ਸਰੀ ''ਚ ਗੈਂਗ ਹਿੱਸਾ ਤੇ ਜਬਰਦਸਤੀ ਵਸੂਲੀ ਮਾਮਲਿਆਂ ਖਿਲਾਫ ਇਕੱਤਰਤਾ 22 ਫਰਵਰੀ ਨੂੰ
Monday, Feb 16, 2026 - 06:59 PM (IST)
ਵੈਨਕੂਵਰ (ਮਲਕੀਤ ਸਿੰਘ) - ਪਿਛਲੇ ਕੁਝ ਮਹੀਨਿਆਂ ਤੋਂ ਗੈਂਗ ਹਿੰਸਾ ਤੇ ਜਬਰਦਸਤੀ ਵਸੂਲੀ ਮਾਮਲਿਆਂ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਸਥਾਨਕ ਭਾਈਚਾਰੇ ਦੇ ਲੋਕਾਂ ਵੱਲੋਂ 22 ਫਰਵਰੀ ਨੂੰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ 'ਚ ਸਥਿਤ ਵੈਸਟ ਫੀਲਡ ਕੰਟਰੀ ਕਲੱਬ 'ਚ ਦੁਪਹਿਰ 12 ਵਜੇ 'ਫਾਈਟਿੰਗ ਬੈਕ ਅਗੇਂਸਟ ਡਰਗਸ ਗੈਂਗਸ ਐਂਡ ਐਕਸਟੋਰੀਅਨ' ਸਿਰਲੇਖ ਹੇਠ ਇਕ ਜਨਤਕ ਇਕੱਤਰਤਾ ਦਾ ਆਯੋਜਨ ਕੀਤਾ ਜਾਵੇਗਾ।

ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਕੈਲ ਦੁਸਾਂਝ ਨੇ ਦੱਸਿਆ ਕਿ ਇਸ ਮੌਕੇ 'ਤੇ ਜਬਰਦਸਤੀ ਵਸੂਲੀ ਦੇ ਪੀੜਤ ਅਤੇ ਉਕਤ ਘਟਨਾਵਾਂ ਤੋਂ ਪਰੇਸ਼ਾਨ ਲੋਕ ਆਪਣੇ ਵਿਚਾਰ ਸਾਂਝੇ ਕਰਨਗੇ ਇਹ ਇਕੱਤਰਤਾ 'ਕਿਡ੍ਸ ਪਲੇਅ ਫਾਊਂਡੇਸ਼ਨ' 'ਫਾਊਂਡੇਸ਼ਨ ਫਾਰ ਪੱਥ ਫਾਰਵਡ' ਅਤੇ 'ਮੈਟਰੋ ਵੈਨਕੂਵਰ ਕਰਾਈਮ ਸਟੋਪਰ' ਦੇ ਸਾਂਝੇ ਉਦਮ ਸਦਕਾ ਆਯੋਜਿਤ ਕਰਵਾਈ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ ਫੋਨ 604 619 10 64 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
