ਯੂਰਪੀਨ ਯੂਨੀਅਨ ਨੇ ਕੋਰੋਨਾ ਟੀਕਾ ਨਿਰਯਾਤ ''ਤੇ ਪਾਬੰਦੀਆਂ ''ਚ ਦਿੱਤੀ ਢਿੱਲ

Friday, Nov 26, 2021 - 09:40 PM (IST)

ਯੂਰਪੀਨ ਯੂਨੀਅਨ ਨੇ ਕੋਰੋਨਾ ਟੀਕਾ ਨਿਰਯਾਤ ''ਤੇ ਪਾਬੰਦੀਆਂ ''ਚ ਦਿੱਤੀ ਢਿੱਲ

ਬ੍ਰੇਸਲਜ਼-ਯੂਰਪੀਨ ਯੂਨੀਅਨ (ਈ.ਯੂ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੋਵਿਡ-19 ਰੋਕੂ ਟੀਕੇ ਨਿਰਯਾਤ ਕਰਨ 'ਤੇ ਆਪਣੀਆਂ ਪਾਬੰਦੀਆਂ 'ਚ ਢਿੱਲ ਦੇਵੇਗਾ। ਈ.ਯੂ. ਦੀ ਕਾਰਜਕਾਰੀ ਇਕਾਈ ਯੂਰਪੀਨ ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਜਨਵਰੀ ਤੋਂ ਟੀਕਾ ਉਪਤਾਦਕਾਂ ਨੂੰ 27 ਮੈਂਬਰੀ ਈ.ਯੂ. ਦੇ ਬਾਹਰ ਦੇ ਦੇਸ਼ਾਂ ਨੂੰ ਟੀਕੇ ਦਾ ਨਿਰਯਾਤ ਕਰਨ ਲਈ ਵਿਸ਼ੇਸ਼ ਇਜਾਜ਼ਤ ਦੀ ਜ਼ਰੂਰਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਤੇਲ ਟੈਂਕਰ ਤੇ ਕਾਰ 'ਚ ਹੋਈ ਜ਼ਬਰਦਸਤ ਟੱਕਰ, ਲੱਗੀ ਅੱਗ

ਇਸ ਸਾਲ ਦੀ ਸ਼ੁਰੂਆਤ 'ਚ ਜਦ ਟੀਕੇ ਦੀ ਸਪਲਾਈ ਘੱਟ ਸੀ, ਈ.ਯੂ. ਨੇ ਐਸਟ੍ਰਾਜ਼ੇਨੇਕਾ ਦੇ ਟੀਕਿਆਂ ਨੂੰ ਸੰਗਠਨ ਦੇ ਬਾਹਰ ਦੇ ਦੇਸ਼ਾਂ ਨੂੰ ਦਿੱਤੇ ਜਾਣ ਤੋਂ ਰੋਕਣ ਲਈ ਕੁਝ ਪਾਬੰਦੀਆਂ ਲਾਈਆਂ ਸਨ। ਈ.ਯੂ. ਨੇ ਇਸ ਨਿਰਯਾਤ ਕੰਟਰੋਲ ਪ੍ਰਣਾਲੀ ਦਾ ਇਸਤੇਮਾਲ ਮਾਰਚ 'ਚ ਕੀਤਾ ਸੀ ਜਦ ਐਸਟ੍ਰਾਜ਼ੇਨੇਕਾ ਟੀਕੇ ਦੀਆਂ ਢਾਈ ਲੱਖ ਖੁਰਾਕਾਂ ਨੂੰ ਆਸਟ੍ਰੇਲੀਆ ਭੇਜੇ ਜਾਣ ਤੋਂ ਰੋਕ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਉਣ 'ਤੇ ਇਜ਼ਰਾਈਲ ਨੇ 'ਐਮਰਜੈਂਸੀ ਸਥਿਤੀ' ਦੀ ਦਿੱਤੀ ਚਿਤਾਵਨੀ

ਯੂਰਪੀਨ ਕਮਿਸ਼ਨ ਦੀ ਬੁਲਾਰਨ ਡਾਨਾ ਸਪਿਨੈਂਟ ਨੇ ਕਿਹਾ ਕਿ ਨਵੀਂ ਨਿਗਰਾਨੀ ਵਿਵਸਥਾ ਨਾਲ ਨਿਰਯਾਤ 'ਚ ਪਾਰਦਸ਼ਤਾ ਯਕੀਨੀ ਕੀਤੀ ਜਾਵੇਗੀ ਜਿਸ ਨਾਲ ਕੰਪਨੀਆਂ ਕਮਿਸ਼ਨ ਨੂੰ ਨਿਰਯਾਤ ਦੇ ਅੰਕੜੇ ਉਪਲੱਬਧ ਕਰਵਾਏਗੀ। ਸਪਿਨੈਂਟ ਨੇ ਕਿਹਾ ਕਿ ਈ.ਯੂ. ਕੋਵਿਡ-19 ਰੋਕੂ ਟੀਕਿਆਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ ਜੋ 150 ਤੋਂ ਜ਼ਿਆਦਾ ਦੇਸ਼ਾਂ ਨੂੰ ਇਕ ਅਰਬ 30 ਕਰੋੜ ਤੋਂ ਜ਼ਿਆਦਾ ਖੁਰਾਕਾਂ ਨਿਰਯਾਤ ਕਰਦਾ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਦੀ ਬਰਾਮਦ 3 ਮਹੀਨਿਆਂ ’ਚ 132 ਫੀਸਦੀ ਵਧੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News