Health Tips: ਗਰਮੀਆਂ ''ਚ ਜੇਕਰ ਤੁਹਾਡੇ ਬੱਚਿਆਂ ਦੇ ਨਿਕਲਦੀ ਹੈ ਪਿੱਤ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
Wednesday, May 15, 2024 - 06:11 PM (IST)
ਜਲੰਧਰ (ਬਿਊਰੋ) : ਗਰਮੀਆਂ ਵਿਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਚਮੜੀ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਇਸ ਮੌਸਮ ਵਿਚ ਛੋਟੇ ਬੱਚਿਆਂ ਦਾ ਖ਼ਾਸ ਤੌਰ 'ਤੇ ਧਿਆਨ ਰੱਖਣ ਦੀ ਲੋੜ ਹੁੰਦੀ ਹੈ, ਕਿਉਂਕਿ ਬੱਚਿਆਂ ਦੀ ਚਮੜੀ ਬਹੁਤ ਨਾਜ਼ੁਕ ਅਤੇ ਮੁਲਾਇਮ ਹੁੰਦੀ ਹੈ। ਉਨ੍ਹਾਂ 'ਤੇ ਬਦਲਦੇ ਮੌਸਮ ਦਾ ਪ੍ਰਭਾਵ ਬਹੁਤ ਜਲਦੀ ਪੈਂਦਾ ਹੈ। ਜ਼ਿਆਦਾ ਧੁੱਪ 'ਚ ਬੱਚੇ ਨੂੰ ਬਾਹਰ ਲਿਜਾਣ ਨਾਲ ਉਸ ਦੀ ਚਮੜੀ 'ਤੇ ਨਿੱਕੇ-ਨਿੱਕੇ ਦਾਣੇ ਜਾਂ ਪਿੱਤ ਆਦਿ ਹੋ ਜਾਂਦੇ ਹਨ, ਜਿਸ ਕਾਰਨ ਬੱਚੇ ਦੇ ਵਿਵਹਾਰ ਵਿਚ ਚਿੜਚਿੜਾਪਨ ਆ ਜਾਂਦਾ ਹੈ। ਗਰਮੀਆਂ ’ਚ ਛੋਟੇ ਬੱਚਿਆਂ ਦਾ ਧਿਆਨ ਰੱਖਣ ਲਈ ਕਿਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਆਓ ਜਾਣਗੇ ਹਾਂ....
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਬਹੁਤ ਸਾਰੇ ਬੱਚੇ ਅਜਿਹੇ ਹਨ, ਜਿਹਨਾਂ ਨੂੰ ਗਰਮੀਆਂ ਦੇ ਮੌਸਮ ਵਿਚ ਪਿੱਤ ਅਤੇ ਖਾਰਿਸ਼ ਦੀ ਸਮੱਸਿਆ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ਵਿਚ ਬੱਚੇ ਦੇ ਮੂੰਹ, ਗਰਦਨ, ਹੱਥਾਂ ਅਤੇ ਪੈਰਾਂ 'ਤੇ ਲਾਲ ਰੰਗ ਦੇ ਦਾਣੇ ਹੋ ਜਾਂਦੇ ਹਨ। ਇਸ ਕਾਰਨ ਬੱਚੇ ਨੂੰ ਜਲਣ ਅਤੇ ਖਾਰਿਸ਼ ਹੁੰਦੀ ਹੈ ਅਤੇ ਬੱਚਾ ਚਿੜਚਿੜਾ ਜਿਹਾ ਹੋ ਜਾਂਦਾ ਹੈ। ਇਸ ਮੌਕੇ ਕਿਹੜੀਆਂ ਗੱਲ਼ਾਂ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ, ਦੇ ਬਾਰੇ ਆਓ ਜਾਣਦੇ ਹਾਂ....
