ਵਿਧਾਨ ਸਭਾ ''ਚ ਬੋਲੇ MLA ਇੰਦਰਜੀਤ ਕੌਰ ਮਾਨ, ਮੌਸਮ ਦੀ ਗਲਤ ਜਾਣਕਾਰੀ ਨੇ ਪੰਜਾਬ ਨੂੰ ਹੜ੍ਹ ਵੱਲ ਧੱਕਿਆ

Friday, Sep 26, 2025 - 02:34 PM (IST)

ਵਿਧਾਨ ਸਭਾ ''ਚ ਬੋਲੇ MLA ਇੰਦਰਜੀਤ ਕੌਰ ਮਾਨ, ਮੌਸਮ ਦੀ ਗਲਤ ਜਾਣਕਾਰੀ ਨੇ ਪੰਜਾਬ ਨੂੰ ਹੜ੍ਹ ਵੱਲ ਧੱਕਿਆ

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਚ ਆਏ ਹੜ੍ਹਾਂ ਨੂੰ ਲੈ ਕੇ ਬੁਲਾਏ ਗਏ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਅੱਜ ਭਾਰੀ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਦੌਰਾਨ ਸਿੰਜਾਈ ਮੰਤਰੀ ਬਰਿੰਦਰ ਗੋਇਲ ਨੇ ਹੜ੍ਹਾਂ ਬਾਰੇ ਇਕ ਮਤਾ ਪੇਸ਼ ਕੀਤਾ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ 1,600 ਕਰੋੜ ਰੁਪਏ ਦੀ ਇਕ ਟੋਕਨ ਰਾਸ਼ੀ ਵੀ ਨਾ ਮਿਲਣ 'ਤੇ ਪ੍ਰਧਾਨ ਮੰਤਰੀ ਦਫ਼ਤਰ ਦੀ ਆਲੋਚਨਾ ਕੀਤੀ ਗਈ। ਇਸ ਦੇ ਇਲਾਵਾ 20,000 ਕਰੋੜ ਰੁਪਏ ਦੀ ਮਦਦ ਦਾ ਪ੍ਰਸਤਾਵ ਵੀ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ। 

ਇਹ ਵੀ ਪੜ੍ਹੋ: MIG-21 ਨੂੰ ਅੰਤਿਮ ਵਿਦਾਈ ਦੇਣ ਚੰਡੀਗੜ੍ਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਏਅਰ ਚੀਫ਼ ਮਾਰਸ਼ਲ ਨੇ ਭਰੀ ਉਡਾਣ

ਇਸ ਦੌਰਾਨ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਵਿਰੋਧੀ ਧਿਰ ਨੂੰ ਘੇਰਿਆ ਗਿਆ। ਸੰਬੋਧਨ ਦੌਰਾਨ ਬੋਲਦੇ ਹੋਏ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਵਿਰੋਧੀਆਂ ਦੀਆਂ ਗਲਤ ਬਿਆਨ ਬਾਜ਼ੀਆਂ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਮੌਸਮ ਦੀ ਗਲਤ ਭਵਿੱਖਬਾਣੀ ਕਾਰਨ ਪੰਜਾਬ ਵਿਚ ਇਹ ਸਥਿਤੀ ਬਣੀ ਹੈ। ਬਾਰਿਸ਼ ਦੀ ਭਵਿੱਖਬਾਣੀ ਨੇ ਪੰਜਾਬ ਨੂੰ ਹੜ੍ਹ ਦੇ ਵੱਡੇ ਸੰਕਟ ਵੱਲ ਧਕਿਆ ਹੈ। ਜੇ ਕੇਂਦਰ ਸਰਕਾਰ ਦੀ ਏਜੰਸੀ ਆਈ. ਐੱਮ. ਡੀ. ਦੀ ਭਵਿੱਖਬਾਣੀ ਸਹੀ ਹੁੰਦੀ ਤਾਂ ਨਜਿੱਠਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਹੜ੍ਹ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪਰ ਕੀ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਦਿਸ਼ਾ ਵੱਲ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਡਿਸਿਲਟਿੰਗ ਦੇ ਨਾਂ 'ਤੇ ਸਿਰਫ਼ ਮਾਇਨਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸਰਕਾਰ ਨੇ ਇਸ ਦਿਸ਼ਾ ਵੱਲ ਕੰਮ ਕੀਤਾ ਹੈ। ਸਾਡੀ ਸਰਕਾਰ ਨੇ 863 ਡ੍ਰੇਨਾਂ ਦਾ ਨਿਰਮਾਣ ਕੀਤਾ। 

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੀ ਵਧਾਈ ਗਈ ਸੁਰੱਖਿਆ! ਲੱਗੇ ਹਾਈਟੈੱਕ ਨਾਕੇ, 500 ਤੋਂ ਵੱਧ ਮੁਲਾਜ਼ਮ ਤਾਇਨਾਤ

