ਲਵੀਨੀਓ ''ਚ ਧੂਮਧਾਮ ਨਾਲ ਮਨਾਏ ਗਏ ਨਰਾਤੇ, ਅਸ਼ਟਮੀ ਤੇ ਦੁਸਹਿਰੇ ਦੇ ਤਿਉਹਾਰ, ਸੰਗਤਾਂ ''ਚ ਭਾਰੀ ਉਤਸ਼ਾਹ
Sunday, Oct 05, 2025 - 12:09 PM (IST)

ਰੋਮ (ਦਲਵੀਰ ਕੈਂਥ)- ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਸਥਿਤ ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਭਾਰਤੀ ਭਾਈਚਾਰੇ ਵੱਲੋਂ ਨਰਾਤੇ,ਅਸ਼ਟਮੀ ਅਤੇ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। 10 ਦਿਨ ਤੱਕ ਚੱਲੇ ਇਨ੍ਹਾਂ ਤਿਉਹਾਰਾਂ ਦੌਰਾਨ ਮੰਦਿਰ ਨੂੰ ਫੁੱਲਾਂ ਤੇ ਲਾਈਟਾਂ ਨਾਲ ਜਿੱਥੇ ਸਜਾਇਆ ਗਿਆ, ਉੱਥੇ ਹੀ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਮੰਦਿਰ ਵਿੱਚ ਨਤਮਸਤਕ ਹੋ ਕੇ ਮਾਤਾ ਰਾਣੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।
ਬਦੀ 'ਤੇ ਨੇਕੀ ਦੀ ਜਿੱਤ ਦੀ ਭਾਵਨਾ ਨਾਲ ਦੁਸਹਿਰੇ ਦੇ ਤਿਉਹਾਰ ਨੂੰ ਮਨਾਉਣ ਲਈ ਰਾਵਣ ਦੇ ਬੁੱਤ ਨੂੰ ਸਜਾ ਕੇ ਅੱਗ ਲਗਾ ਕੇ ਦਮਨ ਕੀਤਾ ਗਿਆ। 10 ਰੋਜ਼ਾ ਚੱਲੇ ਇਨ੍ਹਾਂ ਸਮਾਗਮਾਂ ਵਿੱਚ ਅਸ਼ਟਮੀ ਵਾਲੇ ਦਿਨ ਗੌਰਵ ਗਾਂਧੀ ਉਪ-ਰਾਜਦੂਤ ਭਾਰਤੀ ਅੰਬੈਂਸੀ ਰੋਮ ਨੇ ਸੰਗਤਾਂ ਦੇ ਦਰਸ਼ਨ ਕਰਦਿਆਂ ਉਨ੍ਹਾਂ ਨੂੰ ਤਿਉਹਾਰਾਂ ਦੀ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਕਿ ਭਾਰਤੀ ਲੋਕਾਂ ਨੇ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਵੀ ਭਾਰਤੀ ਸੰਸਕ੍ਰਿਤ ਤੇ ਤਿਉਹਾਰਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਤੇ ਦਿਲ ਵਿੱਚ ਵਸਾਇਆ ਹੋਇਆ ਹੈ, ਜਿਸ ਲਈ ਨੂੰ ਤੁਸੀਂ ਵਿਸ਼ੇਸ਼ ਵਧਾਈ ਦੇ ਹੱਕਦਾਰ ਹੋ। ਉਨ੍ਹਾਂ ਕਿਹਾ ਕਿ ਹਰ ਭਾਰਤੀ ਨੂੰ, ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹੇ, ਤੁਹਾਡੇ ਵਾਂਗ ਭਾਰਤੀ ਸੰਸਕ੍ਰਿਤੀ ਤੇ ਤਿਉਹਾਰਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣਾ ਤਾਂ ਕੱਟਣੀ ਪਵੇਗੀ ਦਾੜ੍ਹੀ ! ਅਮਰੀਕਾ 'ਚ ਸਿੱਖ ਨੌਜਵਾਨਾਂ ਲਈ ਵੱਡਾ ਸੰਕਟ
ਇਨ੍ਹਾਂ ਤਿਉਹਾਰਾਂ ਮੌਕੇ ਮੰਦਿਰ ਵਿੱਚ ਸਜੀ ਵਿਸ਼ਾਲ ਧਾਰਮਿਕ ਸਟੇਜ ਤੋਂ ਪ੍ਰਸਿੱਧ ਭਜਨ ਮੰਡਲੀਆਂ ਵਿੱਚ ਬਲਜੀਤ ਵਿੱਕੀ, ਕਰਨ ਭਨੋਟ ਤੇ ਸੰਜੀਵ ਸ਼ਰਮਾ ਆਦਿ ਲੋਕ ਗਾਇਕਾਂ ਨੇ ਸਨਾਤਮ ਧਰਮ ਦੇ ਇਨ੍ਹਾਂ ਤਿਉਹਾਰਾਂ ਦੀ ਮਹੱਤਤਾ ਆਪਣੀ ਬੁਲੰਦ ਤੇ ਸੁਰੀਲੀ ਆਵਾਜ਼ ਵਿੱਚ ਸੰਗਤਾਂ ਨੂੰ ਸਰਵਣ ਕਰਵਾਈ।
ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਦਲਬੀਰ ਭੱਟੀ ਤੇ ਇੰਡੋ-ਇਟਾਲੀਅਨ ਵੈਲਫੇਅਰ ਤੇ ਕਲਚਰਲ ਐਸੋਸ਼ੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ਸਮੇਤ ਹੋਰ ਸੇਵਾਦਾਰਾਂ ਨੇ ਗੌਰਵ ਗਾਂਧੀ ਅਤੇ ਉਨ੍ਹਾਂ ਦੀ ਧਰਮਪਤਨੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਨ੍ਹਾਂ ਤਿਉਹਾਰਾਂ ਵਿੱਚ ਮਾਤਾ ਰਾਣੀ ਦੇ ਭੰਡਾਰੇ ਅਤੁੱਟ ਵਰਤਾਏ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e