ਗ੍ਰੀਨਲੈਂਡ ''ਚ ਬਰਫ ਪਿਘਲਣ ਨਾਲ ਧਰਤੀ ''ਤੇ ਭਿਆਨਕ ਹੜ੍ਹ ਦਾ ਖਤਰਾ, ਚਿਤਾਵਨੀ ਜਾਰੀ

Tuesday, Nov 02, 2021 - 12:49 PM (IST)

ਗ੍ਰੀਨਲੈਂਡ ''ਚ ਬਰਫ ਪਿਘਲਣ ਨਾਲ ਧਰਤੀ ''ਤੇ ਭਿਆਨਕ ਹੜ੍ਹ ਦਾ ਖਤਰਾ, ਚਿਤਾਵਨੀ ਜਾਰੀ

ਇੰਟਰਨੈਸ਼ਨਲ ਡੈਸਕ (ਬਿਊਰੋ): ਗ੍ਰੀਨਲੈਂਡ ਵਿਚ ਭਾਰੀ ਮਾਤਰਾ ਵਿਚ ਬਰਫ ਪਿਘਲਣ ਕਾਰਨ ਪੂਰੀ ਦੁਨੀਆ ਵਿਚ ਭਿਆਨਕ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।ਇਕ ਅਧਿਐਨ ਮੁਤਾਬਕ ਪਿਛਲੇ ਇਕ ਦਹਾਕੇ ਵਿਚ ਗ੍ਰੀਨਲੈਂਡ ਦੀ ਬਰਫ ਦੀ ਚਾਦਰ ਤੋਂ 3.5 ਖਰਬ (ਟ੍ਰਿਲੀਅਨ) ਟਨ ਬਰਫ ਪਿਘਲੀ ਹੈ ਜਿਸ ਨੇ ਪੂਰੀ ਦੁਨੀਆ ਵਿਚ ਸਮੁੰਦਰ ਦਾ ਪੱਧਰ ਇਕ ਸੈਂਟੀਮੀਟਰ ਤੱਕ ਵਧਾ ਦਿੱਤਾ ਹੈ। ਲੀਡਸ ਵਿਗਿਆਨੀਆਂ ਨੇ ਗ੍ਰੀਨਲੈਂਡ ਵਿਚ ਵੱਡੀ ਮਾਤਰਾ ਵਿਚ ਬਰਫ ਪਿਘਲਣ ਦੇ ਬਾਅਦ ਚਿਤਾਵਨੀ ਜਾਰੀ ਕੀਤੀ ਹੈ ਅਤੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਤੁਰੰਤ ਸੁਰੱਖਿਆ ਦੇ ਉਪਾਅ ਅਪਨਾਉਣ ਲਈ ਕਿਹਾ ਹੈ।

