ਵਿਧਾਨ ਸਭਾ 'ਚ ਹੜ੍ਹ ਪੀੜਤਾਂ ਲਈ CM ਮਾਨ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਕਿੰਨਾ ਮਿਲੇਗਾ ਮੁਆਵਜ਼ਾ
Monday, Sep 29, 2025 - 02:09 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਸੰਕਟ 'ਤੇ ਸਦਨ 'ਚ ਬਹਿਸ ਦੌਰਾਨ ਕਾਫੀ ਵਧੀਆ ਸੁਝਾਅ ਆਏ ਹਨ ਅਤੇ ਇਸ ਮਸਲੇ 'ਤੇ ਵਿਰੋਧੀ ਪਾਰਟੀਆਂ ਨੂੰ ਇਕ ਦੋਸਤ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੱਖਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਲੱਖਾਂ ਲੋਕਾਂ ਦੀ ਜਾਨਾਂ ਬਚਾਈਆਂ ਅਤੇ ਆਪਣੀਆਂ ਰਾਸ਼ਨਾਂ ਨਾਲ ਭਰੀਆਂ ਟਰਾਲੀਆਂ ਵੰਡੀਆਂ, ਉਨ੍ਹਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ। ਐੱਨ. ਡੀ. ਆਰ. ਐੱਫ., ਭਾਰਤੀ ਫ਼ੌਜ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਬਹੁਤ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਨਾ ਹੱਦ ਦੇਖਦੀ ਹੈ ਅਤੇ ਨਾ ਸਰਹੱਦ ਦੇਖਦੀ ਹੈ।
ਹੁਣ ਪੁਨਰਵਾਸ ਦਾ ਸਮਾਂ ਹੈ ਅਤੇ ਦੁਬਾਰਾ ਜ਼ਿੰਦਗੀ ਨੂੰ ਪਟੜੀ 'ਤੇ ਲੈ ਕੇ ਆਉਣਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਫ਼ਸਲਾਂ ਦਾ ਨੁਕਸਾਨ ਹੋਇਆ, ਪ੍ਰਤੀ ਏਕੜ 26 ਤੋਂ 33 ਫ਼ੀਸਦੀ ਲਈ ਪਹਿਲਾਂ ਮੁਆਵਜ਼ਾ 2000 ਦਿੱਤਾ ਜਾਂਦਾ ਸੀ, ਜਿਸ ਨੂੰ ਅਸੀਂ 10 ਹਜ਼ਾਰ ਰੁਪਏ ਕਰ ਰਹੇ ਹਾਂ। 33 ਤੋਂ 75 ਫ਼ੀਸਦੀ ਵਿਚਕਾਰ 6800 ਰੁਪਏ ਦੀ ਥਾਂ 10 ਹਜ਼ਾਰ ਰੁਪਏ ਕਰ ਰਹੇ ਹਾਂ। 75 ਤੋਂ 100 ਫ਼ੀਸਦੀ ਨੁਕਸਾਨ ਲਈ 6800 ਰੁਪਏ ਦੀ ਥਾਂ 'ਤੇ ਅਸੀਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਰਹੇ ਹਾਂ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਭਾਰੀ ਹੰਗਾਮਾ, ਹਰਪਾਲ ਚੀਮਾ ਤੇ ਬਾਜਵਾ ਵਿਚਾਲੇ ਖੜਕੀ, ਸਦਨ 10 ਮਿੰਟਾਂ ਲਈ ਮੁਲਤਵੀ
ਇਸ ਦੇ ਲਈ ਮੁੱਖ ਮੰਤਰੀ ਮਾਨ ਵਲੋਂ ਭਲਕੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਘਰਾਂ ਦੇ ਨੁਕਸਾਨ ਲਈ 100 ਫ਼ੀਸਦੀ ਨੁਕਸਾਨ ਲਈ 1 ਲੱਖ, 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਘੱਟ ਨੁਕਸਾਨੇ ਘਰਾਂ ਲਈ 6500 ਰੁਪਏ ਦੀ ਥਾਂ 'ਤੇ 35,100 ਰੁਪਏ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ 13 ਸਤੰਬਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਜ਼ਮੀਨਾਂ ਰੁੜ੍ਹ ਗਈਆਂ, ਉਨ੍ਹਾਂ ਲਈ 47,500 ਰੁਪਏ ਪ੍ਰਤੀ ਹੈਕਟੇਅਰ ਦਾ ਮੁਆਵਜ਼ਾ ਦਿੱਤਾ ਜਾਵੇਗਾ। ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸੇਮ ਇਲਾਕੇ 'ਚੋਂ ਪਾਣੀ ਨੂੰ ਕੱਢਣ ਲਈ ਸਾਢੇ 4 ਕਰੋੜ ਰੁਪਏ ਜਾਰੀ ਕਰ ਚੁੱਕੇ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8