ਈ.ਯੂ. 8 ਦੇਸ਼ਾਂ ਨੂੰ ਕਰ ਸਕਦੈ ਟੈਕਸ ਹੈਵਨ ਦੀ ਬਲੈਕਲਿਸਟ ''ਚੋਂ ਬਾਹਰ

Monday, Jan 15, 2018 - 09:57 PM (IST)

ਈ.ਯੂ. 8 ਦੇਸ਼ਾਂ ਨੂੰ ਕਰ ਸਕਦੈ ਟੈਕਸ ਹੈਵਨ ਦੀ ਬਲੈਕਲਿਸਟ ''ਚੋਂ ਬਾਹਰ

ਬ੍ਰਸਲਸ— ਯੂਰਪੀ ਯੂਨੀਅਨ ਦੇ ਅਧਿਕਾਰੀਆਂ ਨੇ ਦਸੰਬਰ ਮਹੀਨੇ ਅਪਣਾਏ ਟੈਕਸ ਹੈਵਨ ਦੀ ਬਲੈਕਲਿਸਟ ਦੀ ਸੂਚੀ 'ਚੋਂ 8 ਦੇਸ਼ਾਂ ਨੂੰ ਹਟਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਵਰਤਮਾਨ ਸਮੇਂ 'ਚ 17 ਦੇਸ਼ਾਂ ਦੇ ਦਸਤਾਵੇਜ਼ ਇਸ 'ਚ ਸ਼ਾਮਲ ਹਨ।
ਇਨ੍ਹਾਂ 8 ਦੇਸ਼ਾਂ 'ਚ ਪਨਾਮਾ, ਦੱਖਮੀ ਕੋਰੀਆ, ਸੰਯੁਕਤ ਅਰਬ ਅਮੀਰਾਤ, ਬਾਰਬਾਡੋਸ, ਗ੍ਰਾਨਾਡਾ, ਮਕਾਓ, ਮੰਗੋਲੀਆ ਤੇ ਟਿਊਨੀਸ਼ੀਆ ਸ਼ਾਮਲ ਹਨ, ਜਿਨ੍ਹਾਂ ਨੂੰ ਸੂਚੀ 'ਚੋਂ ਕੱਢਣ ਦੀ ਤਜਵੀਜ਼ ਦਿੱਤੀ ਗਈ ਹੈ। ਬੁੱਧਵਾਰ ਨੂੰ ਯੂਰਪੀ ਦੇਸ਼ਾਂ ਦੇ ਰਾਜਦੂਤਾਂ ਦੀ ਬੈਠਕ 'ਚ ਪ੍ਰਸਤਾਵ 'ਤੇ ਚਰਚਾ ਕੀਤੀ ਜਾਵੇਗੀ ਤੇ ਇਸ ਨੂੰ ਬ੍ਰਸਲਸ 'ਚ ਅਗਲੇ ਹਫਤੇ ਯੂਰਪੀਅਨ ਯੂਨੀਅਨ ਦੇ ਫਾਈਨਾਂਸ ਮਿਨੀਸਟਰ ਵਲੋਂ ਅਪਣਾਏ ਜਾਣ ਦੀ ਸੰਭਾਵਨਾ ਹੈ।


Related News