ਦੁਨੀਆ ਭਰ ਵਿਚ ਹੜ੍ਹ ਦਾ ਖਤਰਾ
ਗ੍ਰੀਨਲੈਂਡ ਦੀ ਬਰਫ ਦੀਆਂ ਚਾਦਰਾਂ ਦਾ ਪਿਘਲਣਾ ਦੁਨੀਆ ਭਰ ਵਿਚ ਹੜ੍ਹ ਦੇ ਜ਼ੋਖਮ ਨੂੰ ਵਧਾ ਰਿਹਾ ਹੈ।ਲੀਡਸ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ ਪਿਛਲੇ 10 ਸਾਲਾਂ ਵਿਚ ਗ੍ਰੀਨਲੈਂਡ ਤੋਂ ਕਰੀਬ 3.5 ਟ੍ਰਿਲੀਅਨ ਟਨ ਤੋਂ ਜ਼ਿਆਦਾ ਬਰਫ ਪਿਘਲ ਚੁੱਕੀ ਹੈ ਜਿਸ ਕਾਰਨ ਦੁਨੀਆ ਭਰ ਵਿਚ ਵੱਡੇ ਪੱਧਰ 'ਤੇ ਹੜ੍ਹ ਆਉਣ ਦਾ ਖਦਸ਼ਾ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਪੂਰੀ ਦੁਨੀਆ ਵਿਚ ਬਰਫ ਦੀਆਂ ਚਾਦਰਾਂ ਨੂੰ ਲੈਕੇ ਸੈਟੇਲਾਈਟ ਡਾਟਾ ਦੇ ਆਧਾਰ 'ਤੇ ਇਹ ਰਿਸਰਚ ਕੀਤੀ ਗਈ, ਜਿਸ ਵਿਚ ਪਾਇਆ ਗਿਆ ਕਿ ਗ੍ਰੀਨਲੈਂਡ ਵਿਚ ਜ਼ਿਆਦਾ ਮਾਤਰਾ ਵਿਚ ਬਰਫ ਪਿਘਲਣ ਕਾਰਨ ਸਮੁੰਦਰ ਤਲ ਵਿਚ ਇਕ ਸੈਂਟੀਮੀਟਰ ਦਾ ਵਾਧਾ ਹੋਇਆ ਹੈ ਜੋ ਪੂਰੀ ਦੁਨੀਆ ਲਈ ਖਤਰਨਾਕ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਓਂਟਾਰੀਓ 'ਚ ‘ਹਿੰਦੂ ਵਿਰਾਸਤੀ ਮਹੀਨੇ’ ਦੇ ਜਸ਼ਨ ਸ਼ੁਰੂ (ਤਸਵੀਰਾਂ) 

ਵਿਗਿਆਨੀਆਂ ਨੇ ਅਨੁਮਾਨ ਲਗਾਇਆ ਹੈ ਕਿ ਗ੍ਰੀਨਲੈਂਡ ਦੀ ਬਰਫ ਦੀਆਂ ਚਾਦਰਾਂ ਪਿਘਲਣ ਨਾਲ ਪਿਛਲੇ ਕੁਝ ਦਹਾਕਿਆਂ ਵਿਚ ਗਲੋਬਲ ਸਮੁੰਦਰ ਪੱਧਰ ਵਿਚ ਲੱਗਭਗ 25 ਫੀਸਦੀ ਦਾ ਵਾਧਾ ਹੋਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਗ੍ਰੀਨਲੈਂਡ ਦੀ ਸਾਰੀ ਬਰਫ ਪਿਘਲ ਜਾਵੇ ਤਾਂ ਗਲੋਬਲ ਸਮੁੰਦਰ ਦਾ ਪੱਧਰ  20 ਫੁੱਟ ਹੋਰ ਵੱਧ ਜਾਵੇਗਾ ਅਤੇ ਦੁਨੀਆ ਖ਼ਤਮ ਹੋ ਜਾਵੇਗੀ। ਭਾਵੇਂਕਿ ਵਿਗਿਆਨੀਆਂ ਨੇ ਕਿਹਾ ਹੈ ਕਿ ਗ੍ਰੀਨਲੈਂਡ ਦੀ ਸਾਰੀ ਬਰਫ ਇੰਨੀ ਜਲਦੀ ਨਹੀਂ ਪਿਘਲੇਗੀ ਪਰ ਜਿੰਨੀ ਬਰਫ ਪਿਘਲ ਚੁੱਕੀ ਹੈ ਉਹ ਲੱਖਾਂ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਹੈ। ਇਸ ਰਿਸਰਚ ਦੇ ਕੋ-ਰਾਈਟਰ ਐਮਬਰ ਲੀਸਨ, ਜੋ ਬ੍ਰਿਟੇਨ ਦੀ ਲੈਂਕੇਸਟਰ ਯੂਨੀਵਰਸਿਟੀ ਵਿਚ ਇਨਵਾਇਰੋਮੈਂਟ ਡਾਟਾ ਸਾਈਂਸ ਦੇ ਪ੍ਰੋਫੈਸਰ ਹਨ ਉਹਨਾਂ ਨੇ ਕਿਹਾ ਕਿ ਮਾਡਲ ਅਨੁਮਾਨ ਦੱਸਦੇ ਹਨ ਕਿ ਸਾਲ 2100 ਤੱਕ ਗ੍ਰੀਨਲੈਂਡ ਵਿਚ ਬਰਫ ਦੀ ਚਾਦਰ 3 ਸੈਂਟੀਮੀਟਰ ਤੋਂ 23 ਸੈਂਟੀਮੀਟਰ ਦੇ ਵਿਚਕਾਰ ਪਿਘਲ ਜਾਵੇਗੀ।

