ਫੇਸਬੁੱਕ ਨੇ ਇੰਸਟਾਗ੍ਰਾਮ ਤੋਂ 530 ਅਕਾਊਂਟ ਹਟਾਏ

Thursday, Mar 04, 2021 - 03:42 PM (IST)

ਵਾਸ਼ਿੰਗਟਨ (ਵਾਰਤਾ) : ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਆਪਣੀ ਮਲਕੀਅਤ ਵਾਲੀ ਸੋਸ਼ਲ ਨੈੱਟਵਰਕਿੰਗ ਸਰਵਿਸ ਇੰਸਟਾਗ੍ਰਾਮ ਤੋਂ ਅਜਿਹੇ 530 ਅਕਾਊਂਟ ਹਟਾ ਦਿੱਤੇ ਹਨ, ਜੋ ਰੂਸ ਦੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਦੇ ਸਮਰਥਨ ਵਿਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੀ ਕਵਰੇਜ ਨਾਲ ਜੁੜੇ ਸਨ।

ਫੇਸਬੁੱਕ ਨੇ ਕਿਹਾ, ‘ਅਸੀਂ ਇੰਸਟਾਗ੍ਰਾਮ ਤੋਂ 530 ਅਜਿਹੇ ਅਕਾਊਂਟ ਹਟਾ ਦਿੱਤੇ ਹਨ, ਜੋ ਰੂਸ ਦੇ ਭ੍ਰਿਸ਼ਟਾਚਾਰ ਰੋਧੀ ਕਾਰਜਕਰਤਾ ਅਤੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਦੇ ਸਮਰਥਨ ਵਿਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੀ ਕਵਰੇਜ ਨਾਲ ਜੁੜੇ ਸਨ।’ ਕੰਪਨੀ ਨੇ ਕਿਹਾ, ‘ਅਸੀਂ ਇਸ ਤਰ੍ਹਾਂ ਦੇ ਜ਼ਿਆਦਾਤਰ ਅਕਾਊਂਟ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਹਟਾ ਦਿੱਤਾ ਹੈ।’ ਰੂਸ ਦੇ ਵੱਖ-ਵੱਖ ਸ਼ਹਿਰਾਂ ਵਿਚ ਅਲੈਕਸੀ ਨਵਲਨੀ ਦੇ ਸਮਰਥਨ ਵਿਚ ਪ੍ਰਦਰਸ਼ਨ 23 ਜਨਵਰੀ ਨੂੰ ਸ਼ੁਰੂ ਹੋਏ ਸਨ ਅਤੇ 31 ਜਨਵਰੀ ਤੱਕ ਚੱਲੇ ਸਨ। ਇਸ ਦੇ ਇਲਾਵਾ 2 ਫਰਵਰੀ ਨੂੰ ਮਾਸਕੋ ਵਿਚ ਵੀ ਇਸ ਨਾਲ ਸਬੰਧਤ ਰੈਲੀਆਂ ਆਯੋਜਿਤ ਹੋਈਆਂ ਸਨ।
 


cherry

Content Editor

Related News