ਯੂਰਪ 'ਚ ਬੰਦ ਹੋ ਸਕਦੇ ਹਨ ਫੇਸਬੁੱਕ ਤੇ ਇੰਸਟਾਗ੍ਰਾਮ, ਮੇਟਾ ਨੇ ਦੱਸੀ ਇਹ ਵਜ੍ਹਾ
Tuesday, Feb 08, 2022 - 01:34 AM (IST)
ਨਿਊਯਾਰਕ- ਬੀਤੇ ਵੀਰਵਾਰ (3 ਫਰਵਰੀ) ਨੂੰ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ. ਈ. ਸੀ.) ਨੂੰ ਮੇਟਾ (Meta) ਕੰਪਨੀ ਨੇ ਆਪਣੀ ਸਾਲਾਨਾ ਰਿਪੋਰਟ 'ਚ ਕਿਹਾ ਕਿ ਡਾਟਾ ਰੈਗੂਲੇਸ਼ਨ ਦੇ ਕਾਰਨ ਯੂਰਪ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਬੰਦ ਕੀਤਾ ਜਾ ਸਕਦਾ ਹੈ। ਯੂਰਪ ਡਾਟਾ ਰੈਗੂਲੇਸ਼ਨ ਕੰਪਨੀਆਂ ਨੂੰ ਯੂਨਾਈਟਿਡ ਸਟੇਟਸ ਵਿਚ ਸਥਿਤ ਸਰਵਰਾਂ ਨੂੰ ਯੂਰਪ ਵਿਚ ਜਨਰੇਟ ਹੋਏ ਡਾਟਾ ਨੂੰ ਭੇਜਣ ਤੋਂ ਰੋਕਦੇ ਹਨ। ਮੇਟਾ ਦਾ ਕਹਿਣਾ ਹੈ ਕਿ ਇਸ਼ਤਿਹਾਰਬਾਜ਼ੀ ਨੂੰ ਟਾਰਗੇਟ ਕਰਨ ਦੀ ਉਸਦੀ ਯੋਗਤਾ ਸੀਮਿਤ ਹੋ ਜਾਵੇਗੀ, ਜੋ ਆਪਣੀ ਆਮਦਨ ਦਾ ਲੱਗਭਗ 98 ਫੀਸਦੀ ਇਸ਼ਤਿਹਾਰਬਾਜ਼ੀ ਤੋਂ ਕਮਾਉਂਦਾ ਹੈ।
ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਇੰਸਟਾਗ੍ਰਾਮ 'ਤੇ 400 Million ਫਾਲੋਅਰਸ ਹਾਸਲ ਕਰਨ ਵਾਲੇ ਪਹਿਲੇ ਸੈਲੀਬ੍ਰਿਟੀ ਬਣੇ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਅਸੀਂ ਉਨ੍ਹਾਂ ਦੇਸ਼ਾਂ ਅਤੇ ਖੇਤਰਾਂ ਦੇ ਵਿਚ ਡਾਟਾ ਟਰਾਂਸਫਰ ਕਰਨ ਵਿਚ ਅਸਮਰੱਥ ਹਾਂ, ਜਿਨ੍ਹਾਂ ਵਿਚ ਅਸੀਂ ਕੰਮ ਕਰਦੇ ਹਾਂ ਤਾਂ ਉਸ ਨਾਲ ਸੇਵਾ ਪ੍ਰਦਾਨ ਕਰਨ ਦੀ ਸਾਡੀ ਸਮਰੱਥਾ 'ਤੇ ਅਸਰ ਪੈਂਦਾ ਹੈ। ਮੇਟਾ ਇਕ ਨਵੇਂ ਟ੍ਰਾਂਸਾਟਲਾਂਟਿਕ ਡਾਟਾ ਟਰਾਂਸਫਰ ਫਰੇਮਵਰਕ ਦੇ ਲਈ ਉਮੀਦ ਵਰਗੀ ਹੈ ਪਰ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਯੂਰਪ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ ਸਮੇਤ ਸਾਡੇ ਕਈ ਸਭ ਤੋਂ ਮਹੱਤਵਪੂਰਨ ਪਲੇਟਫਾਰਮਾਂ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਨ ਵਿਚ ਪ੍ਰੇਸ਼ਾਨੀ ਹੋਵੇਗੀ।
ਇਹ ਖ਼ਬਰ ਪੜ੍ਹੋ- ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਭਾਜਪਾ 'ਚ ਹੋਏ ਸ਼ਾਮਲ
ਭਾਰਤ ਦੇ ਬਾਰੇ ਵਿਚ ਚਿੰਤਤ ਮੇਟਾ
ਮੇਟਾ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਉਹ ਅਗਸਤ 2016 ਅਤੇ 2021 ਵਿਚ ਵਟਸਐਪ ਦੀ ਸੇਵਾ ਦੀਆਂ ਸ਼ਰਤਾਂ ਅਤੇ ਪ੍ਰਾਈਵੇਸੀ ਪਾਲਿਸੀ, ਹੋਰ ਮੇਟਾ ਉਤਪਾਦ ਅਤੇ ਉਸ ਦੀਆਂ ਸੇਵਾਵਾਂ ਦੇ ਨਾਲ ਕੁਝ ਡਾਟਾ ਸ਼ੇਅਰ ਕਰਨ ਸਬੰਧ ਵਿਚ ਯੂਰਪ ਅਤੇ ਭਾਰਤ ਦੇ ਅਦਾਲਤਾਂ ਵਿਚ ਜਾਂਚ ਅਤੇ ਮੁਕੱਦਮਿਆਂ ਦਾ ਹਿੱਸਾ ਬਣੀ ਹੋਈ ਹੈ। ਕੰਪਨੀ ਨੇ ਡਾਟਾ ਪ੍ਰਾਈਵੇਸੀ ਕਾਨੂੰਨਾਂ ਦੇ ਬਾਰੇ ਵਿਚ ਵੀ ਚਿੰਤਾ ਪ੍ਰਗਟ ਕੀਤੀ ਹੈ, ਜਿਸ 'ਤੇ ਕਈ ਦੇਸ਼ਾਂ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ।
2019 ਦੇ ਦੌਰਾਨ ਇਕ ਪਰਸਨਲ ਡਾਟਾ ਪ੍ਰੋਟੈਕਸ਼ਨ ਬਿਲ ਸੰਸਦ ਵਿਚ ਪੇਸ਼ ਕੀਤਾ ਗਿਆ ਸੀ ਅਤੇ ਸੰਯੁਕਤ ਸੰਸਦੀ ਕਮੇਟੀ (ਜੇ. ਪੀ. ਸੀ.) ਨੂੰ ਭੇਜਿਆ ਗਿਆ ਸੀ। ਦੋ ਸਾਲ ਬਾਅਦ, ਜੇ. ਪੀ. ਸੀ. ਦੀ ਰਿਪੋਰਟ ਦਸੰਬਰ ਦੇ ਦੌਰਾਨ ਸੰਸਦ ਵਿਚ ਪੇਸ਼ ਕੀਤੀ ਗਈ। ਜਿਸ ਵਿਚ ਬਿੱਲ ਨੂੰ ਕਮਜ਼ੋਰ ਕਰਨ ਦਾ ਸੁਝਾਅ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।