7 ਬੱਚਿਆਂ ਦੀ ਮਾਂ ਬਣ ਸਕਦੀ ਹੈ ਯੂਰਪੀ ਕਮਿਸ਼ਨ ਦੀ ਅਗਲੀ ਪ੍ਰਧਾਨ

07/04/2019 10:11:15 AM

ਬਰਲਿਨ (ਬਿਊਰੋ)—ਯੂਰਪੀ ਪਰੀਸ਼ਦ ਦੇ ਪ੍ਰਧਾਨ ਡੋਨਾਲਡ ਟਸਕ ਨੇ ਲੰਬੇ ਸਮੇਂ ਤੋਂ ਯੂਰਪੀ ਕਮਿਸ਼ਨ ਦੇ ਪ੍ਰਧਾਨ ਅਹੁਦੇ ਨੂੰ ਲੈ ਕੇ ਪਹਿਲੀ ਵਾਰ ਜਰਮਨੀ ਦੀ ਉਰਸੁਲਾ ਫਾਨ ਡੇਯ ਲਾਏਨ ਦੇ ਨਾਮ ਦੇ ਸੰਕੇਤ ਦਿੱਤੇ ਹਨ। ਉਹ ਇਸ ਕਮਿਸ਼ਨ ਦੀ ਅਗਲੀ ਪ੍ਰਧਾਨ ਬਣ ਸਕਦੀ ਹੈ। ਫਿਲਹਾਲ ਉਹ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਦੀ ਸੀ.ਡੀ.ਯੂ. ਪਾਰਟੀ ਦੀ ਮੈਂਬਰ ਹੈ ਅਤੇ ਦੇਸ਼ ਦੀ ਰੱਖਿਆ ਮੰਤਰੀ ਹੈ। ਪੱਛਮੀ ਦੇਸ਼ਾਂ ਵਿਚ ਉਹ ਅਜਿਹੀ ਮੰਤਰੀ ਹੈ ਜੋ 7 ਬੱਚਿਆਂ ਦੀ ਮਾਂ ਵੀ ਹੈ।

PunjabKesari

ਲਾਏਨ ਦੇ ਨਾਮ ਦਾ ਪ੍ਰਸਤਾਵ ਯੂਰਪੀ ਪਰੀਸ਼ਦ ਨੇ ਕੀਤਾ ਹੈ। 751 ਮੈਂਬਰਾਂ ਵਾਲੀ ਯੂਰਪੀ ਸੰਸਦ ਵਿਚ ਉਨ੍ਹਾਂ ਦੇ ਨਾਮ ਨੂੰ ਬਹੁਮਤ ਦਾ ਸਮਰਥਨ ਮਿਲਦੇ ਹੀ ਉਹ ਇਸ ਅਹੁਦੇ ਨੰ ਸੰਭਾਲਣ ਵਾਲੀ ਪਹਿਲਾ ਮਹਿਲਾ ਹੋਵੇਗੀ। ਟਸਕ ਨੇ ਨਾਮਜ਼ਦਗੀ ਪ੍ਰਕਿਰਿਆ ਵਿਚ ਲਿੰਗੀ ਸੰਤੁਲਨ ਦਾ ਸਵਾਗਤ ਕਰਦਿਆਂ ਕਿਹਾ,''ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਅਸੀਂ ਚਾਰ ਖਾਸ ਅਹੁਦਿਆਂ ਲਈ ਦੋ ਮਹਿਲਾ ਅਤੇ ਦੋ ਪੁਰਸ਼ਾਂ ਨੂੰ ਚੁਣਿਆ ਹੈ। ਇਸ ਲਿੰਗੀ ਸੰਤੁਲਨ ਨੂੰ ਲੈ ਕੇ ਮੈਂ ਬਹੁਤ ਖੁਸ਼ ਹਾਂ।''

ਪਰੀਸ਼ਦ ਨੇ ਕ੍ਰਿਸਟੀਨੇ ਲਾਗਾਰਦ ਨੂੰ ਯੂਰਪੀ ਕੇਂਦਰੀ ਬੈਂਕ ਪ੍ਰਧਾਨ ਅਹੁਦੇ ਲਈ ਨਾਮਜ਼ਦ ਕੀਤਾ ਹੈ। ਉਹ ਫਰਾਂਸ ਦੀ ਵਿੱਤ ਮੰਤਰੀ ਰਹਿ ਚੁੱਕੀ ਹੈ ਅਤੇ ਫਿਲਹਾਲ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਮੈਨੇਜਿੰਗ ਡਾਇਰੈਕਟਰ ਹੈ। ਜਰਮਨ ਚਾਂਸਲਰ ਮਰਕੇਲ ਨੇ ਕਿਹਾ ਕਿ ਫਾਨ ਡੇਯ ਲਾਏਨ ਨੂੰ ਯੂਰਪੀ ਨੇਤਾਵਾਂ ਨੇ ਇਕਮਤ ਨਾਲ ਚੁਣਿਆ ਹੈ। ਇਸ ਵਿਚ ਸਿਰਫ ਉਹ ਖੁਦ ਸ਼ਾਮਲ ਨਹੀਂ ਸੀ। ਯੂਰਪੀ ਕਮਿਸ਼ਨ ਦੇ ਬਾਹਰ ਜਾਣ ਵਾਲੇ ਪ੍ਰਧਾਨ ਜਯਾਂ ਕਲੋਦ ਯੁੰਕਰ ਦਾ ਕਾਰਜਕਾਲ 31 ਅਕਤੂਬਰ ਨੂੰ ਖਤਮ ਹੋ ਰਿਹਾ ਹੈ।


Vandana

Content Editor

Related News