ਚਾਹਵਾਲੇ ਨੂੰ ਇਨਕਮ ਟੈਕਸ ਵਿਭਾਗ ਨੇ ਭੇਜਿਆ 49 ਕਰੋੜ ਦਾ ਨੋਟਿਸ, ਜਾਣੋ ਪੂਰਾ ਮਾਮਲਾ

Wednesday, May 22, 2024 - 02:49 PM (IST)

ਚਾਹਵਾਲੇ ਨੂੰ ਇਨਕਮ ਟੈਕਸ ਵਿਭਾਗ ਨੇ ਭੇਜਿਆ 49 ਕਰੋੜ ਦਾ ਨੋਟਿਸ, ਜਾਣੋ ਪੂਰਾ ਮਾਮਲਾ

ਪਾਟਣ- ਚਾਹ ਵੇਚਣ ਵਾਲੇ ਖੇਮਰਾਜ ਦਵੇ ਨੂੰ ਇਨਕਮ ਟੈਕਸ ਵਿਭਾਗ ਨੇ 49 ਕਰੋੜ ਰੁਪਏ ਦੇ ਜੁਰਮਾਨੇ ਦਾ ਨੋਟਿਸ ਭੇਜਿਆ ਹੈ। ਆਈ.ਟੀ. ਦਾ ਨੋਟਿਸ ਮਿਲਣ ਤੋਂ ਬਾਅਦ ਚਾਹਵਾਲੇ ਅਤੇ ਉਸ ਦੇ ਪਰਿਵਾਰ ਦੀ ਨੀਂਦ ਹੀ ਉੱਡ ਗਈ ਹੈ। ਆਖ਼ਰ 'ਚ ਉਸ ਨੇ ਪੁਲਸ 'ਚ ਧੋਖਾਧੜੀ ਦੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਖੇਮਰਾਜ ਬੀਤੇ 10 ਸਾਲਾਂ ਤੋਂ ਗੁਜਰਾਤ ਦੇ ਪਾਟਣ ਜ਼ਿਲ੍ਹੇ ਦੇ ਗੰਜ ਬਜ਼ਾਰ 'ਚ ਚਾਹ ਵੇਚਦਾ ਹੈ ਅਤੇ ਇਹੀ ਉਸ ਦੇ ਪਰਿਵਾਰ ਦੇ ਪਾਲਣ-ਪੋਸ਼ਣ ਦਾ ਜ਼ਰੀਆ ਹੈ। ਪਿਛਲੇ ਸਾਲ ਅਗਸਤ ਮਹੀਨੇ ਉਸ ਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲਿਆ ਸੀ ਪਰ ਅੰਗਰੇਜ਼ੀ 'ਚ ਲਿਖਿਆ ਹੋਣ ਕਾਰਨ ਉਸ ਨੇ ਧਿਆਨ ਨਹੀਂ ਦਿੱਤਾ। ਜਦੋਂ ਆਈ.ਟੀ. ਨੇ ਮੁੜ ਨੋਟਿਸ ਭੇਜਿਆ ਤਾਂ ਉਸ ਨੇ ਆਪਣੀ ਪਛਾਣ ਵਾਲੇ ਵਕੀਲ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਇਨਕਮ ਟੈਕਸ ਵਿਭਾਗ ਨੇ 49 ਕਰੋੜ ਰੁਪਏ ਦਾ ਜੁਰਮਾਨਾ ਭਰਨ ਦਾ ਨੋਟਿਸ ਭੇਜਿਆ ਹੈ।

ਇਹ ਵੀ ਪੜ੍ਹੋ : ਭਗਵਾਨ ਜਗਨਨਾਥ ਨੂੰ ਦੱਸ ਦਿੱਤਾ PM ਮੋਦੀ ਦੇ ਭਗਤ, ਹੁਣ ਪਛਤਾਵੇ ਵਜੋਂ 3 ਦਿਨ ਵਰਤ ਰੱਖਣਗੇ ਸੰਬਿਤ ਪਾਤਰਾ

