ਓਮੀਕਰੋਨ ਦੀ ਦਹਿਸ਼ਤ, ਬ੍ਰਿਟੇਨ ''ਚ ਨਵੇਂ ਸਾਲ ਦੇ ਮੌਕੇ ਬੂਸਟਰ ਡੋਜ਼ ਲਗਾਉਣ ''ਤੇ ਜ਼ੋਰ

Wednesday, Dec 29, 2021 - 06:22 PM (IST)

ਓਮੀਕਰੋਨ ਦੀ ਦਹਿਸ਼ਤ, ਬ੍ਰਿਟੇਨ ''ਚ ਨਵੇਂ ਸਾਲ ਦੇ ਮੌਕੇ ਬੂਸਟਰ ਡੋਜ਼ ਲਗਾਉਣ ''ਤੇ ਜ਼ੋਰ

ਲੰਡਨ (ਪੀ.ਟੀ.ਆਈ.): ਬ੍ਰਿਟੇਨ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ। ਦੇਸ਼ ਦੇ ਕੋਵਿਡ ਟੀਕਾਕਰਨ ਪ੍ਰੋਗਰਾਮ ਦੇ ਮੁਖੀ ਨੇ ਕਿਹਾ ਹੈ ਕਿ ਨੈਸ਼ਨਲ ਹੈਲਥ ਸਰਵਿਸ (NHS) ਬੁੱਧਵਾਰ ਤੋਂ ਹਜ਼ਾਰਾਂ ਲੋਕਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਕੋਵਿਡ ਵਿਰੋਧੀ ਟੀਕੇ ਦੀ ਬੂਸਟਰ ਡੋਜ਼ ਲੈਣ ਲਈ ਰਜਿਸਟਰ ਹੋਣ ਦੀ ਅਪੀਲ ਕਰ ਰਹੀ ਹੈ। ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਕਾਰਨ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਪਰ ਸੰਕਰਮਿਤ ਲੋਕਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਦੇ ਮਾਮਲੇ ਇੰਨੀ ਤੇਜ਼ੀ ਨਾਲ ਨਹੀਂ ਵੱਧ ਰਹੇ ਹਨ। 

ਕੋਵਿਡ ਸੰਕਰਮਣ ਦੇ ਮੰਗਲਵਾਰ ਦੇ ਅੰਕੜਿਆਂ ਵਿੱਚ ਸਿਰਫ ਇੰਗਲੈਂਡ ਅਤੇ ਵੇਲਜ਼ ਵਿੱਚ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਸੰਕਰਮਿਤ ਲੋਕਾਂ ਦੀ ਗਿਣਤੀ ਸ਼ਾਮਲ ਹੈ ਅਤੇ ਅਗਲੇ ਸਾਲ ਜਨਵਰੀ ਦੇ ਸ਼ੁਰੂ ਵਿੱਚ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਸਮੇਤ ਪੂਰੇ ਬ੍ਰਿਟੇਨ ਦੇ ਅੰਕੜੇ ਆਉਣ ਦੀ ਉਮੀਦ ਹੈ। ਐਨਐਚਐਸ ਕੋਵਿਡ ਟੀਕਾਕਰਨ ਪ੍ਰੋਗਰਾਮ ਰਿਕਾਰਡ ਬਣਾਉਣਾ ਜਾਰੀ ਰੱਖਦਾ ਹੈ ਅਤੇ ਸੋਮਵਾਰ ਨੂੰ ਲਗਭਗ 2.5 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ - Year Ender 2021: ਇਸ ਸਾਲ 'ਨੋਬਲ ਪੁਰਸਕਾਰ' ਜੇਤੂ ਬਣੀਆਂ ਇਹ ਸ਼ਖਸੀਅਤਾਂ 

ਐਨਐਚਐਸ ਕੋਵਿਡ ਟੀਕਾਕਰਨ ਪ੍ਰੋਗਰਾਮ ਦੀ ਮੁਖੀ ਡਾਕਟਰ ਐਮਿਲੀ ਲੌਸਨ ਨੇ ਕਿਹਾ ਕਿ ਅਸੀਂ ਇਸ ਹਫ਼ਤੇ ਹਜ਼ਾਰਾਂ ਲੋਕਾਂ ਨਾਲ ਸੰਪਰਕ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਨੂੰ ਓਮੀਕਰੋਨ ਦੇ ਖ਼ਤਰੇ ਤੋਂ ਵੱਧ ਤੋਂ ਵੱਧ ਸੁਰੱਖਿਆ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਜਾ ਸਕੇ। ਮਾਹਿਰਾਂ ਦੀ ਸਪੱਸ਼ਟ ਰਾਏ ਹੈ ਕਿ ਦੋ ਡੋਜ਼ ਵਾਇਰਸ ਦੇ ਨਵੇਂ ਰੂਪ ਦੇ ਵਿਰੁੱਧ ਲੋੜੀਂਦੀ ਸੁਰੱਖਿਆ ਪ੍ਰਦਾਨ ਨਹੀਂ ਕਰਦੀਆਂ ਜਿੰਨੀ ਕਿ ਵਾਇਰਸ ਦੇ ਨਵੇਂ ਵੇਰੀਐਂਟ ਖ਼ਿਲਾਫ਼ ਜ਼ਰੂਰੀ ਹੈ। ਇਸ ਲਈ ਸਾਰੇ ਯੋਗ ਵਿਅਕਤੀਆਂ ਨੂੰ ਬੂਸਟਰ ਡੋਜ਼ ਲੈਣੀ ਚਾਹੀਦੀ ਹੈ।

ਪੜ੍ਹੋ ਇਹ ਅਹਿਮ ਖਬਰ -ਓਮੀਕਰੋਨ ਦੇ ਖ਼ੌਫ਼ ਦੌਰਾਨ ਕੈਨੇਡਾ ਦਾ ਵੱਡਾ ਫ਼ੈਸਲਾ, ਕੋਰੋਨਾ ਪਾਜ਼ੇਟਿਵ ਸਿਹਤ ਕਾਮੇ ਵੀ ਕਰਨਗੇ ਕੰਮ

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News