ਯੂਰਪੀਨ ਦੇਸ਼ ਓਮੀਕ੍ਰੋਨ ਦੇ ਚੱਲਦੇ ਲਾਉਣ ਲੱਗੇ ਸਖ਼ਤ ਪਾਬੰਦੀਆਂ

Sunday, Dec 19, 2021 - 12:35 AM (IST)

ਯੂਰਪੀਨ ਦੇਸ਼ ਓਮੀਕ੍ਰੋਨ ਦੇ ਚੱਲਦੇ ਲਾਉਣ ਲੱਗੇ ਸਖ਼ਤ ਪਾਬੰਦੀਆਂ

ਲੰਡਨ-ਯੂਰਪ 'ਚ ਵੱਖ-ਵੱਖ ਦੇਸ਼ ਸਭ ਤੋਂ ਜ਼ਿਆਦਾ ਇਨਫੈਕਸ਼ਨ ਵੇਰੀਐਂਟ ਓਮੀਕ੍ਰੋਨ ਤੋਂ ਪੈਦਾ ਹੋਈ ਕੋਵਿਡ-19 ਦੀ ਸੰਭਾਵਿਤ ਨਵੀਂ ਲਹਿਰ ਤੋਂ ਬਚਣ ਦੀ ਕੋਸ਼ਿਸ਼ ਤਹਿਤ ਸਖਤ ਪਾਬੰਦੀਆਂ ਲਾ ਰਹੇ ਹਨ ਜਿਸ ਤੋਂ ਬਾਅਦ ਪੈਰਿਸ ਤੋਂ ਬਾਰਸੀਲੋਨਾ ਤੱਕ ਲੋਕ ਪ੍ਰਦਰਸ਼ਨ ਕਰਨ ਲੱਗੇ ਹਨ। ਇਸ ਮਹਾਮਾਰੀ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧੇ ਦਰਮਿਆਨ ਚੌਕਸ ਹੋ ਗਏ ਫਰਾਂਸ ਅਤੇ ਆਸਟ੍ਰੀਆ ਦੇ ਮੰਤਰੀਆਂ ਨੇ ਯਾਤਰਾ ਪਾਬੰਦੀਆਂ ਸਖਤ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਫਰਾਂਸ ਦੀ ਪ੍ਰਮੁੱਖ ਕੰਪਨੀ ਭਾਰਤ 'ਚ ਮਿਲਟਰੀ ਪਲੇਟਫਾਰਮ ਲਈ ਇੰਜਣ ਵਿਕਸਿਤ ਕਰਨ ਨੂੰ ਤਿਆਰ

ਫਰਾਂਸ ਨੇ ਨਵੇਂ ਸਾਲ 'ਤੇ ਆਤਿਸ਼ਬਾਜ਼ੀ ਰੱਦ ਕਰ ਦਿੱਤੀ ਹੈ। ਡੈਨਮਾਰਕ ਨੇ ਥਿਏਟਰ, ਕੰਸਰਟ ਹਾਲ, ਮਨੋਰੰਜਨ ਪਾਰਕ ਅਤੇ ਅਜਾਇਬ ਘਰ ਬੰਦ ਕਰ ਦਿੱਤੇ ਹਨ। ਆਇਰਲੈਂਡ ਨੇ ਪੱਬ ਅਤੇ ਬਾਰ 'ਚ ਰਾਤ ਅੱਠ ਵਜੇ ਤੋਂ ਬਾਅਦ ਕਰਫਿਊ ਲੱਗਾ ਦਿੱਤਾ ਹੈ ਅਤੇ ਘਰ ਦੇ ਅੰਦਰ ਅਤੇ ਬਾਹਰ ਦੇ ਪ੍ਰੋਗਰਾਮਾਂ 'ਚ ਲੋਕਾਂ ਦੀ ਹਾਜ਼ਰੀ ਸੀਮਤ ਕਰ ਦਿੱਤੀ ਹੈ। ਆਇਰਲੈਂਡ ਦੀ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਨੇ ਸ਼ੁੱਕਰਵਾਰ ਨੂੰ ਆਪਣੇ ਸੰਬੋਧਨ 'ਚ ਕਿਹਾ ਕਿ ਨਵੀਆਂ ਪਾਬੰਦੀਆਂ ਜ਼ਿੰਦਗੀਆਂ ਅਤੇ ਇਨਫੈਕਸ਼ਨ ਤੋਂ ਬਚਣ ਲਈ ਜ਼ਰੂਰੀ ਹਨ।

ਇਹ ਵੀ ਪੜ੍ਹੋ : ਮੁੰਬਈ ਤੋਂ ਬਾਅਦ ਹੁਣ ਦਿੱਲੀ 'ਚ ਏ.ਪੀ. ਢਿੱਲੋ ਦੇ ਸ਼ੋਅ 'ਤੇ ਖੜ੍ਹਾ ਹੋਇਆ ਵਿਵਾਦ

ਹੋਰ ਦੇਸ਼ ਅਜੇ ਹੋਰ ਅਗੇ ਵਧ ਸਕਦੇ ਹਨ। ਡੱਚ ਸਰਕਾਰ ਦੇ ਮੰਤਰੀ ਵਿਸ਼ੇਸ਼ ਕਮੇਟੀ ਦੀ ਸਲਾਹ 'ਤੇ ਚਰਚਾ ਕਰਨ ਲਈ ਬੈਠਕ ਕਰ ਰਹੇ ਹਨ ਜਿਸ ਨੇ ਪਹਿਲਾਂ ਤੋਂ ਚੱਲ ਰਹੇ ਅੰਸ਼ਕ ਲਾਕਡਾਊਨ ਨੂੰ ਸਖ਼ਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਬ੍ਰਿਟੇਨ ਦੀ ਸਰਕਾਰ ਦੇ ਭਵਨਾਂ ਦੇ ਅੰਦਰ ਵੀ ਮਾਸਕ ਲਾਉਣਾ ਜ਼ਰੂਰੀ ਹੈ ਅਤੇ ਨਾਈਟ ਕਲੱਬ ਅਤੇ ਵੱਡੇ ਪ੍ਰੋਗਰਾਮਾਂ 'ਚ ਜਾਣ ਲਈ ਲੋਕਾਂ ਨੂੰ ਟੀਕਾਕਰਨ ਜਾਂ ਹਾਲ ਦੀ ਨੈਗੇਟਿਵ ਜਾਂਚ ਸਰਟੀਫਿਕੇਟ ਦਿਖਾਉਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ : ਓਮੀਕ੍ਰੋਨ ਵਿਰੁੱਧ ਫਾਈਜ਼ਰ, ਐਸਟ੍ਰਾਜ਼ੇਨੇਕਾ ਘੱਟ ਪ੍ਰਭਾਵੀ : WHO

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News