ਖਾੜੀ ਦੇਸ਼ਾਂ ਦਾ ਕੱਚਾ ਤੇਲ ਕੌਮਾਂਤਰੀ ਬਾਜ਼ਾਰ ’ਚ 8 ਫੀਸਦੀ ਹੋਇਆ ਸਸਤਾ
Sunday, May 26, 2024 - 01:32 PM (IST)
ਮੁੰਬਈ (ਇੰਟ.) - ਭਾਵੇਂ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ’ਚ ਲੱਗਭਗ ਇਕ ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੋਵੇ ਪਰ ਇਕ ਮਹੀਨੇ ’ਚ ਇਹੀ ਕੀਮਤ ਲੱਗਭਗ 8 ਫੀਸਦੀ ਤੱਕ ਘੱਟ ਹੋ ਚੁੱਕੀ ਹੈ। ਖਾੜੀ ਦੇਸ਼ਾਂ ਦਾ ਕੱਚਾ ਤੇਲ ਕੌਮਾਂਤਰੀ ਬਾਜ਼ਾਰ ’ਚ ਲੱਗਭਗ 8 ਫੀਸਦੀ ਤੱਕ ਸਸਤਾ ਹੋ ਚੁੱਕਾ ਹੈ। ਉੱਥੇ ਹੀ ਦੂਜੇ ਪਾਸੇ ਅਮਰੀਕੀ ਕਰੂਡ ਆਇਲ ਦੀ ਕੀਮਤ ਲੱਗਭਗ 7 ਫੀਸਦੀ ਤੱਕ ਘੱਟ ਹੋ ਚੁੱਕੀ ਹੈ। ਜਾਣਕਾਰਾਂ ਦੀ ਮੰਨੀਏ ਤਾਂ ਮੰਗ ’ਤੇ ਅਸਰ ਪੈਣ ਦੀ ਵਜ੍ਹਾ ਨਾਲ ਕੱਚੇ ਤੇਲ ਦੀ ਕੀਮਤ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅਸਲ ’ਚ ਅਮਰੀਕਾ ਵਿਚ ਮਜ਼ਬੂਤ ਆਰਥਿਕ ਅੰਕੜੇ ਆਉਣ ਦੀ ਵਜ੍ਹਾ ਨਾਲ ਅੰਦਾਜ਼ਾ ਹੈ ਕਿ ਫੈਡ ਵਿਆਜ ਦਰਾਂ ਨੂੰ ਲੰਬਾ ਸਮਾਂ ਹੋਲਡ ਕਰ ਕੇ ਰੱਖ ਸਕਦਾ ਹੈ, ਜਿਸ ਕਾਰਨ ਡਾਲਰ ਇੰਡੈਕਸ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਦਾ ਅਸਰ ਕੱਚੇ ਤੇਲ ਦੀ ਕੀਮਤ ’ਚ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : ਪੁੱਤਰ ਹੈ ਜਾਂ ਧੀ ਇਹ ਦੇਖਣ ਲਈ ਵਿਅਕਤੀ ਨੇ ਵੱਢ ਦਿੱਤਾ ਗਰਭਵਤੀ ਘਰਵਾਲੀ ਦਾ ਢਿੱਡ
ਉਥੇ ਹੀ ਦੂਜੇ ਪਾਸੇ ਭਾਰਤ ’ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਦੇਸ਼ ਦੇ ਚਾਰਾਂ ਮਹਾਨਗਰਾਂ ’ਚ ਉਹੀ ਰੇਟ ਲਾਗੂ ਰਹਿਣਗੇ, ਜੋ 16 ਮਾਰਚ ਨੂੰ ਸਨ। ਉਦੋਂ ਦੇਸ਼ ਦੀ ਓ. ਐੱਮ. ਸੀ. ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ। ਜਾਣਕਾਰਾਂ ਅਨੁਸਾਰ ਕੱਚੇ ਤੇਲ ਦੀ ਕੀਮਤ ’ਚ ਇਸੇ ਤਰ੍ਹਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਤਾਂ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ : 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ
ਕੱਚੇ ਤੇਲ ਦੀਆਂ ਕੀਮਤਾਂ
ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲੀ। ਖਾੜੀ ਦੇਸ਼ਾਂ ਦਾ ਤੇਲ ਬ੍ਰੇਂਟ ਕਰੂਡ ਆਇਲ 1 ਫੀਸਦੀ ਦੀ ਤੇਜ਼ੀ ਨਾਲ 82.12 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ। ਵੈਸੇ, ਬੀਤੇ ਇਕ ਮਹੀਨੇ ’ਚ ਬ੍ਰੇਂਟ ਕਰੂਡ ਆਇਲ ਦੀ ਕੀਮਤ ’ਚ 7.70 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। 26 ਅਪ੍ਰੈਲ ਦੇ ਬਾਅਦ ਤੋਂ ਬ੍ਰੇਂਟ ਕਰੂਡ ਆਇਲ 7 ਡਾਲਰ ਪ੍ਰਤੀ ਬੈਰਲ ਸਸਤਾ ਹੋ ਚੁੱਕਾ ਹੈ।
ਉਥੇ ਹੀ, ਦੂਜੇ ਪਾਸੇ ਅਮਰੀਕੀ ਕੱਚੇ ਤੇਲ ਦੀ ਕੀਮਤ ਭਾਵ ਡਬਲਿਊ. ਟੀ. ਆਈ. ’ਚ 1.11 ਫੀਸਦੀ ਦੀ ਤੇਜ਼ੀ ਦੇਖੀ ਗਈ ਅਤੇ ਕੀਮਤ 77.72 ਡਾਲਰ ਪ੍ਰਤੀ ਬੈਰਲ ’ਤੇ ਆ ਗਈ ਹੈ। ਲੱਗਭਗ ਇਕ ਮਹੀਨੇ ’ਚ ਅਮਰੀਕੀ ਤੇਲ ਦੀ ਕੀਮਤ ’ਚ ਲੱਗਭਗ 7 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਡਬਲਿਊ. ਟੀ. ਆਈ. ’ਚ ਲੱਗਭਗ 6 ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲ ਚੁੱਕੀ ਹੈ।
ਇਹ ਵੀ ਪੜ੍ਹੋ : ਵੋਟਿੰਗ ਵਾਲੇ ਦਿਨ ਅੱਤ ਦੀ ਗਰਮੀ ਦੇ ਬਾਵਜੂਦ ਵੋਟਰਾਂ 'ਚ ਦੇਖਣ ਨੂੰ ਮਿਲ ਰਿਹਾ ਭਾਰੀ ਉਤਸ਼ਾਹ(ਦੇਖੋ ਤਸਵੀਰਾਂ)
ਇਹ ਵੀ ਪੜ੍ਹੋ : ਮਜਦੂਰ ਨੇ ਵਿਦਿਆਰਥਣਾਂ ਨੂੰ ਕੀਤਾ ਗੁੰਮਰਾਹ, 5 ਮਹੀਨਿਆਂ 'ਚ 7 ਲੜਕੀਆਂ ਨਾਲ ਜਬਰ ਜਿਨਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8