ਦਰਅਸਲ ਖੇਮਰਾਜ ਦਵੇ ਕੋਲ ਪੈਨ ਕਾਰਡ ਨਹੀਂ ਸੀ, ਜਿਸ ਲਈ ਉਸ ਨੇ ਬਜ਼ਾਰ 'ਚ ਅਨਾਜ ਖਰੀਦਣ ਲਈ ਏਜੰਡ ਅਲਪੇਸ਼ ਪਟੇਲ ਅਤੇ ਵਿਪੁਲ ਪਟੇਲ ਨੂੰ ਆਪਣੇ ਦਸਤਾਵੇਜ਼ ਦਿੱਤੇ ਸਨ ਅਤੇ ਉਨ੍ਹਾਂ ਨੇ ਪੈਨ ਕਾਰਡ ਕੱਢਵਾ ਕੇ ਦਿੱਤਾ ਸੀ। ਇਨ੍ਹਾਂ ਦੋਹਾਂ ਦਾ ਦਫ਼ਤਰ ਵੀ ਬਜ਼ਾਰ 'ਚ ਸੀ, ਜਿੱਥੇ ਖੇਮਰਾਜ ਦੀ ਦੁਕਾਨ ਤੋਂ ਚਾਹ ਜਾਂਦੀ ਸੀ। ਜਿਸ ਕਾਰਨ ਖੇਮਰਾਜ ਉਨ੍ਹਾਂ ਦੋਹਾਂ ਦੇ ਸੰਪਰਕ 'ਚ ਸਨ ਅਤੇ ਇਸ ਲਈ ਪੈਨ ਕਾਰਡ ਕੱਢਵਾਉਣ ਲਈ ਇਨ੍ਹਾਂ 'ਤੇ ਭਰੋਸਾ ਕੀਤਾ ਸੀ। ਪੁਲਸ ਨੇ ਦੱਸਿਆ ਕਿ ਖੇਮਰਾਜ ਦੀ ਸ਼ਿਕਾਇਤ 'ਚ ਸਾਫ਼ ਕਿਹਾ ਗਿਆ ਹੈ ਕਿ ਪੈਨ ਕਾਰਡ ਕੱਢਵਾਉਣ ਲਈ ਉਸ ਨੇ ਸਾਰੇ ਦਸਤਾਵੇਜ਼ ਦਿੱਤੇ ਸਨ, ਜਿਸ ਨਾਲ ਉਨ੍ਹਾਂ ਨੇ ਬੈਂਕ ਖੁੱਲ੍ਹਵਾਇਆ ਸੀ ਅਤੇ ਉਸ ਤੋਂ ਲੈਣ-ਦੇਣ ਹੋਏ ਸਨ, ਜਿਸ ਲਈ ਖੇਮਰਾਜ ਨੂੰ ਇਨਕਮ ਟੈਕਸ ਵਿਭਾਗ ਨੇ ਵਾਰ-ਵਾਰ ਜ਼ੁਰਮਾਨੇ ਦੇ ਨੋਟਿਸ ਭੇਜੇ ਸਨ। ਖੇਮਰਾਜ ਦੇ ਬੈਂਕ ਅਕਾਊਂਟ 'ਚ ਕੋਣ ਵੱਡਾ ਲੈਣ-ਦੇਣ ਨਹੀਂ ਸੀ, ਜਿਸ ਕਾਰਨ ਉਸ ਨੂੰ ਸ਼ੱਕ ਹੋਇਆ ਅਤੇ ਫਿਰ ਉਸ ਨੇ ਇਨ੍ਹਾਂ ਦੋਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਦੋਹਾਂ ਨੇ ਆਪਣਾ ਦਫ਼ਤਰ ਬੰਦ ਕਰ ਦਿੱਤਾ ਸੀ, ਫਿਰ ਉੱਥੋਂ ਜੋ ਨੰਬਰ ਮਿਲਿਆ ਉਸ 'ਤੇ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਖੇਮਰਾਜ ਦੇ ਪੈਨ ਕਾਰਡ ਤੋਂ ਇਨ੍ਹਾਂ ਦੋਹਾਂ ਨੇ ਵੱਖ-ਵੱਖ ਬੈਂਕ ਖਾਤੇ ਖੋਲ੍ਹੇ ਸਨ ਅਤੇ ਉਸ ਤੋਂ ਕਰੋੜਾਂ ਦਾ ਲੈਣ-ਦੇਣ ਕੀਤਾ ਗਿਆ ਸੀ, ਜਿਸ ਕਾਰਨ ਆਈ.ਟੀ. ਵਿਭਾਗ ਨੇ ਖਾਤੇ ਦੇ ਮਾਲਕ ਖੇਮਰਾਜ ਨੂੰ ਨੋਟਿਸ ਭੇਜਿਆ ਸੀ। 