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਹੜ੍ਹਾਂ ਨਾਲ 23 ਜ਼ਿਲ੍ਹਿਆਂ ਵਿਚ 2565 ਪਿੰਡ ਪ੍ਰਭਾਵਿਤ ਹੋਏ ਹਨ। ਲੱਖਾਂ ਲੋਕ ਪ੍ਰਭਾਵਿਤ ਹੋਏ ਅਤੇ 23219 ਲੋਕਾਂ ਨੂੰ ਰੈਸੇਕਿਊ ਕੀਤਾ ਗਿਆ। 5 ਲੱਖ ਏਕੜ ਪੰਜਾਬ ਦੀ ਫ਼ਸਲ ਤਬਾਹ ਹੋਈ ਹੈ। ਢਾਈ ਲੱਖ ਪੰਜਾਬ ਦਾ ਪਸ਼ੂਧਨ ਤਬਾਹ ਹੋਇਆ ਹੈ। 1280 ਦੇ ਕਰੀਬ ਮੁੱਢਲੇ ਸਿਹਤ ਕੇਂਦਰ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਤਕਰੀਬਨ 45 ਪਿੰਡ ਮੇਰੇ ਹਲਕੇ ਦੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। 2 ਹਜ਼ਾਰ ਏਕੜ ਫ਼ਸਲ ਵੀ ਪ੍ਰਭਾਵਿਤ ਹੋਈ । 

ਇਹ ਵੀ ਪੜ੍ਹੋ: ਜਲੰਧਰ 'ਚ ਨਵੇਂ ਹੁਕਮ ਜਾਰੀ! ਲੱਗ ਗਈਆਂ ਸਖ਼ਤ ਪਾਬੰਦੀਆਂ, ਨਹੀਂ ਮੰਨੇ ਤਾਂ...

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਦੇ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਰਣਜੀਤ ਸਾਗਰ ਡੈਮ ਵਿਚੋਂ 26 ਤਾਰੀਖ਼ ਨੂੰ ਸ਼ਾਮ 5 ਵਜੇ ਡੇਰਾ ਬਾਬਾ ਨਾਨਕ 'ਚ ਲੱਗਿਆ ਪੈਰਾਮੀਟਰ ਡੁੱਬ ਚੁੱਕਾ ਸੀ। 4 ਲੱਖ 80 ਹਜ਼ਾਰ ਕਿਊਸਿਕ ਪਾਣੀ ਉਸ ਵੇਲੇ ਡੇਰਾ ਬਾਬਾ ਨਾਨਕ ਤੋਂ ਵਹਿ ਰਿਹਾ ਸੀ। ਉਸ ਤੋਂ ਬਾਅਦ  ਉਥੋਂ 5 ਵਜੇ ਬੀ. ਐੱਸ. ਐੱਫ਼. ਦੀਆਂ ਚੌਕੀਆਂ ਨੂੰ ਖ਼ਾਲੀ ਕੀਤਾ ਗਿਆ। ਇਸ ਦੇ ਨਾਲ ਹੀ ਰਣਜੀਤ ਸਾਗਰ ਡੈਮ ਵਿਚੋਂ ਸਿਰਫ਼ 2 ਲੱਖ 15 ਹਜ਼ਾਰ ਕਿਊਸਿਕ ਪਾਣੀ ਰਾਤ 7 ਵਜੇ ਛੱਡਿਆ ਗਿਆ ਜਦਕਿ ਉਸ ਤੋਂ ਪਹਿਲਾਂ ਹੀ ਡੇਰਾ ਬਾਬਾ ਨਾਨਕ ਵਿਚ ਹੜ੍ਹ ਆ ਚੁੱਕਿਆ ਸੀ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਬਾਹਰ ਵਾਲੀਆਂ ਨਦੀਆਂ-ਨਾਲਿਆਂ ਵਿਚੋਂ ਜਿਹੜਾ 11 ਲੱਖ ਕਿਊਸਿਕ ਪਾਣੀ ਸਾਡੇ ਪੰਜਾਬ ਵਿਚ ਦਾਖ਼ਲ ਹੋਇਆ, ਇਸ ਨੂੰ ਰੋਕਣ ਵਾਲਾ ਕੌਣ ਸੀ ? ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਅਤੇ ਗਲਤ ਬਿਆਨਬਾਜ਼ੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਵਿਰੋਧੀ ਧਿਰ ਦੀ ਫਿਤਰਤ ਬਣ ਚੁੱਕੀ ਹੈ। ਸਾਡੇ ਮੰਤਰੀ ਤੱਕ ਦਾ ਤੁਸੀਂ ਮਜ਼ਾਕ ਉਡਾਉਂਦੇ ਹੋ, ਤੁਸੀਂ ਸਾਨੂੰ ਕੀ ਖਿਡੌਣੇ ਸਮਝਦੇ ਹੋ। ਵਿਰੋਧੀਆਂ ਦੀਆਂ ਗਲਤ ਬਿਆਨ ਬਾਜ਼ੀਆਂ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। 

ਇਹ ਵੀ ਪੜ੍ਹੋ: ਜਲੰਧਰ 'ਚ ਹੁਣ ਬਰਲਟਨ ਪਾਰਕ ਨਹੀਂ ਸਗੋਂ ਇਸ ਪਾਰਕ 'ਚ ਲੱਗੇਗੀ ਪਟਾਕਾ ਮਾਰਕਿਟ, DC ਵੱਲੋਂ NOC ਜਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News