ਰੂਸ ਦਾ ਯੂਕ੍ਰੇਨ ''ਤੇ ਇਕ ਹੋਰ ਵੱਡਾ ਹਵਾਈ ਹਮਲਾ ! 1 ਦੀ ਗਈ ਜਾਨ, 2 ਹੋਰ ਜ਼ਖ਼ਮੀ

Monday, Feb 09, 2026 - 09:21 AM (IST)

ਰੂਸ ਦਾ ਯੂਕ੍ਰੇਨ ''ਤੇ ਇਕ ਹੋਰ ਵੱਡਾ ਹਵਾਈ ਹਮਲਾ ! 1 ਦੀ ਗਈ ਜਾਨ, 2 ਹੋਰ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਪੂਰਬੀ ਯੂਕ੍ਰੇਨ ਦੇ ਇਕ ਰਿਹਾਇਸ਼ੀ ਇਲਾਕੇ ’ਤੇ ਰੂਸੀ ਹਵਾਈ ਹਮਲੇ ਵਿਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਇਹ ਘਟਨਾ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਉਸ ਬਿਆਨ ਤੋਂ ਬਾਅਦ ਵਾਪਰੀ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੇ ਯੂਕ੍ਰੇਨ ਅਤੇ ਰੂਸ ਨੂੰ ਸ਼ਾਂਤੀ ਸਮਝੌਤੇ ’ਤੇ ਪਹੁੰਚਣ ਲਈ ਜੂਨ ਤੱਕ ਦਾ ਸਮਾਂ ਦਿੱਤਾ ਹੈ।

ਯੂਕ੍ਰੇਨ ਦੀ ‘ਸਟੇਟ ਐਮਰਜੈਂਸੀ ਸਰਵਿਸ’ ਅਨੁਸਾਰ, ਯੂਕ੍ਰੇਨ ਦੇ ਦੋਨੇਤਸਕ ਇਲਾਕੇ ਵਿਚ ਸਥਿਤ ਕ੍ਰਾਮਾਟੋਰਸਕ ਸ਼ਹਿਰ ’ਤੇ ਹੋਏ ਹਮਲੇ ਕਾਰਨ ਇਕ ਨੌਂ ਮੰਜ਼ਿਲਾ ਅਪਾਰਟਮੈਂਟ ਬਲਾਕ ਵਿਚ ਅੱਗ ਲੱਗ ਗਈ। ਯੂਕ੍ਰੇਨ ਦੀ ਸਰਕਾਰੀ ਗੈਸ ਕੰਪਨੀ ‘ਨਾਫਟੋਗਾਜ਼’ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੇਰਹੀ ਕੋਰੇਤਸਕੀ ਨੇ ਕਿਹਾ ਕਿ ਰੂਸ ਨੇ ਐਤਵਾਰ ਸਵੇਰੇ ਯੂਕ੍ਰੇਨ ਦੇ ਪੋਲਤਾਵਾ ਇਲਾਕੇ ਵਿਚ ਇਕ ਊਰਜਾ ਪਲਾਂਟ ’ਤੇ ਵੀ ਹਮਲਾ ਕੀਤਾ। ਲੱਗਭਗ ਚਾਰ ਸਾਲਾਂ ਤੋਂ ਜਾਰੀ ਇਸ ਜੰਗ ਦੌਰਾਨ ਰੂਸ ਨੇ ਯੂਕ੍ਰੇਨ ਦੇ ਬਿਜਲੀ ਗਰਿੱਡ ਨੂੰ ਲਗਾਤਾਰ ਨੁਕਸਾਨ ਪਹੁੰਚਾਇਆ ਹੈ, ਖਾਸ ਕਰ ਕੇ ਸਰਦੀਆਂ ਦੇ ਮੌਸਮ ਵਿਚ।


author

Harpreet SIngh

Content Editor

Related News