ਇਟਲੀ ਦੂਜੇ ਵਿਸ਼ਵ ਯੁੱਧ ''ਚ ਸ਼ਹੀਦ ਹੋਏ ਸਿੱਖਾਂ ਦੀ ਯਾਦ ''ਚ ਕੱਢਿਆ ਪੈਦਲ ਮਾਰਚ
Wednesday, Oct 08, 2025 - 04:56 PM (IST)

ਮਿਲਾਨ (ਸਾਬੀ ਚੀਨੀਆ)- ਇਟਲੀ ਦੇ ਸ਼ਹਿਰ ਮਰਕਾਤੋ ਸਰਾਚੀਨਾ ਵਿਖੇ ਵਰਲਡ ਸਿੱਖ ਸ਼ਹੀਦ ਮਿਲਟਰੀ (ਰਜਿ) ਇਟਲੀ ਅਤੇ ਇਟਲੀ ਦੇ ਨੌਜਵਾਨਾਂ ਨੇ ਰੱਲ ਕੇ ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਸਿੱਖ ਅਤੇ ਹੋਰ ਧਰਮਾਂ ਦੇ ਸ਼ਹੀਦ ਹੋਏ ਫੌਜੀਆਂ ਨੂੰ ਇਕ ਵੱਖਰੇ ਤਰੀਕੇ ਨਾਲ ਯਾਦ ਕੀਤਾ। ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਜਿਹੜੇ ਪਹਾੜੀ ਰਸਤਿਆਂ 'ਤੇ ਤੁਰ ਕੇ ਫੌਜੀਆਂ ਨੇ ਦੂਜੀ ਸੰਸਾਰ ਜੰਗ ਦੌਰਾਨ ਵੱਖ ਵੱਖ ਪਿੰਡਾਂ ਨੂੰ ਹਿਟਲਰ ਤੋਂ ਅਜ਼ਾਦ ਕਰਾਇਆ ਸੀ। ਅੱਜ ਉਨ੍ਹਾਂ ਰਸਤਿਆਂ 'ਤੇ ਵਰਲਡ ਸ਼ਹੀਦ ਮਿਲਟਰੀ (ਰਜਿ) ਇਟਲੀ ਅਤੇ ਇਟਲੀ ਦੇ ਨੌਜਵਾਨ ਗੱਭਰੂ ਮੁਟਿਆਰਾਂ ਨੇ ਰਲਕੇ ਪੈਦਲ ਮਾਰਚ ਕੀਤਾ। ਜੋ ਕਿ ਤਕਰੀਬਨ 10 ਕਿਲੋਮੀਟਰ ਦਾ ਰਸਤਾ ਦੱਸਿਆ ਗਿਆ।
ਸਵੇਰੇ 10.30 ਵਜੇ ਸ਼ੁਰੂ ਕਰਕੇ ਸ਼ਾਮ ਨੂੰ ਸਮਾਪਤੀ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਆਪਣੇ ਗੱਤਕੇ ਦੇ ਜੌਹਰ ਵੀ ਦਿਖਾਏ ਤੇ ਆਪਣੇ ਪੰਜ ਕਕਰਾਰਾਂ ਬਾਰੇ ਵੀ ਉਨ੍ਹਾਂ ਨੂੰ ਦੱਸਿਆ ਕਿ ਪੰਜ ਕਰਾਰ, ਕੰਘੇ, ਸ੍ਰੀ ਸਾਹਿਬ, ਕਸ਼ਹਿਰਾ, ਕੜਾ, ਕੇਸਾਂ ਬਾਰੇ ਸਮਝਾਇਆ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋਈ ਆਪਾਂ ਰੱਲਕੇ ਪੈਦਲ ਮਾਰਚ ਕੀਤਾ ਅਤੇ ਅੱਗੋਂ ਵੀ ਰਲਕੇ ਪੈਦਲ ਮਾਰਚ ਕਰਿਆ ਕਰੀਏ। ਇਸ ਮਾਰਚ ਵਿਚ ਸ਼ਾਮਲ ਹੋਣ ਵਾਲਿਆਂ ਚ ਕਮੇਟੀ ਮੈਂਬਰ ਸੇਵਾ ਸਿੰਘ ਫੌਜੀ, ਇੰਦਰਜੀਤ ਸਿੰਘ ਫੋਰਲੀ, ਮਨਜਿੰਦਰ ਸਿੰਘ, ਕੁਲਦੀਪ ਸਿੰਘ, ਹਰਮਿੰਦਰ ਸਿੰਘ, ਅਵਤਾਰ ਸਿੰਘ, ਸਿਮਰਨ ਸੈਨੀ, ਬਲਵਿੰਦਰ ਸਿੰਘ, ਫਤਹਿ ਸਿੰਘ, ਏਕਮ ਸਿੰਘ, ਅਮਨਦੀਪ ਕੌਰ, ਅਨੀਤਾ ਸੈਨੀ, ਅਨੀਕਾ ਸਿੰਘ, ਸੁਖਵਿੰਦਰ ਸਿੰਘ ਸੁੱਖਾ ਡਰੋਲੀ, ਦਲੀਪ ਸਿੰਘ ਦੀਪੋ, ਅਨੀਕਾ ਪੈਰੀਨੀ, ਜਿਊਲਾ ਮੰਜੈਲੀ ਅਤੇ ਸਾਰਾ ੳਰਲੈਤੀ ਸ਼ਾਮਲ ਹੋਏ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8