'ਟੋਏ' ਦੀ ਡੂੰਘਾਈ ਦਾ ਸਬੂਤ ਦੇਣ ਲਈ ਪਿਓ ਨੇ 6 ਫੁੱਟ ਦੇ ਪੁੱਤ ਨੂੰ ਟੋਏ 'ਚ ਗੱਡਿਆ

Friday, Nov 20, 2020 - 05:56 PM (IST)

'ਟੋਏ' ਦੀ ਡੂੰਘਾਈ ਦਾ ਸਬੂਤ ਦੇਣ ਲਈ ਪਿਓ ਨੇ 6 ਫੁੱਟ ਦੇ ਪੁੱਤ ਨੂੰ ਟੋਏ 'ਚ ਗੱਡਿਆ

ਲੰਡਨ (ਬਿਊਰੋ): ਇਕ ਸ਼ਹਿਰ ਤੋਂ ਦੂਜੇ ਸ਼ਹਿਰ ਅਤੇ ਦੂਰ-ਦੁਰਾਡੇ ਥਾਵਾਂ 'ਤੇ ਜਾਣ ਲਈ ਸੜਕ ਮਾਰਗ ਦੀ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਇਹਨਾਂ ਸੜਕ ਮਾਰਗਾਂ ਨੂੰ ਪੱਕੇ ਤੇ ਮਜ਼ਬੂਤ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਕਈ ਵਾਰ ਇਹ ਦਾਅਵੇ ਸਹੀ ਸਾਬਤ ਨਹੀਂ ਹੁੰਦੇ। ਅਜਿਹਾ ਹੀ ਇਕ ਮਾਮਲਾ ਇੰਗਲੈਂਡ ਦਾ ਸਾਹਮਣੇ ਆਇਆ ਹੈ। ਇੱਥੇ ਐਰੋਨ ਕ੍ਰਾਸ ਦਾ ਨਾਮ ਸ਼ਖਸ ਆਪਣੇ ਖੇਤਰ ਵਿਚ ਮੌਜੂਦ ਟੋਏ ਤੋਂ ਇੰਨਾ ਪਰੇਸ਼ਾਨ ਹੋਇਆ ਕਿ ਉਸ ਨੇ ਆਪਣੇ 27 ਸਾਲ ਦੇ ਪੁੱਤਰ ਨੂੰ ਇਸ ਟੋਏ ਵਿਚ ਗੱਡ ਦਿੱਤਾ ਤਾਂ ਜੋ ਉਹ ਸਥਾਨਕ ਪ੍ਰਸ਼ਾਸਨ ਨੂੰ ਸਾਬਤ ਕਰ ਸਕੇ ਕਿ ਇਹ ਟੋਇਆ ਕਿੰਨਾ ਡੂੰਘਾ ਹੈ।

PunjabKesari

ਰਿਪੋਰਟਾਂ ਦੇ ਮੁਤਾਬਕ, ਇਹ ਟੋਇਆ ਇੰਗਲੈਂਡ ਦੇ ਕਸਬੇ ਲੰਕਾਸ਼ਾਇਰ ਦੇ ਵਾਇਕਾਲਰ ਖੇਤਰ ਵਿਚ ਹੈ ਅਤੇ 52 ਸਾਲਾ ਕ੍ਰਾਸ ਨੇ ਇਕ ਸਾਲ ਪਹਿਲਾਂ ਲੰਕਾਸ਼ਾਇਰ ਕਾਊਂਟੀ ਕੌਂਸਲ ਦੀ ਹਾਈਵੇਅ ਟੀਮ ਨੂੰ ਇਸ ਟੋਏ ਦੇ ਬਾਰੇ ਵਿਚ ਦੱਸਿਆ ਸੀ। ਭਾਵੇਂਕਿ ਇਸ ਦੇ ਬਾਵਜੂਦ ਇਸ ਟੋਏ ਨੂੰ ਲੈਕੇ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਇਹ ਸ਼ਖਸ ਕਾਫੀ ਨਿਰਾਸ਼ ਸੀ। ਕ੍ਰਾਸ ਨੇ ਕਿਹਾ ਕਿ ਜੇਕਰ ਕੋਈ ਅਪਾਹਿਜ ਹੈ ਤਾਂ ਉਸ ਕੋਲ ਬਚਣ ਦਾ ਕੋਈ ਮੌਕਾ ਨਹੀਂ ਹੈ ਕਿਉਂਕਿ ਉਸ ਨੂੰ ਇਹ ਟੋਇਆ ਨਹੀਂ ਦਿਸੇਗਾ। ਜੇਕਰ ਕੋਈ ਬੱਚਾ ਹੈ ਤਾਂ ਉਹ ਵੀ ਆਸਾਨੀ ਨਾਲ ਇਸ ਵਿਚ ਡਿੱਗ ਕੇ ਮਰ ਸਕਦਾ ਹੈ। ਇਹ ਇਕ ਵੱਡਾ ਟੋਇਆ ਹੈ। ਮੇਰਾ ਪੁੱਤਰ 6 ਫੁੱਟ ਲੰਬਾ ਹੈ, ਉਹ ਵੀ ਇਸ ਦੇ ਅੰਦਰ ਪੂਰਾ ਆ ਗਿਆ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਫਿਲਿਪ ਗੈਲੀਆ ਨੂੰ ਸੁਣਾਈ ਗਈ 12 ਸਾਲ ਦੀ ਸਜ਼ਾ

