ਯੂਕੇ : ਇੱਕ ਹੀ ਸ਼ਹਿਰ 'ਚ 8,000 ਬੱਚੇ ਤੇ 350 ਅਧਿਆਪਕ ਹੋਏ ਇਕਾਂਤਵਾਸ

Tuesday, Sep 29, 2020 - 12:45 PM (IST)

ਯੂਕੇ : ਇੱਕ ਹੀ ਸ਼ਹਿਰ 'ਚ 8,000 ਬੱਚੇ ਤੇ 350 ਅਧਿਆਪਕ ਹੋਏ ਇਕਾਂਤਵਾਸ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿਚ ਕੋਰੋਨਾਵਾਇਰਸ ਮਹਾਮਾਰੀ ਦੀ ਲਾਗ ਦੇ ਕੇਸ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਹਨ। ਇਸ ਵਾਇਰਸ ਨੇ ਹੁਣ ਲੀਵਰਪੂਲ ਵਿੱਚ ਕਹਿਰ ਮਚਾਇਆ ਹੈ। ਲੀਵਰਪੂਲ ਦੇ ਮੇਅਰ ਨੇ ਕਿਹਾ ਹੈ ਕਿ ਇੱਥੇ ਤਕਰੀਬਨ 8,000 ਸਕੂਲੀ ਵਿਦਿਆਰਥੀ, 350 ਅਧਿਆਪਕ ਅਤੇ ਸਟਾਫ ਮੈਂਬਰ ਆਪਣੇ ਆਪ ਨੂੰ ਇਕਾਂਤਵਾਸ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ, ਕੈਨੇਡਾ ਅਤੇ ਜਾਪਾਨ ਤੋਂ ਬਾਅਦ ਹੁਣ ਪੈਰਿਸ 'ਚ ਚੀਨ ਵਿਰੋਧੀ ਪ੍ਰਦਰਸ਼ਨ

ਮਰਸੀਸਾਈਡ ਦੇ ਇਸ ਸ਼ਹਿਰ ਵਿੱਚ ਐਤਵਾਰ ਨੂੰ 203 ਕੋਰੋਨਾਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ। ਹੁਣ ਇਸ ਵਿੱਚ ਪ੍ਰਤੀ 100,000 ਲੋਕਾਂ ਵਿੱਚ 40.8 ਦੀ ਲਾਗ ਦੀ ਦਰ ਆਈ ਹੈ। ਇਹ ਯੂਕੇ ਵਿੱਚ ਸਭ ਤੋਂ ਵੱਧ ਹੈ। ਇੱਕ ਟਵੀਟ ਵਿੱਚ ਮੇਅਰ ਜੋਅ ਐਂਡਰਸਨ ਨੇ ਕਿਹਾ ਹੈ ਕਿ ‘ਲੀਵਰਪੂਲ ਵਿੱਚ ਪਿਛਲੇ ਹਫ਼ਤੇ ਵਿੱਚ ਕੌਵਿਡ-19 ਦੇ ਨਵੇਂ ਕੇਸ 1254 ਹਨ। ਇਸ ਨਾਲ ਪੀੜਤਾਂ ਦੀ ਸੰਖਿਆ 5000 ਦੇ ਲਗਭਗ ਵੱਧ ਗਈ ਹੈ ਜੋ ਹਰ ਛੇ ਦਿਨਾਂ ਵਿੱਚ ਦੁੱਗਣੀ ਹੋ ਰਹੀ ਹੈ।' ਇਸ ਲਈ ਮੇਅਰ ਨੇ ਲੋਕਾਂ ਨੂੰ ਆਪਣਾ ਖਿਆਲ ਰੱਖਣ ਦੀ ਬੇਨਤੀ ਕੀਤੀ ਹੈ।


author

Vandana

Content Editor

Related News