ਯੂਨਾਈਟਿਡ ਏਅਰਲਾਈਨਜ਼ ਦੇ ਕੋਵਿਡ ਵੈਕਸੀਨ ਨਾ ਲੱਗੇ ਕਰਮਚਾਰੀ ਹੋਣਗੇ ਮੁਅੱਤਲ

Thursday, Oct 14, 2021 - 11:04 PM (IST)

ਯੂਨਾਈਟਿਡ ਏਅਰਲਾਈਨਜ਼ ਦੇ ਕੋਵਿਡ ਵੈਕਸੀਨ ਨਾ ਲੱਗੇ ਕਰਮਚਾਰੀ ਹੋਣਗੇ ਮੁਅੱਤਲ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੀ ਇੱਕ ਪ੍ਰਮੁੱਖ ਏਅਰਲਾਈਨ ਵੱਲੋਂ ਆਪਣੇ ਕੋਰੋਨਾ ਵੈਕਸੀਨ ਨਾ ਲੱਗੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ। ਇਸ ਸਬੰਧੀ ਕੰਪਨੀ ਦੇ ਸੀ.ਈ.ਓ. ਨੇ ਬੁੱਧਵਾਰ ਨੂੰ ਦੱਸਿਆ ਕਿ ਯੂਨਾਈਟਿਡ ਏਅਰਲਾਈਨਜ਼ ਦੇ ਕੋਵਿਡ-19 ਵੈਕਸੀਨ ਤੋਂ ਇਨਕਾਰ ਕਰਨ ਵਾਲੇ 200 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ।

ਸੀ.ਈ.ਓ. ਸਕਾਟ ਕਿਰਬੀ ਅਨੁਸਾਰ ਕੰਪਨੀ ਨੇ ਅਗਸਤ ਵਿੱਚ ਆਪਣੇ ਸਟਾਫ ਲਈ ਵੈਕਸੀਨ ਜ਼ਰੂਰੀ ਕੀਤੀ ਸੀ ਪਰ ਏਅਰਲਾਈਨ ਦੇ 67,000 ਯੂ.ਐੱਸ. ਕਰਮਚਾਰੀਆਂ ਵਿੱਚੋਂ 232 ਵੈਕਸੀਨ ਡੈੱਡਲਾਈਨ ਤੋਂ ਖੁੰਝ ਗਏ ਹਨ। ਜਿਸ ਕਰਕੇ ਉਹ ਨੌਕਰੀ ਤੋਂ ਫਾਰਗ ਹੋਣ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ - ਅਮਰੀਕਾ ਨੇ ਪਾਕਿਸਤਾਨੀ ਮਨੁੱਖੀ ਤਸਕਰ ਦੀ ਜਾਣਕਾਰੀ ਦੇਣ 'ਤੇ 20 ਲੱਖ ਡਾਲਰ ਦੇ ਇਨਾਮ ਦਾ ਕੀਤਾ ਐਲਾਨ

ਯੂਨਾਈਟਿਡ ਏਅਰਲਾਈਨ ਵੈਕਸੀਨ ਜ਼ਰੂਰਤ ਦੀ ਘੋਸ਼ਣਾ ਕਰਨ ਵਾਲੀ ਪਹਿਲੀ ਪ੍ਰਮੁੱਖ ਯੂ.ਐੱਸ. ਕੰਪਨੀਆਂ ਵਿੱਚੋਂ ਇੱਕ ਹੈ, ਜਿਸ ਨੇ ਕਰਮਚਾਰੀਆਂ ਨੂੰ ਸਤੰਬਰ ਦੇ ਅਖੀਰ ਤੱਕ ਵੈਕਸੀਨ ਲਗਵਾਉਣ ਲਈ ਕਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News