ਕ੍ਰਾਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਲੈਣ ਬਾਰੇ ਸੋਚ ਰਹੇ ਹਨ ਕਿਉਂਕਿ ਇੱਥੋਂ ਦੀ ਉੱਚੀ-ਨੀਵੀਂ ਸੜਕ ਦੇ ਕਾਰਨ ਉਹਨਾਂ ਦੀ ਅਤੇ ਉਹਨਾਂ ਦੀ ਪਾਰਟਨਰ ਦੀ ਕਾਰ ਡੈਮੇਜ ਹੋ ਚੁੱਕੀ ਹੈ। ਕ੍ਰਾਸ ਇਸ ਗੱਲ ਨਾਲ ਵੀ ਹੈਰਾਨ ਹਨ ਕਿ ਹੁਣ ਤੱਕ ਇਸ ਟੋਏ ਦੇ ਨੇੜੇ ਚਿਤਾਵਨੀ ਦਾ ਕੋਈ ਨਿਸ਼ਾਨ ਨਹੀਂ ਲਗਾਇਆ ਗਿਆ ਹੈ। ਇਸ ਟੋਏ ਦੇ ਬਾਰੇ ਵਿਚ ਕੌਂਸਲ ਨੂੰ ਇਕ ਸਾਲ ਪਹਿਲਾਂ ਸੂਚਿਤ ਕੀਤਾ ਗਿਆ ਸੀ। ਇਸ ਦੇ ਬਾਅਦ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਇਸ 'ਤੇ ਕੋਈ ਸੁਣਵਾਈ ਨਹੀਂ ਹੋਈ ਹੈ। ਇਹ ਸ਼ਰਮਨਾਕ ਹੈ। ਉੱਥੇ ਲੰਕਾਸ਼ਾਇਰ ਦੇ ਕਾਊਂਟੀ ਕੌਂਸਲ ਦੇ ਇਕ ਬੁਲਾਰੇ ਦਾ ਕਹਿਣਾ ਸੀ ਕਿ ਇਹ ਇਕ ਕੰਟਰੀ ਟਰੈਕ 'ਤੇ ਬਣਿਆ ਹੈ ਅਤੇ ਅਸੀਂ ਇਸ ਨੂੰ ਸੁਰੱਖਿਅਤ ਪੱਧਰ 'ਤੇ ਰੱਖਦੇ ਹਾਂ। ਹਾਲ ਹੀ ਵਿਚ ਜਦੋਂ ਇਸ ਜਗ੍ਹਾ ਦਾ ਨਿਰੀਖਣ ਹੋਇਆ ਸੀ ਤਾਂ ਇੱਥੇ ਕਿਸੇ ਤਰ੍ਹਾਂ ਦੇ ਵੱਡੇ ਟੋਏ ਨਹੀਂ ਪਾਏ ਗਏ ਸਨ। ਅਸੀਂ ਮਿਸਟਰ ਕ੍ਰਾਸ ਨਾਲ ਉਸ ਲੋਕੇਸ਼ਨ ਬਾਰੇ ਗੱਲ ਕਰਾਂਗੇ ਜਿੱਥੋਂ ਦੀ ਉਹਨਾਂ ਨੇ ਇਹ ਤਸਵੀਰ ਲਈ ਹੈ ਤਾਂ ਜੋ ਅਸੀਂ ਇਸ ਦੀ ਜਾਂਚ ਕਰ ਸਕੀਏ ਅਤੇ ਲੋੜ ਪੈਣ 'ਤੇ ਕਾਰਵਾਈ ਹੋ ਸਕੇ।


author

Vandana

Content Editor

Related News