ਯੂਰਪੀ ਯੂਨੀਅਨ ਰੈਗੂਲਟੇਰ ਨੇ ਰੇਮਡੇਸਿਵਿਰ ਦੇ ਇਸਤੇਮਾਲ ਨੂੰ ਦਿੱਤੀ ਇਜਾਜ਼ਤ

Thursday, Jun 25, 2020 - 10:04 PM (IST)

ਯੂਰਪੀ ਯੂਨੀਅਨ ਰੈਗੂਲਟੇਰ ਨੇ ਰੇਮਡੇਸਿਵਿਰ ਦੇ ਇਸਤੇਮਾਲ ਨੂੰ ਦਿੱਤੀ ਇਜਾਜ਼ਤ

ਪੈਰਿਸ - ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਐਂਟੀ-ਵਾਇਰਸ ਡਰੱਗ ਰੇਮਡੇਸਿਵਿਰ ਦੇ ਇਸਤੇਮਾਲ ਦੀ ਇਜਾਜ਼ਤ ਯੂਰਪੀ ਸੰਘ ਦੇ ਰੈਗੂਲੇਟਰ ਨੇ ਦੇ ਦਿੱਤੀ ਹੈ। ਯੂਰਪੀ ਸੰਘ ਦੇ ਹੈਲਥ ਕੇਅਰ ਰੈਗੂਲੇਟਰ 'ਦਿ ਯੂਰਪੀਅਨ ਮੈਡੀਸਿੰਸ ਏਜੰਸੀ' (ਈ. ਐਮ. ਏ.) ਨੇ ਵੀਰਵਾਰ ਨੂੰ ਆਖਿਆ ਕਿ ਨਿਮੋਨੀਆ ਦੇ ਸ਼ਿਕਾਰ ਲੋਕਾਂ ਨੂੰ ਜਿਨ੍ਹਾਂ ਨੂੰ ਆਕਸੀਜਨ ਸੋਪਰਟ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਇਹ ਦਵਾਈ ਦਿੱਤੀ ਜਾ ਸਕਦੀ ਹੈ। ਪਰ ਮਰੀਜ਼ ਦੀ ਉਮਰ 12 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ।

ਰੇਮਡੇਸਿਵਿਰ ਦਾ ਇਸਤੇਮਾਲ ਇਬੋਲਾ ਵਾਇਰਸ ਖਿਲਾਫ ਵੀ ਕੀਤਾ ਗਿਆ ਸੀ। ਇਸ ਦੁਨੀਆ ਵਿਚ ਕੋਰੋਨਾਵਾਇਰਸ ਦੇ ਖਿਲਾਫ ਇਸਤੇਮਾਲ ਹੋਣ ਵਾਲੀ ਵੈਕਸੀਨ ਦੀ ਪੂਰੀ ਦੁਨੀਆ ਵਿਚ ਖੋਜ ਹੋ ਰਹੀ ਹੈ। ਬਿ੍ਰਟੇਨ ਵਿਚ ਮਈ ਦੇ ਮਹੀਨੇ ਵਿਚ ਕੁਝ ਚੁਣੇ ਹੋਏ ਕੋਰੋਨਾ ਵਿਸ਼ੇਸ਼ ਹਸਪਤਾਲਾਂ ਵਿਚ ਇਸ ਦਵਾਈ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਸੀ। ਪਰ ਯੂਰਪੀ ਸੰਘ ਦੇ ਸਾਰੇ ਦੇਸ਼ਾਂ ਵਿਚ ਇਸ ਦੇ ਇਸਤੇਮਾਲ ਦੇ ਲਈ ਯੂਰਪੀ ਕਮਿਸ਼ਨ ਦੀ ਮਨਜ਼ੂਰੀ ਲੈਣੀ ਹੋਵੇਗੀ।


author

Khushdeep Jassi

Content Editor

Related News