ਰੂਸ ਖਿਲਾਫ ਯੂਰਪੀ ਦੇਸ਼ ਹੋਏ ਇਕਜੁੱਟ
Wednesday, Apr 02, 2025 - 01:18 AM (IST)

ਮਾਸਕੋ (ਯੂ. ਐੱਨ. ਆਈ.)–ਰੂਸ ਖਿਲਾਫ ਯੂਰਪੀ ਦੇਸ਼ ਇਕਜੁੱਟ ਨਜ਼ਰ ਆ ਰਹੇ ਹਨ। ਜਰਮਨ ਸਰਕਾਰ ਦੀ ਬੁਲਾਰਨ ਕ੍ਰਿਸਿਟਆਨੋ ਹਾਫਮੈਨ ਨੇ ਕਿਹਾ ਕਿ ਜਰਮਨੀ ਰੂਸ ਖਿਲਾਫ ਨਵੇਂ ਯੂਰਪੀ ਸੰਘ ਪਾਬੰਦੀਆਂ ਦੀ ਸ਼ੁਰੂਆਤ ਦੀ ਹਮਾਇਤ ਕਰਨਾ ਜਾਰੀ ਰੱਖੇਗਾ।ਨਾਟੋ ਵਿਚ ਫਿਨਲੈਂਡ ਅਤੇ ਸਵੀਡਨ ਵਰਗੇ ਦੇਸ਼ਾਂ ਦੀ ਐਂਟਰੀ ਹੋ ਚੁੱਕੀ ਹੈ, ਜਿਸ ਤੋਂ ਰੂਸ ਨਾਰਾਜ਼ ਹੈ। ਨਾਟੋ ਹੁਣ ਆਪਣੀਆਂ ਫੌਜਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਅਤੇ ਫੌਜੀ ਅਭਿਆਸ ਵਧਾ ਰਿਹਾ ਹੈ। ਯੂਰਪੀ ਦੇਸ਼ ਆਪਣੀ ਫੌਜਾਂ ਵਿਚ ਨਵੇਂ ਫੌਜੀਆਂ ਦੀ ਭਰਤੀ ਕਰ ਰਹੇ ਹਨ।
ਪੋਲੈਂਡ, ਜਰਮਨੀ ਅਤੇ ਫਰਾਂਸ ਆਪਣੇ ਫੌਜੀ ਬਜਟ ਨੂੰ ਵਧਾ ਰਹੇ ਹਨ। ਟਰੰਪ ਨੇ ਵੀ ਰੂਸ-ਯੂਕ੍ਰੇਨ ਨੂੰ ਰੋਕਣ ਲਈ ਰੂਸ ਨਾਲ ਸਮਝੌਤੇ ’ਤੇ ਜ਼ੋਰ ਦੇਣ ਵਾਲੇ ਬਿਆਨ ਦਿੱਤੇ ਹਨ ਅਤੇ ਯੂਕ੍ਰੇਨ ਨੂੰ ਅਮਰੀਕੀ ਫੌਜੀ ਮਦਦ ਬੰਦ ਕਰਨ ਦੀ ਧਮਕੀ ਵੀ ਦਿੱਤੀ ਹੈ। ਇਸ ਕਾਰਨ ਯੂਰਪੀ ਦੇਸ਼ ਹੁਣ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਅਮਰੀਕੀ ਮਦਦ ਤੋਂ ਬਿਨਾਂ ਉਹ ਖੁਦ ਇਸ ਸਮੱਸਿਆ ਨਾਲ ਕਿਵੇਂ ਨਜਿੱਠ ਸਕਦੇ ਹਨ।ਰੂਸ ਪਹਿਲਾਂ ਹੀ ਯੂਰਪੀ ਦੇਸ਼ਾਂ ਨੂੰ ਅੰਜ਼ਾਮ ਭੁਗਤਣ ਦੀ ਚਿਤਾਵਨੀ ਦੇ ਚੁੱਕਾ ਹੈ। ਜੇਕਰ ਯੂਰਪ ਦੇ ਜੰਗੀ ਜਹਾਜ਼ ਸਿੱਧੇ ਯੁੱਧ ਵਿਚ ਸ਼ਾਮਲ ਹੁੰਦੇ ਹਨ ਤਾਂ ਰੂਸ ਇਸ ਨੂੰ ਯੂਰਪ ਦੀ ਸਿੱਧੀ ਭਾਈਵਾਲੀ ਮੰਨੇਗਾ ਅਤੇ ਜਵਾਬੀ ਕਾਰਵਾਈ ਕਰ ਸਕਦਾ ਹੈ।