ਅਜਬ-ਗਜ਼ਬ : 51 ਸਾਲਾਂ ਤੋਂ ਬਿਨਾਂ ਬਿਜਲੀ, ਗੈਸ ਤੇ ਮੋਬਾਇਲ ਦੇ ਪਹਾੜਾਂ ’ਚ ਜ਼ਿੰਦਗੀ ਬਤੀਤ ਕਰ ਰਿਹਾ ਇਹ ਸ਼ਖਸ

02/28/2023 11:35:06 PM

ਇਟਲੀ : ਅੱਜ ਦੇ ਸਮੇਂ ’ਚ ਜੇਕਰ ਕਿਸੇ ਨੂੰ 1 ਘੰਟੇ ਲਈ ਵੀ ਮੋਬਾਇਲ ਤੋਂ ਦੂਰ ਕਰ ਦਿੱਤਾ ਜਾਵੇ ਤਾਂ ਉਸ ਦਾ ਜਿਊਣਾ ਮੁਹਾਲ ਹੋ ਜਾਵੇਗਾ ਕਿਉਂਕਿ ਸਮਾਰਟਫ਼ੋਨ ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਬਣ ਗਿਆ ਹੈ ਪਰ ਜੇਕਰ ਅਸੀਂ ਇਹ ਕਹਿ ਦੇਈਏ ਕਿ ਕੋਈ ਵਿਅਕਤੀ ਪਿਛਲੇ 51 ਸਾਲਾਂ ਤੋਂ ਬਿਜਲੀ, ਮੋਬਾਇਲ, ਇੰਟਰਨੈੱਟ ਅਤੇ ਗੈਸ ਵਰਗੀਆਂ ਜ਼ਰੂਰੀ ਚੀਜ਼ਾਂ ਤੋਂ ਬਿਨਾਂ ਪਹਾੜਾਂ ’ਤੇ ਰਹਿ ਰਿਹਾ ਹੈ ਤਾਂ ਕੀ ਤੁਸੀਂ ਇਸ ’ਤੇ ਵਿਸ਼ਵਾਸ ਕਰੋਗੇ?

ਇਹ ਵੀ ਪੜ੍ਹੋ : ਈਰਾਨ 'ਚ ਕੁੜੀਆਂ ਨਾਲ ਹੈਵਾਨੀਅਤ, ਸਕੂਲ ਜਾਣ ਤੋਂ ਰੋਕਣ ਲਈ ਦਿੱਤਾ ਜਾ ਰਿਹਾ ਜ਼ਹਿਰ!

ਇਟਲੀ ਦੇ 72 ਸਾਲਾ ਫੇਬਰਿਜਿਓ ਕਾਰਡਿਨਾਲੀ ਪਹਾੜੀ ਇਲਾਕੇ ’ਚ ਰਹਿ ਰਹੇ ਹਨ। ਉਹ ਬਿਜਲੀ ਜਾਂ ਗੈਸ ਦੀ ਵਰਤੋਂ ਨਹੀਂ ਕਰਦੇ, ਇਸ ਦੇ ਬਾਵਜੂਦ ਆਪਣੀ ਜ਼ਿੰਦਗੀ ਤੋਂ ਖੁਸ਼ ਹਨ। ਫੇਬਰਿਜਿਓ ਕਾਰਡਿਨਾਲੀ ਆਪਣੀ ਚਿੱਟੀ ਦਾੜ੍ਹੀ ’ਚ ਕਾਰਲ ਮਾਰਕਸ, ਕਵੀ ਵਾਲਟ ਵ੍ਹਿਟਮੈਨ ਅਤੇ ਸੈਂਟਾ ਕਲਾਜ਼ ਵਰਗੇ ਦਿਸਦੇ ਹਨ।

ਇਹ ਵੀ ਪੜ੍ਹੋ : ਇਮਰਾਨ ਖਾਨ 'ਤੇ ਫਿਰ ਮੰਡਰਾਇਆ ਗ੍ਰਿਫ਼ਤਾਰੀ ਦਾ ਖ਼ਤਰਾ, ਹੁਣ ਇਸ ਮਾਮਲੇ 'ਚ ਗੈਰ-ਜ਼ਮਾਨਤੀ ਵਾਰੰਟ ਹੋਏ ਜਾਰੀ

PunjabKesari

ਕਾਰਡਿਨਾਲ ਨੂੰ ਖੁਦ ਨੂੰ ਦੁਨੀਆ ਤੋਂ ਵੱਖ ਕਰਨ ’ਚ ਮੁਸ਼ਕਿਲਾਂ ਆਈਆਂ ਪਰ ਜਦੋਂ ਉਨ੍ਹਾਂ ਨੂੰ ਇੱਥੇ ਰਹਿਣ ਦੀ ਆਦਤ ਹੋ ਗਈ ਤਾਂ ਉਨ੍ਹਾਂ ਨੂੰ ਕਦੇ ਵੀ ਪਛਤਾਵਾ ਨਹੀਂ ਹੋਇਆ ਕਿ ਉਨ੍ਹਾਂ ਦਾ ਫ਼ੈਸਲਾ ਗਲਤ ਸੀ। ਲਗਭਗ ਅੱਧੀ ਸਦੀ ਤੋਂ ਕਾਰਡਿਨਾਲੀ ਦੀ ਰੋਜ਼ੀ-ਰੋਟੀ ਦਾ ਜ਼ਰੀਆ ਫ਼ਲ ਅਤੇ ਸਬਜ਼ੀਆਂ ਉਗਾਉਣਾ ਤੇ ਜੈਤੂਨ ਦਾ ਤੇਲ ਕੱਢਣਾ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਉਤਪਤੀ 'ਤੇ ਪਾਰਦਰਸ਼ੀ ਰਹੇ ਹਾਂ : ਚੀਨ

ਪਹਿਲਾਂ ਉਹ ਇਕੱਲੇ ਰਹਿ ਰਹੇ ਸਨ ਪਰ ਹੁਣ ਉਨ੍ਹਾਂ ਦੇ ਨਾਲ 2 ਹੋਰ ਲੋਕ ਰਹਿ ਰਹੇ ਹਨ। 35 ਸਾਲਾ ਏਨੀਸ ਅਤੇ 46 ਸਾਲਾ ਐਂਡ੍ਰੀਆ 2 ਸਾਲ ਪਹਿਲਾਂ ਉਨ੍ਹਾਂ ਦੇ ਕੋਲ ਰਹਿਣ ਲਈ ਆਈਆਂ ਸਨ। 72 ਸਾਲਾ ਕਾਰਡਿਨਾਲ ਦਾ ਮੰਨਣਾ ਹੈ ਕਿ ਜ਼ਰੂਰਤਾਂ ਨੂੰ ਘੱਟ ਤੋਂ ਘੱਟ ਕਰਕੇ ਚੰਗਾ ਜੀਵਨ ਬਤੀਤ ਕੀਤਾ ਜਾ ਸਕਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News