ਪੰਜਾਬ 'ਚ ਕਿਉਂ ਆਏ ਹੜ੍ਹ, ਵਿਧਾਨ ਸਭਾ 'ਚ ਵੱਡਾ ਖ਼ੁਲਾਸਾ, ਸੁਣੋ ਕੀ ਬੋਲੇ ਮੰਤਰੀ ਗੋਇਲ (ਵੀਡੀਓ)

Friday, Sep 26, 2025 - 12:43 PM (IST)

ਪੰਜਾਬ 'ਚ ਕਿਉਂ ਆਏ ਹੜ੍ਹ, ਵਿਧਾਨ ਸਭਾ 'ਚ ਵੱਡਾ ਖ਼ੁਲਾਸਾ, ਸੁਣੋ ਕੀ ਬੋਲੇ ਮੰਤਰੀ ਗੋਇਲ (ਵੀਡੀਓ)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ 'ਪੰਜਾਬ ਦਾ ਪੁਨਰਵਾਸ' ਮੁੱਦੇ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬੇ 'ਚ ਹੜ੍ਹਾਂ ਕਾਰਨ ਜੋ ਭਾਰੀ ਤਬਾਹੀ ਹੋਈ ਹੈ, ਇਨ੍ਹਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਾਲ 1988 'ਚ 11 ਲੱਖ, 20 ਹਜ਼ਾਰ ਕਿਊਸਿਕ ਪਾਣੀ ਆਇਆ ਸੀ ਪਰ ਹੁਣ 14 ਲੱਖ, 11 ਹਜ਼ਾਰ ਕਿਊਸਿਕ ਪਾਣੀ ਆਇਆ। ਇਨ੍ਹਾਂ ਹੜ੍ਹਾਂ ਨੇ ਪੰਜਾਬ 'ਚ ਵੱਡੀ ਤਬਾਹੀ ਮਚਾਈ ਅਤੇ 10 ਲੱਖ ਕਿਊਸਿਕ ਪਾਣੀ ਖੱਡਾਂ ਅਤੇ ਨਾਲਿਆਂ ਰਾਹੀਂ ਆਇਆ, ਜੋ ਪੰਜਾਬ ਦੀ ਬਰਬਾਦੀ ਦਾ ਕਾਰਨ ਬਣਿਆ। ਉਨ੍ਹਾਂ ਦੱਸਿਆ ਕਿ ਡੈਮਾਂ 'ਚ ਪਾਣੀ ਸਟੋਰ ਕਰਨ ਜਾਂ ਛੱਡਣ ਦੀ ਜ਼ਿੰਮੇਵਾਰੀ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਤੈਅ ਕੀਤੀ ਜਾਂਦੀ ਹੈ ਪਰ ਇਸ ਵਾਰ 717 ਫ਼ੀਸਦੀ ਮੀਂਹ ਜ਼ਿਆਦਾ ਪੈ ਗਿਆ, ਜਿਸ ਨੇ ਸਾਰੇ ਪਾਸੇ ਪਾਣੀਓਂ-ਪਾਣੀ ਕਰ ਦਿੱਤਾ।

