ਯੂਰਪ ਵਿਚ ਘੜੀਆਂ ਦਾ ਬਦਲੇਗਾ ਸਮਾਂ ਪਰ ਲੋਕਾਂ ਨੂੰ ''ਮਾੜਾ ਸਮਾਂ'' ਬਦਲਣ ਦੀ ਉਡੀਕ

Sunday, Mar 29, 2020 - 06:42 AM (IST)

ਯੂਰਪ ਵਿਚ ਘੜੀਆਂ ਦਾ ਬਦਲੇਗਾ ਸਮਾਂ ਪਰ ਲੋਕਾਂ ਨੂੰ ''ਮਾੜਾ ਸਮਾਂ'' ਬਦਲਣ ਦੀ ਉਡੀਕ

ਰੋਮ,(ਕੈਂਥ)- ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੇ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸੰਨ 2001 ਤੋਂ ਬਦਲਿਆ ਜਾਂਦਾ ਹੈ। ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਪੂਰੇ ਯੂਰਪ ਦਾ ਟਾਈਮ ਟੇਬਲ ਬਦਲ ਜਾਂਦਾ ਹੈ ਭਾਵ ਕਦੇ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇੱਕ ਘੰਟਾ ਅੱਗੇ ਆ ਜਾਂਦਾ ਹੈ । ਹਰ ਸਾਲ ਮਾਰਚ ਮਹੀਨੇ ਦੇ ਆਖ਼ਰੀ ਐਤਵਾਰ ਸਵੇਰੇ  2 ਵਜੇ ਯੂਰਪ ਦੀਆਂ ਤਮਾਮ ਘੜੀਆਂ ਇੱਕ ਘੰਟੇ ਲਈ ਅੱਗੇ ਆ ਜਾਂਦੀਆਂ ਹਨ ਮਤਲਬ ਜਿਵੇਂ ਕਿ ਜੇਕਰ ਘੜੀ ਅਨੁਸਾਰ ਸਵੇਰ ਨੂੰ 2 ਵੱਜੇ ਹੋਣਗੇ ਤਾਂ ਉਸ ਨੂੰ 3 ਸਮਝਿਆ ਜਾਂਦਾ ਹੈ ।

ਇਹ ਟਾਇਮ ਇਸ ਤਰ੍ਹਾਂ ਹੀ ਅਕਤੂਬਰ ਮਹੀਨੇ ਦੇ ਆਖਰੀ ਐਤਵਾਰ ਤੱਕ ਚੱਲਦਾ ਰਹਿੰਦਾ ਹੈ ਇਸੇ ਤਰ੍ਹਾਂ ਹੁਣ ਜਦੋਂ ਇਸ ਸਾਲ 29 ਮਾਰਚ ਸਵੇਰ ਦੇ 2 ਵਜੇ ਹੋਣਗੇ ਤਾਂ ਉਸ ਨੂੰ ਰਾਤ ਦੇ 3 ਵਜੇ ਸਮਝਿਆ ਜਾਵੇਗਾ ਤੇ ਯੂਰਪ ਦੀਆਂ ਤਮਾਮ ਘੜੀਆਂ ਇੱਕ ਘੰਟੇ ਲਈ ਅੱਗੇ ਕਰ ਲਈਆਂ ਜਾਣਗੀਆਂ ਜਿਹੜੀਆਂ ਘੜੀਆਂ ਤਾਂ ਕੰਪਿਊਟਰ ਰਾਇਜ਼ਡ ਹਨ ਉਹ ਤਾਂ ਆਪਣੇ ਆਪ ਸਾਲ ਵਿਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜੀਆਂ ਨਹੀਂ ਹਨ, ਉਨ੍ਹਾਂ ਨੂੰ ਸਭ ਲੋਕ ਆਪ ਅੱਗੇ-ਪਿੱਛੇ ਕਰ ਲੈਂਦੇ ਹਨ। 
ਇਸ ਵਾਰ ਇਟਲੀ ਕੁਦਰਤੀ ਆਫਤ ਕੋਰੋਨਾ ਵਾਇਰਸ ਦੀ ਮਾਰ ਝੱਲ ਰਿਹਾ ਹੈ, ਜਿਸ ਕਾਰਨ ਸਰਕਾਰ ਨੇ ਸਾਰੀ ਇਟਲੀ ਨੂੰ ਲਾਕਡਾਊਨ ਕੀਤਾ ਹੈ ਜੋ ਕਿ 3 ਅਪ੍ਰੈਲ ਤੱਕ ਹੈ । ਇਸ ਕਾਰਨ ਇਟਲੀ ਨਿਵਾਸੀ ਇਸ ਸਮਾਂ ਬਦਲਣ ਦਾ ਘੱਟ ਤੇ ਇਟਲੀ ਦਾ ਮਾੜਾ ਸਮਾਂ ਬਦਲਣ ਦਾ ਵੱਧ ਇੰਤਜ਼ਾਰ ਕਰ ਰਹੇ ਹਨ।


author

Lalita Mam

Content Editor

Related News