ਏਡਜ਼ ਰਿਸਰਚ ਲਈ ਭਾਰਤੀ ਮੂਲ ਦੇ ਜੋੜੇ ਨੂੰ ਟੌਪ ਯੂ. ਐੱਸ. ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

Thursday, Oct 26, 2017 - 03:10 PM (IST)

ਜੋਹਨਸਬਰਗ (ਬਿਊਰੋ)— ਗਲੋਬਲ ਪੱਧਰ 'ਤੇ ਆਪਣੀ ਪਛਾਣ ਬਣਾਉਣ ਵਾਲੇ ਭਾਰਤੀ ਮੂਲ ਦੇ ਇਕ ਦੱਖਣੀ ਅਫਰੀਕੀ ਖੋਜਕਾਰ ਜੋੜੇ ਨੂੰ ਏਡਜ਼ ਦੇ ਖੇਤਰ ਵਿਚ ਉਨ੍ਹਾਂ ਨੇ ਸ਼ਾਨਦਾਰ ਯੋਗਦਾਨ ਲਈ ਇਕ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰੋਫੈਸਰ ਸਲੀਮ ਅਬਦੁੱਲ ਕਰੀਮ ਅਤੇ ਕੁਰੈਸ਼ਾ ਅਬਦੁੱਲ ਕਰੀਮ ਨੂੰ ਅਮਰੀਕਾ ਦੇ ਬਾਲਟੀਮੇਰ ਵਿਚ ਇੰਸਟੀਚਿਊਟ ਫੌਰ ਵਾਇਰੋਲੌਜੀ (ਆਈ. ਐੱਚ. ਵੀ.) ਵੱਲੋਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਐਵਾਰਡ ਐੱਚ. ਆਈ. ਵੀ. ਦੀ ਖੋਜ ਕਰਨ ਵਾਲੇ ਰੌਬਰਟ ਗੈਲੋ ਵੱਲੋਂ ਦਿੱਤਾ ਗਿਆ, ਜਿਸ ਕਾਰਨ ਏਡਜ਼ ਹੋ ਜਾਂਦਾ ਹੈ। ਆਈ. ਐੱਚ. ਵੀ. ਦੀ 19ਵੀਂ ਅੰਤਰ ਰਾਸ਼ਟਰੀ ਬੈਠਕ ਵਿਚ ਜੋੜੇ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬਾਰੇ ਗੈਲੋ ਨੇ ਇਕ ਬਿਆਨ ਵਿਚ ਕਿਹਾ,''ਮੇਰੇ ਲਈ ਇਨ੍ਹਾਂ ਮਸ਼ਹੂਰ ਵਿਅਕਤੀਆਂ ਨੇ ਐੱਚ. ਆਈ. ਵੀ./ ਏਡਜ਼ ਦੇ ਇਤਿਹਾਸ ਵਿਚ ਇਨਫੈਕਟਿਡ ਲੋਕਾਂ ਦੀ ਦੇਖਭਾਲ ਅਤੇ ਇਸ ਤੋਂ ਬਚਾਅ ਲਈ ਮਹੱਤਵਪੂਰਣ ਯੋਗਦਾਨ ਦਿੱਤਾ ਹੈ।'' ਗੈਲੋ ਮੁਤਾਬਕ ਉਨ੍ਹਾਂ ਨੂੰ ਅਜਿਹੇ ਕਿਸੇ ਵਿਅਕਤੀ ਬਾਰੇ ਨਹੀਂ ਪਤਾ ਹੈ, ਜਿਸ ਨੇ ਐੱਚ. ਆਈ. ਵੀ. ਇਨਫੈਕਟਿਡ ਲੋਕਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਲਈ ਜਾਂ ਲੋਕਾਂ ਵਿਚਕਾਰ ਐੱਚ. ਆਈ. ਵੀ ਇਨਫੈਕਸ਼ਨ ਤੋਂ ਬਚਾਅ ਲਈ ਇੰਨਾ ਕੁਝ ਕੀਤਾ ਹੋਵੇ। ਪ੍ਰੋਫੈਸਰ ਸਲੀਮ ਸੈਂਟਰ ਫੌਰ ਦੇ ਏਡਜ਼ ਪ੍ਰੋਗਰਾਮ ਆਫ ਰਿਸਰਚ ਇਨ ਸਾਊਥ ਅਫਰੀਕਾ (ਸੀ. ਏ. ਪੀ. ਆਰ. ਆਈ. ਐੱਸ. ਏ.) ਦੇ ਡਾਇਰੈਕਟਰ ਹਨ ਅਤ ਪ੍ਰੋਫੈਸਰ ਕੁਰੈਸ਼ਾ ਇਸ ਦੀ ਐਸੋਸੀਏਟ ਵਿਗਿਆਨਿਕ ਡਾਇਰੈਕਟਰ ਹੈ।


Related News