. ਧੁੱਪ 'ਚ ਬੱਚੇ ਨੂੰ ਬਾਹਰ ਲਿਜਾਣ ਤੋਂ ਬਚੋ।
. ਬੱਚੇ ਨੂੰ ਸ਼ਾਂਤ ਅਤੇ ਠੰਡੇ ਮਾਹੌਲ ਵਿਚ ਹੀ ਰੱਖੋ।
. ਗਰਮੀਆਂ 'ਚ ਬੱਚਿਆਂ ਨੂੰ ਦਿਨ ਵਿਚ 2 ਵਾਰ ਜ਼ਰੂਰ ਨਹਾਓ।
ਇਹ ਵੀ ਪੜ੍ਹੋ : Health Tips: ਜਾਣੋ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਬਚਾਅ ਲਈ ਲੌਕੀ ਸਣੇ ਖਾਓ ਇਹ ਚੀਜ਼ਾਂ
. ਬੱਚੇ ਨੂੰ ਨਹਾਉਣ ਤੋਂ ਬਾਅਦ ਪਾਊਡਰ ਅਤੇ ਲੋਸ਼ਨ ਲਗਾਓ।
. ਧੁੱਪ ਵਿਚ ਨਿਕਲਣ ਤੋਂ 20 ਮਿੰਟ ਪਹਿਲਾਂ ਬੱਚੇ ਨੂੰ ਘੱਟ ਮਾਤਰਾ ਵਿਚ ਸਨਸਕ੍ਰੀਨ ਲੋਸ਼ਨ ਲਗਾਓ।
. ਗਰਮੀਆਂ ਵਿਚ ਬੱਚੇ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਲਈ ਭਰਪੂਰ ਮਾਤਰਾ ਵਿਚ ਪਾਣੀ ਪਿਲਾਓ।
. ਜੇਕਰ ਬੱਚਾ 6 ਮਹੀਨੇ ਦਾ ਹੈ ਤਾਂ ਪਾਣੀ ਨਾ ਪਿਲਾਓ।
. ਬੱਚੇ ਨੂੰ ਜ਼ਿਆਦਾ ਤੰਗ ਕੱਪੜੇ ਨਾ ਪਹਿਨਾਓ। ਬੱਚੇ ਦੇ ਖੁੱਲ੍ਹੇ ਅਤੇ ਸੁਤੀ ਕੱਪੜੇ ਪਾਓ।
. ਗਰਮੀਆਂ ਦੇ ਮੌਸਮ ਵਿਚ ਪਸੀਨਾ ਜ਼ਿਆਦਾ ਆਉਂਦਾ ਹੈ, ਜਿਸ ਕਰਕੇ ਬੱਚੇ ਦੇ ਦਿਨ ’ਚ 2-3 ਵਾਰ ਕੱਪੜੇ ਬਦਲੋ।
ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ 'ਚ ਸਰੀਰ 'ਚ ਨਾ ਹੋਣ ਦਿਓ ਪਾਣੀ ਦੀ ਘਾਟ, ਹੋ ਸਕਦੀਆਂ ਨੇ ਇਹ ਸਮੱਸਿਆਵਾਂ
. ਪੂਰਾ ਦਿਨ ਬੱਚੇ ਨੂੰ ਡਾਈਪਰ ਲਗਾ ਕੇ ਰੱਖਣ ਨਾਲ ਉਸ ਦੀ ਚਮੜੀ 'ਤੇ ਨਿੱਕੇ-ਨਿੱਕੇ ਦਾਣੇ ਹੋ ਸਕਦੇ ਹਨ। ਇਸ ਲਈ ਉਸ ਨੂੰ ਘਰ ਵਿਚ ਡਾਈਪਰ ਲਗਾ ਕੇ ਨਾ ਰੱਖੋ।
. ਬੱਚੇ ਨੂੰ ਠੰਡੀਆਂ ਚੀਜ਼ਾਂ ਖਾਣ ਲਈ ਦਿਓ।
. ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਬੱਚੇ ਨੂੰ ਢੱਕ ਕੇ ਲੈ ਕੇ ਜਾਓ।
. ਖਾਰਿਸ਼ ਦੀ ਸਮੱਸਿਆ ਹੋਣ 'ਤੇ ਬੱਚੇ ਦੇ ਸਰੀਰ 'ਤੇ ਪਾਉਡਰ ਜ਼ਰੂਰ ਲਗਾਓ।