ਈਰਾਨ ''ਚ ਕੈਮੀਕਲ ਫੈਕਟਰੀ ''ਚ ਧਮਾਕਾ, 133 ਲੋਕ ਜ਼ਖਮੀ
Tuesday, Jun 14, 2022 - 01:12 PM (IST)
ਤਹਿਰਾਨ (ਭਾਸ਼ਾ)- ਦੱਖਣੀ ਈਰਾਨ ਵਿੱਚ ਇੱਕ ਰਸਾਇਣਕ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 133 ਲੋਕ ਜ਼ਖਮੀ ਹੋ ਗਏ। ਦੇਸ਼ ਦੇ ਇਕ ਸਰਕਾਰੀ ਟੈਲੀਵਿਜ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਖ਼ਬਰਾਂ ਮੁਤਾਬਕ ਰਾਜਧਾਨੀ ਤਹਿਰਾਨ ਤੋਂ ਕਰੀਬ 770 ਕਿਲੋਮੀਟਰ ਦੱਖਣ 'ਚ ਸਥਿਤ ਫਾਰਸ ਸੂਬੇ ਦੇ ਦੱਖਣੀ ਸ਼ਹਿਰ ਫਿਰੋਜ਼ਾਬਾਦ 'ਚ ਸੋਮਵਾਰ ਸ਼ਾਮ ਨੂੰ ਇਕ ਅਮੋਨੀਅਮ ਟੈਂਕ 'ਚੋਂ ਲੀਕੇਜ ਹੋਣ ਕਾਰਨ ਧਮਾਕਾ ਹੋਇਆ। ਫਾਇਰਫਾਈਟਰਜ਼ ਨੇ ਅੱਗ 'ਤੇ ਕਾਬੂ ਪਾ ਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ -ਯੂਕੇ 'ਚ ਮੰਕੀਪਾਕਸ ਦੇ 104 ਨਵੇਂ ਕੇਸ ਦਰਜ, ਲੋਕਾਂ ਲਈ ਨਿਰਦੇਸ਼ ਜਾਰੀ
ਸੂਬਾਈ ਸਿਹਤ ਵਿਭਾਗ ਦੇ ਮੁਖੀ ਵਾਹਿਦ ਹੁਸੈਨੀ ਮੁਤਾਬਕ 133 ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ 'ਚ ਲਿਜਾਇਆ ਗਿਆ, ਜਿਨ੍ਹਾਂ 'ਚੋਂ 114 ਨੂੰ ਮੁੱਢਲੀ ਸਹਾਇਤਾ ਮਿਲਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜ਼ਖਮੀਆਂ 'ਚ ਜ਼ਿਆਦਾਤਰ ਫੈਕਟਰੀ ਕਰਮਚਾਰੀ ਸਨ। ਧਮਾਕੇ ਵਾਲੀ ਥਾਂ ਦੇ ਨੇੜੇ ਇੱਕ ਪ੍ਰਮੁੱਖ ਸੜਕ ਜੋ ਧਮਾਕੇ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ, ਨੂੰ ਮੰਗਲਵਾਰ ਨੂੰ ਅਧਿਕਾਰੀਆਂ ਨੇ ਦੁਬਾਰਾ ਖੋਲ੍ਹ ਦਿੱਤਾ। ਈਰਾਨ ਵਿੱਚ ਉਦਯੋਗਿਕ ਸਥਾਨਾਂ 'ਤੇ ਅੱਗ ਜਾਂ ਧਮਾਕੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਸ ਦਾ ਮੁੱਖ ਕਾਰਨ ਅਕਸਰ ਤਕਨੀਕੀ ਅਸਫਲਤਾਵਾਂ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।