8 ਪ੍ਰਮੁੱਖ ਸ਼ਹਿਰਾਂ ’ਚ ਸਸਤੇ ਘਰਾਂ ਦੀ ਸਪਲਾਈ 38 ਫੀਸਦੀ ਘਟੀ

05/27/2024 2:20:28 PM

ਨਵੀਂ ਦਿੱਲੀ (ਭਾਸ਼ਾ) - ਇਸ ਸਾਲ ਜਨਵਰੀ-ਮਾਰਚ ਤਿਮਾਹੀ ਦੌਰਾਨ 8 ਪ੍ਰਮੁੱਖ ਸ਼ਹਿਰਾਂ ’ਚ 60 ਲੱਖ ਰੁਪਏ ਤੱਕ ਕੀਮਤ ਵਾਲੇ ਸਸਤੇ ਘਰਾਂ ਦੀ ਨਵੀਂ ਸਪਲਾਈ 38 ਫੀਸਦੀ ਘੱਟਕੇ 33,420 ਇਕਾਈ ਰਹਿ ਗੀ ਹੈ। ਇਸਦੀ ਵਜ੍ਹਾ ਇਹ ਹੈ ਕਿ ਬਿਲਡਰ ਲਗਜਰੀ ਯਾਨੀ ਮਹਿੰਗੇ ਫਲੈਟ ਬਣਾਉਣ ’ਤੇ ਧਿਆਨ ਦੇ ਰਹੇ ਹਨ। ਰਿਅਲ ਅਸਟੇਟ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ ਪ੍ਰਾਪਇਕਵਿਟੀ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ :     ਪੁੱਤਰ ਹੈ ਜਾਂ ਧੀ ਇਹ ਦੇਖਣ ਲਈ ਵਿਅਕਤੀ ਨੇ ਵੱਢ ਦਿੱਤਾ ਗਰਭਵਤੀ ਘਰਵਾਲੀ ਦਾ ਢਿੱਡ

ਪ੍ਰਾਪਇਕਵਿਟੀ ਨੇ ਕਿਹਾ ਕਿ ਸਸਤੇ ਘਰਾਂ ਦੀ ਸਪਲਾਈ ਘੱਟਣ ਦੀ ਵਜ੍ਹਾ ਜਮੀਨ ਅਤੇ ਨਿਰਮਾਣ ਦੀ ਲਾਗਤ ਵਧਨਾ ਹੈ। ਇਸ ਨਾਲ ਸਸਤੇ ਘਰਾਂ ਦਾ ਨਿਰਮਾਣ ਬਹੁਤ ਲਾਭ ਦਾ ਸੌਦਾ ਨਹੀਂ ਰਹਿ ਗਿਆ ਹੈ। ਪ੍ਰਾਪਇਕਵਿਟੀ ਦ ੇ ਅੰਕੜਿਆਂ ਅਨੁਸਾਰ ਦੇਸ਼ ਦੇ ਸ਼ਿਖਰ ਅੱਠ ਸ਼ਹਿਰਾਂ ’ਚ ਜਨਵਰੀ-ਮਾਰਚ 2024 ਦੌਰਾਨ 60 ਲੱਖ ਰੁਪਏ ਤੱਕ ਕੀਮਤ ਦੇ ਘਰਾਂ ਦੀ ਨਵੀਂ ਸਪਲਾਈ 33,420 ਇਕਾਈ ਰਹੀ, ਜੋ ਇਕ ਸਾਲ ਪਹਿਲਾ ਦੀ ਸਮਾਨ ਮਿਆਦ ’ਚ 53,818 ਇਕਾਈ ਸੀ। ਇਹ 8 ਸ਼ਹਿਰਾਂ ਹਨ - ਦਿੱਲੀ-ਐੱਨ.ਸੀ.ਆਰ., ਮੁੰਬਈ ਮਹਾਨਗਰ ਖੇਤਰ (ਐੱਮ.ਐੱਮ.ਆਰ.), ਬੇਗੁਲੁਰੂ, ਹੈਦਰਾਬਾਦ, ਚੇਨੱਈ, ਕੋਲਕਾਤਾ, ਪੁਣੇ ਅਤੇ ਅਹਿਮਦਾਬਾਦ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2003 ਦੇ ਕੈਲੇਂਡਰ ਸਾਲ ਦੌਰਾਨ ਇਸ ਮੁੱਲ ਸ਼੍ਰੇਣੀ ’ਚ ਨਵੀਂ ਸਪਲਾਈ ’ਚ 20 ਫੀਸਦੀ ਦੀ ਗਿਰਾਵਟ ਆਈ ਅਤੇ ਗਿਰਾਵਟ ਦਾ ਰੁਝਾਨ ਇਸ ਸਾਲ ਦੀ ਪਹਿਲੀ ਤਿਮਾਹੀ ’ ਚ ਵੀ ਜਾਰੀ ਰਿਹਾ।

ਇਹ ਵੀ ਪੜ੍ਹੋ :     1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News