ਇਹ ਵੀ ਪੜ੍ਹੋ : ਵੱਡਾ ਹਾਦਸਾ; ਕਿਸ਼ਤੀ ਪਲਟਣ ਨਾਲ 2 ਬੱਚਿਆਂ ਸਮੇਤ 6 ਲੋਕ ਡੁੱਬੇ

ਖੇਮਰਾਜ ਨੂੰ ਅੰਗਰੇਜ਼ੀ ਲਿਖਣੀ-ਪੜ੍ਹਨੀ ਨਹੀਂ ਆਉਂਦੀ ਸੀ, ਇਸ ਲਈ ਅਲਪੇਸ਼ ਅਤੇ ਵਿਪੁਲ ਨੇ ਪੈਨ ਕਾਰਡ ਤੋਂ ਬਾਅਦ ਬੈਂਕ ਖਾਤੇ ਖੁੱਲ੍ਹਵਾਉਣ ਲਈ ਵੱਖ-ਵੱਖ ਥਾਵਾਂ 'ਤੇ ਦਸਤਖ਼ਤ ਲਏ ਸਨ ਅਤੇ ਫਿਰ ਬੈਂਕ ਖਾਤਿਆਂ ਤੋਂ ਲੈਣ-ਦੇਣ ਕੀਤਾ ਸੀ। ਸਾਲ 2014 ਤੋਂ 2016 ਤੱਕ ਇਨ੍ਹਾਂ ਬੈਂਕ ਖਾਤਿਆਂ ਤੋਂ ਜੋ ਆਰਥਿਕ ਲੈਣ-ਦੇਣ ਕੀਤੀ ਗਈ, ਉਸ ਲਈ ਇਨਕਮ ਟੈਕਸ ਵਿਭਾਗ ਨੇ ਖੇਮਰਾਜ ਨੂੰ ਜੁਰਮਾਨੇ ਦਾ ਨੋਟਿਸ ਭੇਜਿਆ। ਖੇਮਰਾਜ ਨੇ ਅਲਪੇਸ਼ ਅਤੇ ਵਿਪੁਲ ਪਟੇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਕਿਸੇ ਨੂੰ ਕੁਝ ਨਾ ਦੱਸੇ, ਨਹੀਂ ਤਾਂ ਉਸ ਨੂੰ ਗਲਤ ਕੇਸ 'ਚ ਫਸਾ ਦੇਣਗੇ, ਜਿਸ ਕਾਰਨ ਉਹ ਡਰ ਗਿਆ ਸੀ ਪਰ ਵਾਰ-ਵਾਰ ਨੋਟਿਸ ਆਉਣ ਕਾਰਨ ਆਖ਼ਰਕਾਰ ਉਸ ਨੇ ਪੁਲਸ 'ਚ ਇਨ੍ਹਾਂ ਦੋਹਾਂ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਧੋਖਾਧੜੀ ਅਤੇ ਵਿਸ਼ਵਾਸਘਾਤ ਕਰਨ ਦੇ ਮਾਮਲੇ 'ਚ ਆਈ.ਪੀ.ਸੀ. ਦੀ ਧਾਰਾ 406, 465, 467, 120ਬੀ ਅਤੇ 506 ਦੇ ਅਧੀਨ ਮਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News