ 'ਚ ਜਸਟਿਸ ਡਿਪਾਰਟਮੈਂਟ ਨੇ ਗੂਗਲ 'ਤੇ ਕੇਸ ਕੀਤਾ ਸੀ। ਅਮਰੀਕੀ ਫੈਡਰਲ ਟ੍ਰੇਡ ਕਮਿਸ਼ਨ ਦੇ ਕਮਿਸ਼ਨਰਾਂ ਦੀ ਬੁੱਧਵਾਰ ਨੂੰ ਹੋਈ ਮੀਟਿੰਗ 'ਚ ਪ੍ਰਸ਼ਾਸਨਿਕ ਜੱਜ ਜਾਂ ਕੋਰਟ 'ਚ ਕੇਸ ਦਾਇਰ ਕਰਨ 'ਤੇ ਚਰਚਾ ਹੋਈ। ਫੇਸਬੁੱਕ 'ਤੇ ਇਕ ਦੋਸ਼ ਅਕਸਰ ਲਗਦਾ ਰਿਹਾ ਹੈ ਕਿ ਉਹ ਛੋਟੇ ਵਿਰੋਧੀਆਂ ਨੂੰ ਵੱਡੀ ਰਾਸ਼ੀ ਦੇ ਕੇ ਖਰੀਦਦੀ ਹੈ। 2012 'ਚ ਇੰਸਟਾਗ੍ਰਾਮ ਅਤੇ 2014 'ਚ ਵਟਸਐਪ ਨਾਲ ਸੌਦਾ ਇਸ ਦੇ ਪ੍ਰਮੁੱਖ ਉਦਾਹਰਣ ਹਨ।

ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ

ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਾਂਗਰਸ ਦੀ ਪੁੱਛਗਿੱਛ 'ਚ ਇੰਸਟਾਗ੍ਰਾਮ ਅਤੇ ਵਟਸਐਪ ਵਿਵਾਦਪੂਰਨ ਐਕਵਾਇਰ ਦਾ ਬਚਾਅ ਕੀਤਾ ਸੀ। ਉਨ੍ਹਾਂ ਨੇ ਕਾਂਗਰਸ ਨੂੰ ਦੱਸਿਆ ਕਿ ਉਕਤ ਸੋਸ਼ਲ ਮੀਡੀਆ ਦਿੱਗਜ ਨੇ ਇਨ੍ਹਾਂ ਦੋਵਾਂ ਬ੍ਰੈਂਡਸ ਨੂੰ ਵਿਸਤਾਰ ਕਰ ਕੇ ਪਾਵਰਹਾਊਸ 'ਚ ਬਦਲਣ ਦੀ ਉਮਦ ਦਿੱਤੀ। ਉੱਥੇ ਫੇਸਬੁੱਕ ਵਿਰੁੱਧ ਐੱਚ.-1ਬੀ ਵੀਜ਼ਾ ਧਾਰਕਾਂ ਦਾ ਪੱਖ ਲੈਣ ਨੂੰ ਲੈ ਕੇ ਵੀ ਇਕ ਮੁਕੱਦਮਾ ਦਰਜ ਹੋਇਆ ਹੈ।
ਨੋਟ: ਵਿਵਾਦਾਂ 'ਚ ਫਸੀ ਫੇਸਬੁੱਕ ਸਬੰਧੀ ਅਮਰੀਕਾ ਸਣੇ 40 ਸੂਬਿਆਂ ਵੱਲੋਂ ਇਕੱਠੇ ਕੇਸ ਕਰਨ 'ਤੇ ਤੁਹਾਡੀ ਕੀ ਹੈ ਰਾਏ, ਕੁਮੈਂਟ 'ਚ ਦਿਓ ਜਵਾਬ


author

Karan Kumar

Content Editor

Related News