ਐੱਫ. ਬੀ. ਆਈ. ਨੇ ਸੰਭਾਲੀ ਭਾਰਤੀ ਬੱਚੀ ਦੇ ਲਾਪਤਾ ਹੋਣ ਦੀ ਜਾਂਚ

Thursday, Oct 12, 2017 - 12:49 AM (IST)

ਵਾਸ਼ਿੰਗਟਨ — ਅਮਰੀਕਾ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਬੀ. ਆਈ.) ਨੇ ਡਲਾਸ 'ਚ ਲਾਪਤਾ ਹੋਈ ਭਾਰਤੀ ਬੱਚੀ ਨਾਲ ਜੁੜੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦਲ ਨੇ 3 ਸਾਲਾਂ ਸ਼ੇਰਿਨ ਮੈਥਯੂਜ ਦੇ ਰਿਚਰਡਸਨ ਸਥਿਤ ਘਰ ਦੀ ਤਲਾਸ਼ੀ ਲਈ ਹੈ। ਸ਼ੇਰਿਨ ਦੇ ਪਿਤਾ ਮੂਲ ਰੂਪ ਤੋਂ ਨਿਵਾਸੀ ਵੇਸਲੀ ਮੈਥਯੂਜ ਨੇ ਦੁੱਧ ਨਾ ਪੀਣ ਕਾਰਨ ਉਸ ਨੂੰ ਰਾਤ 'ਚ 3 ਵਜੇ ਘਰ ਤੋਂ ਤਕਰੀਬਨ 100 ਫੁੱਟ ਦੂਰ ਦਰੱਖਤ ਹੇਠਾਂ ਖੱੜ੍ਹੇੇ ਹੋਣ ਨੂੰ ਕਿਹਾ ਸੀ। ਉਸ ਤੋਂ ਬਾਅਦ ਉਸ ਦਾ ਕੁਝ ਪੱਤਾ ਨਾ ਲੱਗ ਸਕਿਆ। 
ਇਸ ਖੇਤਰ 'ਚ ਅਕਸਰ ਜੰਗਲੀ ਜਾਨਵਰਾਂ ਨੂੰ ਦੇਖਿਆ ਜਾਂਦਾ ਹੈ। ਵੇਸਲੀ ਨੇ ਸਰੀਰਕ ਵਿਕਾਸ ਦੀ ਸਮੱਸਿਆ ਨਾਲ ਸ਼ੇਰਿਨ ਨੂੰ ਭਾਰਤ ਦੇ ਇਕ ਅਨਾਥ ਆਸ਼ਰਮ 'ਚੋਂ ਗੋਦ ਲਿਆ ਸੀ। ਸਥਾਨਕ ਪੁਲਸ ਅਤੇ ਐੱਫ. ਬੀ. ਆਈ. ਦੀ ਸੰਯੁਕਤ ਟੀਮ ਨੇ ਮੰਗਲਵਾਰ ਰਾਤ ਵੇਸਲੀ ਦੇ ਘਰ ਦੀ ਤਲਾਸ਼ੀ ਲਈ ਸੀ। 
ਹੈਲੀਕਾਪਟਰ ਅਤੇ ਕੁੱਤਿਆਂ ਦੇ ਦਸਤੇ ਨਾਲ ਸ਼ੇਰਿਨ ਦੀ ਤਲਾਸ਼ 'ਚ ਲੱਗੀ ਪੁਲਸ ਘਰ-ਘਰ ਜਾ ਕੇ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਥਯੂਜ ਨੂੰ 2.5 ਲੱਖ ਡਾਲਰ (ਕਰੀਬ 1.62 ਕਰੋੜ ਰੁਪਏ) ਦੇ ਕੇ ਜ਼ਮਾਨਤ ਦੇ ਦਿੱਤੀ ਗਈ ਹੈ। ਪਰ ਉਨ੍ਹਾਂ ਨੂੰ ਇਲੈਕਟ੍ਰਾਨਿਕ ਨਿਗਰਾਨੀ ਉਪਕਰਣ ਪਾਉਣੇ ਹੋਣਗੇ। ਟੈਕਸਾਸ ਬਾਲ ਸੁਰੱਖਿਆ ਸੇਵਾ ਦੇ ਅਧਿਕਾਰੀਆਂ ਨੇ ਸ਼ੇਰਿਨ ਦੀ ਵੱਡੀ ਭੈਣ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਪੁਲਸ ਸੁਰੱਖਿਆ 'ਚ ਭੇਜ ਦਿੱਤਾ ਹੈ।


Related News