ਇਹ ਵੀ ਪੜ੍ਹੋ : ਚੰਡੀਗੜ੍ਹ ਹਵਾਈ ਅੱਡਾ ਹੋਇਆ ਬੰਦ! ਜਹਾਜ਼ਾਂ 'ਚ ਸਫ਼ਰ ਕਰਨ ਵਾਲੇ ਲੋਕ ਦੇਣ ਧਿਆਨ

ਮੰਤਰੀ ਗੋਇਲ ਨੇ ਦੱਸਿਆ ਕਿ ਪੰਜਾਬ 'ਚ ਇੰਨਾ ਜ਼ਿਆਦਾ ਮੀਂਹ ਪਿਆ, ਜਿਸ ਨੂੰ ਸੰਭਾਲਿਆ ਨਹੀਂ ਜਾ ਸਕਦਾ ਸੀ। ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਜੋ ਵੀ ਹੋ ਸਕਦਾ ਸੀ, ਆਪਣਾ ਪੂਰਾ ਜ਼ੋਰ ਲਾਇਆ। ਪੰਜਾਬ ਸਰਕਾਰ ਨੇ ਡੈਮਾਂ 'ਚੋਂ ਬਹੁਤ ਬਾਖੂਬੀ ਨਾਲ ਪਾਣੀ ਛੱਡਿਆ ਤਾਂ ਜੋ ਘੱਟ ਤੋਂ ਘੱਟ ਲੋਕਾਂ ਦਾ ਨੁਕਸਾਨ ਹੋ ਸਕੇ। ਮੰਤਰੀ ਗੋਇਲ ਨੇ ਦੱਸਿਆ ਕਿ ਸਾਡੀ ਸਭ ਤੋਂ ਵੱਡੀ ਪਹਿਲ ਡੈਮਾਂ ਨੂੰ ਬਚਾਉਣ ਦੀ ਸੀ। ਉਨ੍ਹਾਂ ਦੱਸਿਆ ਕਿ ਇਸ ਸਮੇਂ 'ਚ ਸਾਡੇ ਸਾਰੀਆਂ ਪਾਰਟੀਆਂ ਦੇ ਆਗੂ ਜ਼ਮੀਨੀ ਪੱਧਰ 'ਤੇ ਲੋਕਾਂ 'ਚ ਵਿੱਚਰੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੋਕਾਂ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : ਨੌਜਵਾਨ ਨਾਲ ਹੋਈ ਜੱਗੋਂ ਤੇਰ੍ਹਵੀਂ, ਜਿਊਂਦੇ ਦਾ ਬਣਾ 'ਤਾ Death Certificate, ਹੋਸ਼ ਉਡਾਉਣ ਵਾਲਾ ਹੈ ਮਾਮਲਾ

ਇਸ ਦੇ ਨਾਲ ਹੀ ਬਹੁਤ ਵੱਡੇ ਨੁਕਸਾਨ ਹੋਏ ਹਨ। ਇਸ ਦੌਰਾਨ 2300 ਪਿੰਡ ਪ੍ਰਭਾਵਿਤ ਹੋਏ, 20 ਲੱਖ ਲੋਕ ਪ੍ਰਭਾਵਿਤ ਹੋਏ, 5 ਲੱਖ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। 59 ਲੋਕਾਂ ਦੀ ਮੌਤ ਹੋ ਗਈ, 7 ਲੱਖ ਲੋਕ ਬੇਘਰ ਹੋ ਗਏ, 3200 ਸਕੂਲ ਨੁਕਸਾਨੇ ਗਏ, 1400 ਹਸਪਤਾਲਾਂ ਤੇ ਕਲੀਨਿਕਾਂ ਦਾ ਨੁਕਸਾਨ ਹੋਇਆ। ਇਸ ਨਾਲ ਬਹੁਤ ਵੱਡਾ ਨੁਕਸਾਨ ਸੂਬੇ ਦਾ ਹੋਇਆ। ਮੰਤਰੀ ਗੋਇਲ ਨੇ ਕਿਹਾ ਕਿ ਭਾਖੜਾ-ਬਿਆਸ ਮੈਨਜਮੈਂਟ ਬੋਰਡ ਦੇ ਪ੍ਰਬੰਧ ਪੰਜਾਬ ਸਰਕਾਰ ਕੋਲ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਬੀ. ਬੀ. ਐੱਮ. ਬੀ. ਨੇ ਕੋਈ ਫ਼ੈਸਲਾ ਇਸ ਤਰੀਕੇ ਨਾਲ ਨਹੀਂ ਲੈਣ ਦਿੱਤਾ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾ ਸਕੇ।
ਕੇਂਦਰ ਸਰਕਾਰ ਬਾਰੇ ਬੋਲੇ ਮੰਤਰੀ ਗੋਇਲ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੀ ਮਦਦ ਲਈ ਖੁੱਲ੍ਹੇ ਦਿਲ ਨਾਲ ਅੱਗੇ ਆਉਣਾ ਚਾਹੀਦਾ ਹੈ। ਕੇਂਦਰ ਸਰਕਾਰ ਪੰਜਾਬ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੀ ਹੈ। ਇਹ ਵੱਡੇ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਨੂੰ ਇਨ੍ਹਾਂ ਨੇ ਬੇਗਾਨਾ ਸਮਝ ਕੇ ਸਾਡੇ ਨਾਲ ਭੇਦਭਾਵ ਕੀਤਾ ਹੈ। ਮੰਤਰੀ ਨੇ ਕਿਹਾ ਕਿ 'ਆਪਰੇਸ਼ਨ ਸਿੰਦੂਰ' ਲਈ ਕੇਂਦਰ ਸਰਕਾਰ ਵਾਹੋ-ਵਾਹੀ ਖੱਟ ਰਹੀ ਹੈ ਪਰ ਡਰੋਨ ਪੰਜਾਬ 'ਚ ਹੀ ਡਿੱਗੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਦੇ ਕੇ ਇਸ ਵੱਡੀ ਤ੍ਰਾਸਦੀ 'ਚ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ।



ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Babita

Content Editor

Related News