ਯੂਰਪ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ! 28 ਸ਼ੈਨੇਗਨ ਦੇਸ਼ਾਂ 'ਚ ਲਾਗੂ ਹੋਇਆ ਨਵਾਂ ਇਮੀਗ੍ਰੇਸ਼ਨ ਕਾਨੂੰਨ
Tuesday, Oct 14, 2025 - 11:09 AM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਯੂਰਪ ਦੇ 28 ਸ਼ੈਨੇਗਨ ਦੇਸ਼ਾਂ ਨੇ ਯੂਰਪ ਆਉਣ ਵਾਲੇ ਸੈਲਾਨੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਵਾਂ EES (ਐਂਟਰੀ ਐਗਜਿਟ ਸਿਸਟਮ ) ਕਾਨੂੰਨ ਲਾਗੂ ਕਰ ਦਿੱਤਾ ਹੈ। ਇਸ ਕਾਨੂੰਨ ਨਾਲ ਯੂਰਪ ਦੇ 28 ਸ਼ੈਨੇਗਨ ਦੇਸ਼ਾਂ ਦਾ ਆਨ ਲਾਈਨ ਇਮੀਗ੍ਰੇਸ਼ਨ ਇੱਕ ਹੋ ਜਾਵੇਗਾ ਅਤੇ ਬਾਰਡਰ ਪੁਲਸ ਕੋਲ ਇੱਥੇ ਆਉਣ ਵਾਲੇ ਹਰ ਵਿਅਕਤੀ ਦੀ ਪੂਰੀ ਜਾਣਕਾਰੀ ਹੋਵੇਗੀ ਕਿ ਉਹ ਕਿਸ ਦੇਸ਼ ਰਾਹੀਂ ਦਾਖਲ ਹੋਇਆ ਹੈ ਤੇ ਕਿਸ ਜਗ੍ਹਾ ਤੋਂ ਯੂਰਪ ਦੀ ਧਰਤੀ ਤੋਂ ਬਾਹਰ ਗਿਆ ਹੈ। ਇਹ ਕਾਨੂੰਨ ਯੂਰਪ ਦੇ ਸਾਰੇ ਦੇਸ਼ਾਂ ਦੇ ਬਾਰਡਰਾਂ 'ਤੇ ਲਾਗੂ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਇਕ ਵਾਰ ਫ਼ਿਰ ਦੌੜੀ ਸੋਗ ਦੀ ਲਹਿਰ ! ਮਸ਼ਹੂਰ ਅਦਾਕਾਰ ਦਾ Heart Attack ਨਾਲ ਦਿਹਾਂਤ
ਇਸ ਤੋਂ ਇਲਾਵਾ ਯੂਰਪ ਆਉਣ ਵਾਲੇ ਯਾਤਰੀਆਂ ਦੇ ਪਾਸਪੋਰਟਾਂ 'ਤੇ ਕੋਈ ਮੋਹਰ ਨਹੀਂ ਲੱਗੇਗੀ। ਸਗੋਂ ਇਮੀਗ੍ਰੇਸ਼ਨ ਐਂਟਰੀ ਪੁਆਇੰਟ 'ਤੇ ਪਾਸਪੋਰਟ ਸਕੈਨਿੰਗ ਇੱਕ ਡਿਜੀਟਲ ਫੋਟੋ ਅਤੇ ਫਿੰਗਿਰ ਪ੍ਰਿੰਟ ਹੋਣਗੇ, ਜਿਸ ਨਾਲ ਹੋਰ ਆਸਾਨੀ ਹੋਵੇਗੀ ਤੇ ਇਮੀਗ੍ਰੇਸ਼ਨ ਕਾਊਂਟਰਾਂ 'ਤੇ ਲੰਬੀਆਂ-ਲੰਬੀਆਂ ਕਤਾਰਾਂ ਨਹੀਂ ਲੱਗਣਗੀਆਂ। ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ। ਇਹ ਐਲਾਨ 12 ਅਕਤੂਬਰ ਤੋਂ ਲਾਗੂ ਹੋ ਚੁੱਕੇ ਹਨ।
ਇਹ ਵੀ ਪੜ੍ਹੋ : Youtuber ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਨਾਲ ਵੀਡੀਓ ਵਾਇਰਲ ! ਪੂਲ 'ਚ ਸ਼ਰੇਆਮ ਹੋਏ ਰੋਮਾਂਟਿਕ
ਦੱਸਣਯੋਗ ਹੈ ਕਿ ਡਿਜੀਟਲ ਯੁਗ ਦੇ ਵਿੱਚ ਅਜਿਹਾ ਕਰਨਾ ਲਾਜ਼ਮੀ ਹੋ ਗਿਆ ਸੀ। ਇੱਕ ਬੁਲਾਰੇ ਦੇ ਦੱਸਣ ਮੁਤਾਬਕ ਅਜਿਹਾ ਕਰਨ ਨਾਲ ਜਿਥੇ ਸੈਲਾਨੀਆਂ ਨੂੰ ਵੱਡੀ ਸਹੂਲਤ ਮਿਲੇਗੀ, ਉੱਥੇ ਹੀ ਗੈਰ-ਕਾਨੂੰਨੀ ਤਰੀਕੇ ਨਾਲ ਆਉਣ ਵਾਲਿਆਂ ਦੀਆਂ ਮੁਸ਼ਕਿਲਾਂ ਵੱਧ ਜਾਣਗੀਆਂ ਅਤੇ ਉਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਯੂਰਪ ਦੀ ਹਰ ਬਾਰਡਰ ਫੋਰਸ ਕੋਲ ਰਹੇਗਾ, ਜਿਸ ਤਹਿਤ ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਜਾ ਕੇ ਸਿਆਸੀ ਸ਼ਰਨ ਦੀ ਮੰਗ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ ਚੋਣਾਂ ਲੜਨ ਤੋਂ ਕੀਤਾ ਇਨਕਾਰ, ਹੁਣ ਪਤਨੀ ਉਤਰੇਗੀ ਮੈਦਾਨ 'ਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8