ਜਾਣੋ ਗ੍ਰੀਨਲੈਂਡ ਬਾਰੇ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗ੍ਰੀਨਲੈਂਡ ਦੀ ਬਰਫ ਦੀ ਚਾਦਰ ਧਰਤੀ 'ਤੇ ਮਿੱਠੇ ਪਾਣੀ ਦੀ ਬਰਫ ਦਾ ਦੂਜਾ ਸਭ ਤੋਂ ਵੱਡਾ ਭੰਡਾਰ ਹੈ, ਜੋ ਕਰੀਬ 6 ਲੱਖ 95 ਹਜ਼ਾਰ ਵਰਗ ਮੀਲ ਵਿਚ ਫੈਲਿਆ ਹੋਇਆ ਹੈ। ਧਰਤੀ 'ਤੇ ਮਿੱਠੇ ਪਾਣੀ ਦਾ ਸਭ ਤੋਂ ਵੱਡਾ ਭੰਡਾਰ ਅੰਟਾਰਕਟਿਕਾ ਹੈ। ਗ੍ਰੀਨਲੈਂਡ ਵਿਚ ਬਰਫ ਦੀਆਂ ਚਾਦਰਾਂ ਦਾ ਪਿਘਲਣਾ ਸਾਲ 1990 ਵਿਚ ਸ਼ੁਰੂ ਹੋਇਆ ਸੀ ਅਤੇ ਸਾਲ 2000 ਦੇ ਬਾਅਦ ਤੋਂ ਬਰਫ ਪਿਘਲਣ ਦੀ ਘਟਨਾ ਵਿਚ ਕਾਫੀ ਤੇਜ਼ੀ ਆਈ ਹੈ। ਪੋਲਰ ਪੋਰਟਲ ਦੇ ਖੋਜੀਆਂ ਮੁਤਾਬਕ ਸਾਲ 2000 ਦੀ ਤੁਲਨਾ ਵਿਚ ਇਸ ਦਾ ਅਸਰ ਚਾਰ ਗੁਣਾ ਜ਼ਿਆਦਾ ਵੱਧ ਗਿਆ ਹੈ ਜੋ ਕਾਫੀ ਖਤਰਨਾਕ ਹੈ। ਖੋਜੀਆਂ ਮੁਤਾਬਕ ਗ੍ਰੀਨਲੈਂਡ ਵਿਚ ਬਰਫ ਦਾ ਪਿਘਲਣਾ ਆਮਤੌਰ 'ਤੇ ਜੂਨ ਵਿਚ ਸ਼ੁਰੂ ਹੁੰਦਾ ਹੈ ਅਤੇ ਅਗਸਤ ਤੱਕ ਇੱਥੇ ਬਰਫ ਪਿਘਲਦੀ ਰਹਿੰਦੀ ਹੈ ਪਰ ਡਾਟਾ ਤੋਂ ਪਤਾ ਚੱਲਦਾ ਹੈ ਕਿ ਜੂਨ ਦੇ ਬਾਅਦ ਤੋਂ ਟਾਪੂ ਨੇ 100 ਅਰਬ ਟਨ ਤੋਂ ਵੱਧ ਬਰਫ ਗਵਾ ਦਿੱਤੀ ਹੈ।

ਨੋਟ- ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News