ਸਾਬਕਾ ਫੌਜੀ ਔਰਤ ਨੇ ਬਣਾਇਆ ਗਿਨੀਜ਼ ਵਰਲਡ ਰਿਕਾਰਡ

Saturday, Aug 24, 2024 - 11:42 AM (IST)

ਨਿਊਯਾਰਕ (ਰਾਜ ਗੋਗਨਾ ) - ਅਮਰੀਕਾ ਦੇ ਸੂਬੇ ਕਨੇਟੀਕਟ ਦੀ  ਅਮਰੀਕੀ ਮਹਿਲਾ ਜਿਸ ਦਾ ਨਾਂ  ਐਸਪੇਰੇਂਸ ਲੂਮਿਨੇਸਕਾ ਫੁਏਰਜਿਨਾ (36) ਹੈ। ਉਸ ਨੇ ਆਪਣੇ ਸਾਰੇ ਸਰੀਰ 'ਤੇ ਸਭ ਤੋਂ ਵਧ ਟੈਟੂ ਬਣਵਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਉਸ ਦੇ ਸਰੀਰ ਦਾ 99.98 ਫੀਸਦੀ ਹਿੱਸਾ ਟੈਟੂਆਂ ਦੇ ਨਾਲ ਭਰਿਆ ਹੋਇਆ ਹੈ। ‘ਹਨੇਰੇ ਨੂੰ ਖ਼ੂਬਸੂਰਤੀ ਵਿੱਚ ਬਦਲਣਾ’ ਦੇ ਵਿਸ਼ੇ ਨੂੰ ਨਾਲ ਲੈ ਕੇ ਉਸ ਨੇ ਆਪਣੇ ਸਰੀਰ ਨੂੰ ਕੈਨਵਸ ਵਿੱਚ ਬਦਲ ਦਿੱਤਾ ਹੈ।

PunjabKesari

ਬ੍ਰਿਜਪੋਰਟ ( ਕਨੇਟੀਕਟ ) ਅਮਰੀਕਾ ਦੀ ਇਸ ਸਾਬਕਾ ਫੌਜੀ ਔਰਤ ਨੇ ਆਪਣੇ ਸਰੀਰ ਨੂੰ ਸੁੰਦਰ ਡਿਜ਼ਾਈਨ ਦੇ ਟੈਟੂ ਨਾਲ ਭਰਿਆ ਹੋਇਆ ਹੈ। ਉਸ ਨੇ ਗਿਨੀਜ਼ ਰਿਕਾਰਡ ਧਾਰਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸਨੇ ਰਿਕਾਰਡ ਪ੍ਰਾਪਤ ਕਰਨ ਲਈ ਅਜਿਹਾ ਕੀਤਾ ਹੈ। ਗਿਨੀਜ਼ ਰਿਕਾਰਡ ਧਾਰਕਾਂ ਦਾ ਉਸ ਨੇ ਧੰਨਵਾਦ ਪ੍ਰਗਟ ਕੀਤਾ।  ਉਸ ਨੇ ਕਿਹਾ ਕਿ ਉਸ ਨੇ ਟੈਟੂ ਦੇ ਰਿਕਾਰਡ ਨਾਲ ਔਰਤਾਂ ਦੀ ਸ਼ਕਤੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।


Harinder Kaur

Content Editor

Related News