ਪੇਰੂ ਪੁੱਜੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ! ਏਅਰਪੋਰਟ ''ਤੇ ਹੋਇਆ ਸ਼ਾਨਦਾਰ ਸੁਆਗਤ
Saturday, Oct 04, 2025 - 03:41 PM (IST)

ਮਿਲਾਨ (ਸਾਬੀ ਚੀਨੀਆ)- ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਦੱਖਣੀ ਅਮਰੀਕਾ ਦੀ ਯਾਤਰਾ 'ਤੇ ਹਨ। ਇਸੇ ਦੌਰਾਨ ਉਹ ਪੇਰੂ ਪਹੁੰਚੇ, ਜਿੱਥੇ ਸਥਾਨਕ ਕਲਾਕਾਰਾਂ ਅਤੇ ਇੰਡੀਅਨ ੳਵਰਸੀਜ਼ ਕਾਂਗਰਸ ਦੇ ਆਗੂਆਂ ਵੱਲੋਂ ਪੇਰੂ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਾਹੁਲ ਦਾ ਰੀਤੀ ਰਿਵਾਜਾਂ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਰਵਾਇਤੀ ਸੱਭਿਆਚਾਰਕ ਨਾਚ ਪੇਸ਼ਕਾਰੀਆਂ ਨਾਲ ਪੇਰੂ ਦੇ ਲੀਮਾ ਹਵਾਈ ਅੱਡੇ 'ਤੇ ਮਾਹੌਲ ਵੇਖਿਆਂ ਹੀ ਬਣਦਾ ਸੀ। ਆਈ.ਓ.ਸੀ. ਚੇਅਰਮੈਨ ਸੈਮ ਪਿਤ੍ਰੋਦਾ, ਏ.ਆਈ.ਸੀ.ਸੀ .ਸਕੱਤਰ ਆਈ.ਓ.ਸੀ. ਅਤੇ ਵਿਦੇਸ਼ ਮਾਮਲਿਆਂ ਦੇ ਇੰਚਾਰਜ ਡਾ. ਆਰਤੀ ਕ੍ਰਿਸ਼ਨਾ ਅਤੇ ਆਈ.ਓ.ਸੀ. ਦੇ ਕਨਵੀਨਰ ਰਾਜਵਿੰਦਰ ਸਿੰਘ ਸਵਿਟਰਜ਼ਲੈਂਡ ਵੀ ਮੌਕੇ 'ਤੇ ਮੌਜੂਦ ਸਨ।
ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣਾ ਤਾਂ ਕੱਟਣੀ ਪਵੇਗੀ ਦਾੜ੍ਹੀ ! ਅਮਰੀਕਾ 'ਚ ਸਿੱਖ ਨੌਜਵਾਨਾਂ ਲਈ ਵੱਡਾ ਸੰਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e