Italy : ਭਿਆਨਕ ਸੜਕ ਹਾਦਸੇ ''ਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
Sunday, Oct 05, 2025 - 07:31 PM (IST)

ਮਿਲਾਨ (ਇਟਲੀ) (ਸਾਬੀ ਚੀਨੀਆਂ) : ਦੱਖਣੀ ਇਟਲੀ ਦੇ ਸ਼ਹਿਰ ਮਾਤੇਰਾ ਵਿਖੇ ਇੱਕ ਭਿਆਨਕ ਸੜਕ ਹਾਦਸੇ 'ਚ 4 ਪੰਜਾਬੀ ਨੌਜਵਾਨਾਂ ਦੀ ਭਿਆਨਕ ਮੌਤ ਹੋ ਗਈ ਹੈ।
ਦੱਸਣਯੋਗ ਹੈ ਕਿ ਇਹ ਹਾਦਸਾ ਉਦੋਂ ਵਾਪਰਿਆ ਜਦ ਇਹ ਨੌਜਵਾਨ ਇੱਕ ਗੱਡੀ ਰਾਹੀਂ ਆਪਣੇ ਕੰਮ 'ਤੇ ਜਾ ਰਹੇ ਸਨ ਤੇ ਰਸਤੇ ਵਿਚ ਇੱਕ ਟਰੱਕ ਦੇ ਨਾਲ ਸਿੱਧਾ ਟੱਕਰ ਹੋ ਗਈ। ਜਿਸ ਕਾਰਨ ਚਾਰ ਪੰਜਾਬੀਆਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਪੰਜ ਹੋਰ ਨੌਜਵਾਨ ਇਥੋਂ ਦੇ ਮਾਤੇਰਾ ਤੇ ਹਸਪਤਾਲ 'ਚ ਜ਼ੇਰੇ ਇਲਾਜ ਹਨ, ਜਿਨਾਂ ਵਿੱਚੋਂ ਇੱਕ ਦੀ ਸਥਿਤੀ ਚਿੰਤਾਜਨਕ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਬਲਜਿੰਦਰ ਸਿੰਘ ਸਾਬੀ ਨੇ ਦੱਸਿਆ ਕਿ ਇਹ ਨੌਜਵਾਨ ਉਸਦੇ ਨਾਲ ਹੀ ਕਮਰੇ 'ਚ ਰਹਿੰਦੇ ਸਨ ਤੇ ਬੀਤੇ ਕੱਲ ਜਦ ਆਪਣੇ ਕੰਮ 'ਤੇ ਜਾ ਰਹੇ ਸੀ ਤੇ ਰਸਤੇ ਵਿੱਚ ਗੱਡੀ ਦਾ ਇੱਕ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ, ਜਿਸ ਕਾਰਨ 4 ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ। ਇਸ ਖਬਰ ਤੋਂ ਬਾਅਦ ਸਮੁੱਚੇ ਇਟਲੀ ਵਿੱਚ ਸੋਗ ਦੀ ਲਹਿਰ ਹੈ।
ਪੁਲਸ ਪ੍ਰਸ਼ਾਸ਼ਨ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e